ਦਾਦੂਵਾਲ ਨੂੰ ਪ੍ਰਧਾਨ ਚੁਣ ਕੇ ਗ਼ਲਤੀ ਕੀਤੀ
Published : Mar 8, 2021, 1:15 am IST
Updated : Mar 8, 2021, 1:15 am IST
SHARE ARTICLE
image
image

ਦਾਦੂਵਾਲ ਨੂੰ ਪ੍ਰਧਾਨ ਚੁਣ ਕੇ ਗ਼ਲਤੀ ਕੀਤੀ

ਕਿਹਾ, ਹਰਿਆਣੇ ਦੇ ਸਿੱਖਾਂ ਨੂੰ ਦਾਦੂਵਾਲ ਦੇਂਦਾ ਹੈ ਧਮਕੀਆਂ

ਗੁਹਲਾ ਚੀਕਾ 7 ਮਾਰਚ (ਸੁਖਵੰਤ  ਸਿੰਘ) : ਕੱਲ੍ਹ ਗੁਰਦਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਵਿਖੇ  ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ  ਜਿਸ ਵਿਚ 8 ਮੈਂਬਰ ਹਾਜ਼ਰ ਹੋਏ  ਸਨ  ਜਿਨ੍ਹਾਂ ਦੀ ਆਪਸ ਵਿਚ ਕਾਫ਼ੀ ਖਿੱਚੋਤਾਣ ਹੁੰਦੀ ਰਹੀ ਤੇ ਇਹ ਖਿੱਚੋਤਾਣ ਇੰਨੀ ਵਧ ਗਈ ਕਿ ਅਖੀਰ ਕਰਨੈਲ ਸਿੰਘ ਨਿਮਣਾਬਾਦ ਤੇ ਅਪਾਰ ਸਿੰਘ ਦਫ਼ਤਰ ਵਿਚੋਂ ਬਾਹਰ ਆ ਆਏ ਤੇ ਉਨ੍ਹਾਂ ਨੇ ਮੀਡੀਆ ਸਾਹਮਣੇ ਆ ਕੇ ਉੱਚੀ ਆਵਾਜ਼ ਵਿਚ ਪ੍ਰਧਾਨ  ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿਤਾ।  ਉਨ੍ਹਾਂ ਦਾ ਕਹਿਣਾ ਸੀ ਕਿ ਇਥੇ ਮੈਂਬਰਾਂ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਤੇ ਪ੍ਰਧਾਨ ਆਪ ਹੀ ਫ਼ੈਸਲੇ ਕਰ ਰਿਹਾ ਹੈ। ਮੈਂਬਰਾਂ ਨੇ ਰੋਸ ਮੁਜਾਹਰਾ ਕੀਤਾ। ਉਨ੍ਹਾਂ ਨੂੰ ਉੱਚਾ ਬੋਲਦਿਆਂ ਵੇਖ ਕੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਦੋ ਪ੍ਰਾਈਵੇਟ ਗੰਨਮੈਨ ਜਿਨ੍ਹਾਂ ਦੇ ਕੋਲ ਰਿਵਾਲਵਰ  ਸਨ ਆ ਕੇ ਅਪਾਰ ਸਿੰਘ ਨੂੰ ਧਮਕਾਉਣ ਲੱਗੇ ਤੇ ਮੀਡੀਆ ਨਾਲ ਵੀ ਬਦਸਲੂਕੀ ਕੀਤੀ ਕੇ ਕਵਰੇਜ਼ ਨਾ ਕਰਨ ਲਈ ਕਿਹਾ। ਪਰ ਮੀਡੀਆ ਕਰਮੀਆਂ ਨੇ ਕਿਹਾ ਕਿ ਤੁਸੀ ਅਪਣਾ ਕੰਮ ਕਰੋ ਅਸੀ ਅਪਣਾ ਕਰ ਰਹੇ ਹਾਂ। ਇਸ ਖਿੱਚੋਤਾਣ ਵਿੱਚ ਇਕ ਮੀਡੀਆ ਕਰਮਚਾਰੀ ਦਾ ਚਸ਼ਮਾ ਵੀ ਟੁੱਟ ਗਿਆ। ਇਸ ਸਾਰੇ ਘਟਨਾਕ੍ਰਮ ਨੂੰ ਵੇਖਦਿਆਂ ਹੋਇਆਂ ਹਰਿਆਣੇ ਦੀ ਸੰਗਤਾਂ ਵਿਚ ਕਾਫ਼ੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੰਗਤ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਪੰਜਾਬ ਵਿਚ ਵੀ ਮਾਹੌਲ ਖ਼ਰਾਬ ਕੀਤਾ ਹੋਇਆ ਸੀ ਤੇ ਹੁਣ ਹਰਿਆਣੇ ਵਿਚ ਵੀ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲਈ ਸੰਗਤ ਗੁਰੂ ਘਰ ਜਾਣ ਤੋਂ ਪਹਿਲਾਂ ਦਸ ਵਾਰ ਸੋਚਦੀ ਹੈ ਕਿ ਗੁਰੂ ਘਰ ਜਾਇਆ ਜਾਵੇ ਕਿ ਨਾ। ਇਸ ਮੌਕੇ ਤੇ ਅਪਾਰ ਸਿੰਘ ਤੇ ਕਰਨੈਲ ਸਿੰਘ ਨੇ ਕਿਹਾ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਜੋ ਅਸੀ ਬਲਜੀਤ ਸਿੰਘ ਦਾਦੂਵਾਲ ਦਾ ਸਾਥ ਦਿਤਾ ਤੇ ਇਸ ਨੂੰ  ਪ੍ਰਧਾਨ ਚੁਣਿਆ। ਸਾਡੀ ਇਹ ਬਹੁਤ ਵੱਡੀ ਭੁੱਲ ਹੈ ਜਿਸ ਦਾ ਖ਼ਮਿਆਜ਼ਾ ਹਰਿਆਣੇ ਦੀ ਸੰਗਤ ਨੂੰ ਵੀ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀ ਹੁਣ ਅਪਣਾ ਹਰਿਆਣੇ ਦਾ ਵਾਸੀ ਹੀ ਨਵਾਂ ਪ੍ਰਧਾਨ ਚੁਣਾਂਗੇ ਜੋ ਕਿ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਿਸ਼ਵਾਸ ਵਿਚ ਲੈ ਕੇ ਚੱਲੇ ਤੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਗੇ ਵਧਾਉਣ ਦਾ ਕੰਮ ਕਰੇ। ਇਸ ਮੌਕੇ ਤੇ ਪਿੰਡ  ਝੀਵਰਹੇੜੀ ਤੋਂ ਗੁਰਦਵਾਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ  ਦੇ ਲੋਕਲ ਕਮੇਟੀ ਦੇ ਪ੍ਰਧਾਨ ਗੁਰਬਾਜ ਸਿੰਘ ਤੇ ਮੈਨੇਜਰ  ਸਮਸ਼ੇਰ ਸਿੰਘ ਵੀ ਵਾਕਆਊਟ ਕਰ ਗਏ। ਉਨ੍ਹਾਂ ਕਿਹਾ  ਕੀ ਸਾਨੂੰ  ਪ੍ਰਧਾਨ ਵਲੋਂ ਰਖੀਆਂ ਗਈਆਂ ਸ਼ਰਤਾਂ ਮਨਜ਼ੂਰ ਨਹੀਂ ਹਨ ਤੇ ਅਸੀ  ਅਪਣੇ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਆਪ ਚਲਾਵਾਂਗੇ  ।
 
ਉਪ ਪ੍ਰਧਾਨ ਕਰਨੈਲ ਸਿੰਘ ਨਿਮਨਾਬਾਦ, ਅਪਾਰ ਸਿੰਘ, ਤੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ  

    

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement