'ਸਪੋਕਸਮੈਨ' ਦੇ ਸੀਨੀਅਰ ਫ਼ੋਟੋਗ੍ਰਾਫ਼ਰ ਸੰਤੋਖ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ 
Published : Apr 8, 2019, 8:52 pm IST
Updated : Apr 8, 2019, 8:52 pm IST
SHARE ARTICLE
Santokh Singh, photographer
Santokh Singh, photographer

ਸ. ਜੋਗਿੰਦਰ ਸਿੰਘ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ, ਬੀਬੀ ਜਗਜੀਤ ਕੌਰ, ਸਹਾਇਕ ਸੰਪਾਦਕ ਨਿਮਰਤ ਕੌਰ ਤੇ ਸਾਂਸਦ ਕਿਰਨ ਖੇਰ ਵਲੋਂ ਦੁੱੱਖ ਦਾ ਪ੍ਰਗਟਾਵਾ

ਚੰਡੀਗੜ੍ਹ : ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ ਦੇ ਸੀਨੀਅਰ ਫ਼ੋਟੋਗ੍ਰਾਫ਼ਰ ਸੰਤੋਖ ਸਿੰਘ ਉਰਫ਼ ਤਾਇਆ ਜੀ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮਪਤਨੀ ਬੀਬੀ ਬਲਵਿੰਦਰ ਕੌਰ ਲੰਬੀ ਬੀਮਾਰੀ ਪਿਛੋਂ ਅੰਤਮ ਵਿਛੋੜਾ ਦੇ ਗਏ। ਉਹ ਲਗਭਗ 68 ਵਰ੍ਹਿਆਂ ਦੇ ਸਨ। ਉਹ ਅਪਣੇ ਪਿਛੇ ਸ਼ਾਦੀਸ਼ੁਦਾ ਸਪੁੱਤਰੀ ਸਰਬਜੀਤ ਕੌਰ ਤੇ ਪੁੱਤਰ ਇੰਦਰ ਸਿੰਘ ਨੂੰ ਛੱਡ ਗਏ। ਬੀਬੀ ਜੀ ਨੇ ਸਾਰੀ ਉਮਰ ਗੁਰਮਤਿ ਜੀਵਨ ਜੀਆ ਅਤੇ ਚੰਗੇ ਵਿਚਾਰਾਂ ਦੇ ਧਾਰਨੀ ਸਨ। ਬੀਬੀ ਬਲਵਿੰਦਰ ਕੌਰ ਦਾ ਅੱਜ ਅੰਤਮ ਸਸਕਾਰ ਸੈਕਟਰ 25 ਚੰਡੀਗੜ੍ਹ ਦੀ ਸ਼ਮਸ਼ਾਨ ਘਾਟ ਵਿਚ ਸਵੇਰੇ 11-30 ਵਜੇ ਕਰ ਦਿਤਾ ਗਿਆ। ਇਸ ਮੌਕੇ ਨਾਮਵਰ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। 

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਐਡੀਟਰ-ਇਨ-ਚੀਫ਼ ਸ. ਜੋਗਿੰਦਰ ਸਿੰਘ, ਪ੍ਰਬੰਧਕੀ ਸੰਪਾਦਕ ਬੀਬੀ ਜਗਜੀਤ ਕੌਰ, ਸਹਾਇਕ ਸੰਪਾਦਕ ਬੀਬੀ ਨਿਮਰਤ ਕੌਰ ਵਲੋਂ ਸਸਕਾਰ ਮੌਕੇ ਉਚੇਚੇ ਤੌਰ 'ਤੇ ਪੁੱਜ ਕੇ ਬੀਬੀ ਬਲਵਿੰਦਰ ਕੌਰ ਨੂੰ ਅੰਤਮ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਸਦੀਵੀ ਵਿਛੋੜੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤਾਇਆ ਜੀ ਨਾਲ ਅਫ਼ਸੋਸ ਪ੍ਰਗਟ ਕੀਤਾ। ਇਸ ਮੌਕੇ ਚੰਡੀਗੜ੍ਹ ਦੀ ਸਾਂਸਦ ਸ੍ਰੀਮਤੀ ਕਿਰਨ ਖੇਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੈੱਸ ਸਕੱਤਰ ਕਮ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਡਾ. ਅਜੀਤ ਕੰਵਲ ਜਾਇੰਟ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਵਲੋਂ ਫੁੱਲਮਾਲਾ ਭੇਂਟ ਕਰ ਕੇ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਪੰਜਾਬ ਸਰਕਾਰ ਵਲੋਂ ਭੇਂਟ ਕੀਤੀ। 

ਇਸ ਮੌਕੇ ਚੰਡੀਗੜ੍ਹ ਪ੍ਰਿੰਟ ਮੀਡੀਆ ਨਾਲ ਜੁੜੇ ਸੀਨੀਅਰ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਫ਼ੋਟੋ ਜਰਨਾਲਿਸਟਾਂ, ਸਮਾਜ ਸੇਵੀ ਤੇ ਗੁਰਦਵਾਰਾ ਸੰਗਠਨਾਂ ਤੇ ਰਿਸ਼ਤੇਦਾਰਾਂ, ਸਪੋਕਸਮੈਨ ਦੇ ਸਟਾਫ਼ ਆਦਿ ਵਲੋਂ ਬੀਬੀ ਬਲਵਿੰਦਰ ਕੌਰ ਨੂੰ ਅੰਤਮ ਵਿਦਾਇਗੀ ਦਿਤੀ। ਪਰਵਾਰਕ ਸੂਤਰਾਂ ਅਨੁਸਾਰ ਬੀਬੀ ਬਲਵਿਦੰਰ ਕੌਰ ਦੀ ਅੰਤਮ ਅਰਦਾਸ ਤੇ ਭੋਗ 15 ਅਪ੍ਰੈਲ ਸੋਮਵਾਰ ਨੂੰ ਦੁਪਹਿਰ 1 ਤੋਂ 2 ਵਜੇ ਤਕ ਸੈਕਟਰ-19 ਦੇ ਗੁਰਦਵਾਰਾ ਸਾਹਿਬ ਵਿਚ ਪਾਇਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਸਪੋਕਸਮੈਨ' ਅਖ਼ਬਾਰ ਦੇ ਚੀਫ਼ ਫ਼ੋਟੋਗ੍ਰਾਫ਼ਰ ਸੰਤੋਖ ਸਿੰਘ ਦੀ ਪਤਨੀ ਬਲਵਿੰਦਰ ਕੌਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਲੰਮੀ ਬੀਮਾਰੀ ਉਪਰੰਤ ਐਤਵਾਰ ਦੀ ਸ਼ਾਮ ਇਥੇ ਅਪਣੀ ਰਿਹਾਇਸ਼ 'ਤੇ ਚਲ ਵਸੇ। ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਦੁੱਖ ਦੀ ਇਸ ਘੜੀ ਵਿਚ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਉਨ੍ਹਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਲਈ ਅਰਦਾਸ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਬਲਵਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਉਂਦਿਆਂ ਪਰਵਾਰ ਨਾਲ ਹਮਦਰਦ ਜ਼ਾਹਰ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement