Punjab News: ਪੜ੍ਹਾਈ ਦਾ ਖਰਚਾ ਕੱਢਣ ਲਈ ਨਸ਼ਾ ਤਸਕਰ ਬਣਿਆ ਵਿਦਿਆਰਥੀ, ਕਬਜ਼ੇ 'ਚੋਂ 2 ਕਿਲੋ ਅਫੀਮ ਹੋਈ ਬਰਾਮਦ
Published : Mar 8, 2024, 7:30 pm IST
Updated : Mar 8, 2024, 7:30 pm IST
SHARE ARTICLE
2 kg of opium was recovered from the possession of the student news in punjabi
2 kg of opium was recovered from the possession of the student news in punjabi

Punjab News: ਰਾਜਸਥਾਨ ਤੋਂ ਲੁਧਿਆਣਾ ਸਪਲਾਈ ਕਰਨ ਆ ਰਿਹਾ ਸੀ ਮੁਲਜ਼ਮ ਮਨਵੀਰ ਬੈਣੀਵਾਲ

2 kg of opium was recovered from the possession of the student news in punjabi:  ਸੀਆਈਏ-2 ਪੁਲਿਸ ਨੇ ਪੰਜਾਬ ਦੇ ਲੁਧਿਆਣਾ ਵਿੱਚ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ 'ਚੋਂ 2 ਕਿਲੋ ਅਫੀਮ ਬਰਾਮਦ ਹੋਈ ਹੈ। ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਬੀ.ਏ ਦਾ ਵਿਦਿਆਰਥੀ ਹੈ, ਉਹ ਆਪਣੀ ਪੜ੍ਹਾਈ ਦਾ ਖਰਚਾ ਪੂਰਾ ਕਰਨ ਅਤੇ ਜਲਦੀ ਅਮੀਰ ਬਣਨ ਲਈ ਨਸ਼ਾ ਤਸਕਰ ਬਣ ਗਿਆ। 

ਇਹ ਵੀ ਪੜ੍ਹੋ: Lok Sabha Election: ਸੰਸਦ 'ਚ ਵੀ ਕੇਜਰੀਵਾਲ ਤਾਂ ਦਿੱਲੀ ਹੋਵੇਗੀ ਹੋਰ ਖੁਸ਼ਹਾਲ', 'ਆਪ' ਨੇ ਲੋਕ ਸਭਾ ਚੋਣਾਂ ਲਈ ਦਿੱਤਾ ਨਾਅਰਾ

ਉਹ ਪਬਲਿਕ ਟਰਾਂਸਪੋਰਟ ਰਾਹੀਂ ਅਫੀਮ ਸਪਲਾਈ ਕਰਨ ਆਇਆ ਸੀ। ਪੁਲਿਸ ਨੇ ਉਸ ਦਾ ਮੋਬਾਈਲ ਵੀ ਜ਼ਬਤ ਕਰਕੇ ਜਾਂਚ ਲਈ ਭੇਜ ਦਿਤਾ ਹੈ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab Cabinet Meeting : ਕੱਲ੍ਹ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਔਰਤਾਂ ਨੂੰ ਮਿਲ ਸਕਦਾ ਤੋਹਫ਼ਾ! 

ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਿਸ ਪਾਰਟੀ ਜੀ.ਟੀ ਰੋਡ 'ਤੇ ਟੀ-ਪੁਆਇੰਟ ਡਾਬਾ ਰੋਡ 'ਤੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਰੋਕਿਆ ਗਿਆ। ਇਸ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਸ ਨੂੰ ਫੜ ਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।


ਬੈਗ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 2 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਮਨਵੀਰ ਬੈਣੀਵਾਲ ਉਰਫ ਪਿੰਟੂ ਵਾਸੀ ਜੋਧਪੁਰ, ਰਾਜਸਥਾਨ ਦੱਸਿਆ। ਪਿੰਟੂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਬੀ.ਏ. ਦੀ ਪੜ੍ਹਾਈ ਕਰ ਰਿਹਾ ਹੈ। ਉਹ ਪਹਿਲੀ ਵਾਰ ਹੀ ਨਸ਼ਾ ਸਪਲਾਈ ਕਰਨ ਆਇਆ ਸੀ।

(For more news apart from 2 kg of opium was recovered from the possession of the student news in punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement