ਭਾਈ ਤਰਸੇਮ ਸਿੰਘ ਖ਼ਾਲਸਾ ਦਾ ਅਕਾਲ ਚਲਾਣਾ
Published : Mar 8, 2021, 12:52 am IST
Updated : Mar 8, 2021, 12:52 am IST
SHARE ARTICLE
image
image

ਭਾਈ ਤਰਸੇਮ ਸਿੰਘ ਖ਼ਾਲਸਾ ਦਾ ਅਕਾਲ ਚਲਾਣਾ

ਨਵੀਂ ਦਿੱਲੀ, 7 ਮਾਰਚ (ਅਮਨਦੀਪ ਸਿੰਘ): ਕੌਮਾਂਤਰੀ ਪੱਧਰ ਉਤੇ ਪੰਥਕ ਹਲਕਿਆਂ ਦੀ ਜਾਣੀ ਪਛਾਣੀ ਸ਼ਖ਼ਸੀਅਤ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ (67)  ਅੱਜ ਸ਼ਾਮ ਨੂੰ  ਦਿਲ ਦਾ ਦੌਰਾ ਪੈਣ ਕਰ ਕੇ  ਵਿਛੋੜਾ ਦੇ ਗਏ | ਪਿਛੇ ਉਨ੍ਹਾਂ ਦੇ ਪਰਵਾਰ ਵਿਚ  ਜੀਵਨ ਸਾਥਣ ਨਿਰਮਲਜੀਤ ਕੌਰ, ਪੁੱਤਰ ਮਨਜੀਤ ਸਿੰਘ-ਨੂੰਹ ਤੇ ਦੋ ਧੀਆਂ-ਜਵਾਈ ਪੋਤਰੇ ਤੇ ਦੋਹਤਰੇ ਹਨ | 
ਉਨ੍ਹਾਂ ਦੇ ਪੁੱਤਰ ਨੇ 'ਸਪੋਕਸਮੈਨ' ਨੂੰ  ਦਸਿਆ ਕਿ ਅੱਜ ਸ਼ਾਮ ਨੂੰ  ਤਰਸੇਮ ਸਿੰਘ ਇਲਾਕੇ ਵਿਚ ਵਿਚਰ ਕੇ ਘਰ ਪੁੱਜੇ ਸਨ ਤਾਂ 5 ਵਜੇ ਦੇ ਕਰੀਬ ਉਨ੍ਹਾਂ ਦੀ ਤਬੀਅਤ ਕੱੁਝ ਖ਼ਰਾਬ ਹੋਣੀ ਸ਼ੁਰੂ ਹੋ ਗਈ | ਅਪਣੇ ਇਕ ਰਿਸ਼ਤੇਦਾਰ ਨਾਲ ਉਹ ਨੇੜੇ ਦੇ ਇਕ ਨਰਸਿੰਗ ਹੋਮ ਵਿਚ ਗਏ ਜਿਥੋਂ ਉਨ੍ਹਾਂ ਨੂੰ ਸਹਿਗਲ ਨਰਸਿੰਗ ਹੋਮ ਪਸ਼ਚਿਮ ਵਿਹਾਰ ਰੈਫ਼ਰ ਕਰ ਦਿਤਾ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ | ਉਨ੍ਹਾਂ ਦੇ ਮਿ੍ਤਕ ਦੇਹ ਦਾ ਸਸਕਾਰ ਸੋਮਵਾਰ ਸਵੇਰੇ ਕੀਤਾ ਜਾਵੇਗਾ | 

ਉਹ ਅਗਲੇ ਮਹੀਨੇ ਹੋਣ ਵਾਲੀਆਂ ਦਿੱਲੀ ਗੁਰਵਾਰਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੰਤਗੜ ਹਲਕੇ ਤੋਂ ਉਮੀਦਵਾਰ ਸਨ  |   ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਧਰਮ ਪ੍ਰਚਾਰ ਦੇ ਕੋ ਚੇਅਰਮੈਨ ਸ ਇੰਦਰਜੀਤ ਸਿੰਘ ਮੌੰਟੀ, ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਸਿੰਘ ਤੇ ਪੰਥਕ ਸੇਵਾ ਦਲ ਦੇ ਨੁਮਾਇੰਦੇ ਹਰਦਿਤ ਸਿੰਘ ਗੋਬਿੰਦਪੁਰੀ ਨੇ ਭਾਈ ਤਰਸੇਮ ਸਿੰਘ ਦੇ ਘਰੇ ਪੁੱਜ ਕੇ ਦੁੱਖ ਪ੍ਰਗਟਾਇਆ  |  ਰਾਤ 9:30 ਤੱਕ ਉਨ੍ਹਾਂ ਦੇ ਜਾਣਕਾਰਾਂ ਦਾ ਉਨ੍ਹਾਂ ਦੇ ਘਰ ਆਉਣਾ ਲੱਗਿਆ ਹੋਇਆ ਹੈ  | ਉਹ ਅਗਲੇ ਮਹੀਨੇ ਹੋਣ ਵਾਲੀਆਂ ਦਿੱਲੀ ਗੁਰਵਾਰਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੰਤਗੜ ਹਲਕੇ ਤੋਂ ਉਮੀਦਵਾਰ ਸਨ  |  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਧਰਮ ਪ੍ਰਚਾਰ ਦੇ ਕੋ ਚੇਅਰਮੈਨ ਸ ਇੰਦਰਜੀਤ ਸਿੰਘ ਮੌੰਟੀ, ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਸਿੰਘ ਤੇ ਪੰਥਕ ਸੇਵਾ ਦਲ ਦੇ ਨੁਮਾਇੰਦੇ ਹਰਦਿਤ ਸਿੰਘ ਗੋਬਿੰਦਪੁਰੀ ਨੇ ਭਾਈ ਤਰਸੇਮ ਸਿੰਘ ਦੇ ਘਰੇ ਪੁੱਜ ਕੇ ਦੁੱਖ ਪ੍ਰਗਟਾਇਆ  | ਰਾਤ 9:30 ਤੱਕ ਉਨ੍ਹਾਂ ਦੇ ਜਾਣਕਾਰਾਂ ਦਾ ਉਨ੍ਹਾਂ ਦੇ ਘਰ ਆਉਣਾ ਲੱਗਿਆ ਹੋਇਆ ਹੈ  | ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ ) ਦੇ ਦਿੱਲੀ ਕੋਆਰਡੀਨੇਟਰ ਸ. ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ  ਅਸਲ ਚ ਧਰਮ ਦਾ ਧਾਰਨੀ ਤੇ ਮਿਸਾਲੀ ਸਿੱਖ ਆਗੂ ਦਸਿਆ ਹੈ  | ਕੌਮਾਂਤਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਵੀ  ਦੁੱਖ ਪ੍ਰਗਟਾਉੰਦੇ ਹੋਏ ਪੰਥ ਲਈ ਵੱਡਾ ਘਾਟਾ ਦਸਿਆ ਹੈ  | ਜਕਿਰਯੋਗ ਹੈ ਕਿ ਭਾਈ ਤਰਸੇਮ ਸਿੰਘ ਤਿੰਨ ਵਾਰ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈੰਬਰ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਹੇ ਅਤੇ 13 ਸਾਲ ਪਹਿਲਾਂ  ਸ ਅਵਤਾਰ ਸਿੰਘ ਮੱਕੜ ਦੇ ਪ੍ਰਧਾਨਗੀ ਕਾਲ ਸਮੇਂ ਕੁਝ ਚਿਰ ਲਈ ਉਹ  ਸ਼੍ਰੋਮਣੀ ਕਮੇਟੀ ਵਲੋਂ  ਤਿੰਨ ਸੂਬਿਆਂ ਦਿੱਲੀ, ਰਾਜਸਥਾਨ ਤੇ ਯੂਪੀ ਦੇ ਧਰਮ ਪ੍ਰਚਾਰ ਮੁਖੀ ਰਹੇ  ਪਰ ਛੇਤੀ ਹੀ ਉਹ ਮੁੜ ਸਰਨਾ ਦਲ ਚ ਪਰਤ ਆਏ ਸਨ  | ਆਪਣੇ ਜੀਵਨ ਕਾਲ ਚ ਗੁਰਮਤਿ ਕਲਾਸਾਂ ਰਾਹੀਂ ਉਨ੍ਹਾਂ ਬੜੇ ਬੱਚਿਆਂ ਤੇ ਨੌਜਵਾਨਾਂ ਅਤੇ ਬੀਬੀਆਂ ਨੂੰ  ਸਿੱਖ ਧਰਮ ਨਾਲ ਜੋੜਿਆ  | ਉਹ 'ਰੋਜਾਨਾ ਸਪੋਕਸਮੈਨ' ਅਖਬਾਰ ਦੇ ਉਘੇ ਸ਼ੁਭ ਚਿੰਤਕ ਸਨ ਤੇ ਲੋਕਾਂ ਨੂੰ  ਸਪੋਕਸਮੈਨ ਪੜ੍ਹਨ ਲਈ ਪ੍ਰੇਰਦੇ ਸਨ  | ਉਨ੍ਹਾਂ ਦਾ ਜੱਦੀ ਪਿੰਡ ਪੰਜਾਬ ਚ ਕਾਲਾ ਅਫਗਾਨਾ ਹੈ  |  ਆਪ 70 ਵਿਆਂ ਤੋਂ ਦਿੱਲੀ ਵਿਚ ਗੁਰਮਤਿ ਮਿਸ਼ਨਰੀ ਲਹਿਰ ਨਾਲ ਜੁੜ ਕੇ ਵੱਖ ਵੱਖ ਥਾਵਾਂ ਤੇ ਨਿਸ਼ਕਾਮ ਧਰਮ ਪ੍ਰਚਾਰ ਦੀ ਸੇਵਾ ਨਿਭਾਉੰਦੇ ਰਹੇ  | 

ਫੋਟੋ ਕੈਪਸ਼ਨ :- ਭਾਈ ਤਰਸੇਮ ਸਿੰਘ ਦੀ ਮਿ੍ਤਕ ਦੇਹimageimage ਕੋਲ ਬੈਠੇ ਹੋਏ ਰਿਸ਼ਤੇਦਾਰ ਤੇ ਜਾਣਕਾਰ  | 

    

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement