ਸਕੂਲੀ ਵਰਦੀਆਂ, ਕਿਤਾਬਾਂ, ਆਟਾ-ਦਾਲ ਅਤੇ ਸ਼ਗਨ ਸਕੀਮ 'ਤੇ ਨਹੀਂ ਪੈਣਾ ਚਾਹੀਦੈ ਚੋਣ ਜ਼ਾਬਤੇ ਦਾ ਅਸਰ :ਆਪ
Published : Apr 8, 2019, 6:26 pm IST
Updated : Apr 8, 2019, 6:27 pm IST
SHARE ARTICLE
AAP leaders met chief election officer (CEO) Punjab
AAP leaders met chief election officer (CEO) Punjab

ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ 'ਚ ਚੋਣ ਕਮਿਸ਼ਨ ਨੂੰ ਮਿਲਿਆ 'ਆਪ' ਦਾ ਵਫ਼ਦ

ਚੰਡੀਗੜ੍ਹ : ਸਮਾਜ ਭਲਾਈ ਸਕੀਮਾਂ ਨੂੰ ਚੋਣ ਜ਼ਾਬਤੇ ਤੋਂ ਬਾਹਰ ਰੱਖਿਆ ਜਾਵੇ ਤਾਂ ਕਿ ਸਕੂਲੀ ਵਿਦਿਆਰਥੀ ਕਿਤਾਬਾਂ, ਵਰਦੀਆਂ ਅਤੇ ਗ਼ਰੀਬ ਲੋਕ ਅਤੇ ਦਲਿਤ ਲੋਕ ਆਟਾ-ਦਾਲ ਸਕੀਮ ਅਤੇ ਸ਼ਗਨ ਵਰਗੀਆਂ ਸਮਾਜ ਭਲਾਈ ਯੋਜਨਾਵਾਂ ਤੋਂ ਵੰਚਿਤ ਨਾ ਰਹਿ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ 'ਚ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਨੇ ਕੀਤਾ। ਮਾਣੂਕੇ ਦੀ ਅਗਵਾਈ 'ਚ 'ਆਪ' ਦਾ ਵਫ਼ਦ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲਿਆ।

Sarabjit Kaur ManukeSarabjit Kaur Manuke

ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਬਜੀਤ ਕੌਰ ਮਾਣੂਕੇ ਨੇ ਦੱਸਿਆ ਕਿ ਉਹ ਚੋਣ ਕਮਿਸ਼ਨ ਨੂੰ ਲਿਖ਼ਤ ਅਪੀਲ ਕਰ ਕੇ ਆਏ ਹਨ ਕਿ ਸਮਾਜ ਭਲਾਈ ਅਧੀਨ ਆਉਂਦੀਆਂ ਸਕੀਮਾਂ ਉੱਤੇ ਚੋਣ ਜ਼ਾਬਤੇ ਦਾ ਕੋਈ ਅਸਰ ਨਹੀਂ ਪੈਣਾ ਚਾਹੀਦਾ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ। ਸਰਬਜੀਤ ਕੌਰ ਮਾਣੂਕੇ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਚੋਣ ਜ਼ਾਬਤੇ ਦੀ ਆੜ ਵਿੱਚ ਪੰਜਾਬ ਸਰਕਾਰ ਨੇ ਦਲਿਤ ਵਿਦਿਆਰਥੀਆਂ ਅਤੇ ਹੋਰ ਲੋੜਵੰਦ ਵਰਗਾਂ ਨੂੰ ਸਮਾਜ ਭਲਾਈ ਸਕੀਮਾਂ ਤਹਿਤ ਮਿਲਦੇ ਲਾਭ ਰੋਕ ਦਿੱਤੇ ਹਨ। ਸਾਡਾ ਮੰਨਣਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ।

AAPAAP

ਮਾਣੂਕੇ ਨੇ ਦੱਸਿਆ ਕਿ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ, ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਤੁਰੰਤ ਜ਼ਰੂਰਤ ਹੈ। ਜੇ ਚੋਣ ਜ਼ਾਬਤੇ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਕਿਤਾਬਾਂ ਨਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਤਾਂ ਇਹ ਪ੍ਰਕਿਰਿਆ ਜੁਲਾਈ ਮਹੀਨੇ ਤੱਕ ਲਟਕ ਜਾਵੇਗੀ ਅਤੇ ਜੂਨ ਦੀਆਂ ਛੁੱਟੀਆਂ ਬੱਚੇ ਕਿਤਾਬਾਂ ਤੋਂ ਬਗੈਰ ਹੀ ਬਤੀਤ ਕਰਨਗੇ। ਇਸ ਲਈ ਚੋਣ ਕਮਿਸ਼ਨ ਪੰਜਾਬ ਸਰਕਾਰ ਨੂੰ ਬੱਚਿਆਂ ਨੂੰ ਤੁਰੰਤ ਕਿਤਾਬਾਂ ਮੁਹੱਈਆ ਕਰਨ ਲਈ ਪਾਬੰਦ ਕਰੇ ਅਤੇ ਵਰਦੀਆਂ ਤੁਰੰਤ ਮੁਹੱਈਆ ਕਰਾਉਣ ਲਈ ਪ੍ਰਬੰਧ ਕਰੇ ਕਿਉਂਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਲਾਪਰਵਾਹੀ ਵਰਤਦਿਆਂ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਹੁਣ ਗਰਮੀਆਂ 'ਚ ਦੇਣੀਆਂ ਸ਼ੁਰੂ ਕੀਤੀਆਂ ਹਨ, ਜੋ ਨਾ ਕੇਵਲ ਦਲਿਤ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਹੈ ਬਲਕਿ ਸਮੁੱਚੇ ਲੋੜਵੰਦ ਵਰਗ ਦਾ ਅਪਮਾਨ ਹੈ।

Shagun SchemeShagun Scheme

ਮਾਣੂਕੇ ਨੇ ਕਿਹਾ ਕਿ ਗ਼ਰੀਬਾਂ ਅਤੇ ਲੋੜਵੰਦ ਵਰਗ ਦੀਆਂ ਭਲਾਈ ਸਕੀਮਾਂ ਲਈ ਚੋਣ ਜ਼ਾਬਤੇ ਨੂੰ ਬਹਾਨਾ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਪੰਜਾਬ ਦੇ ਸਬੰਧਤ ਮੰਤਰਾਲਿਆਂ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਅਣਗਹਿਲੀ ਕਾਰਨ ਗ਼ਰੀਬ ਵਿਦਿਆਰਥੀਆਂ, ਆਟਾ-ਦਾਲ ਅਤੇ ਸ਼ਗਨ ਸਕੀਮ ਲਾਭਪਾਤਰੀਆਂ ਨੂੰ ਬੇਵਜ੍ਹਾ ਕੀਮਤ ਚੁਕਾਉਣੀ ਪੈ ਰਹੀ ਹੈ, ਉੱਪਰੋਂ ਸਰਕਾਰ ਆਪਣੀ ਨਾਲਾਇਕੀ ਨੂੰ ਛੁਪਾਉਣ ਲਈ ਚੋਣ ਜ਼ਾਬਤੇ ਨੂੰ ਬਹਾਨਾ ਬਣਾ ਰਹੀ ਹੈ। ਮਾਣੂਕੇ ਦੱਸਿਆ ਕਿ ਮੁੱਖ ਚੋਣ ਅਧਿਕਾਰੀ ਨੇ ਉਨ੍ਹਾਂ ਸਪਸ਼ਟ ਕੀਤਾ ਕਿ ਜਾਰੀ ਸਮਾਜ ਭਲਾਈ ਸਕੀਮਾਂ ਚੋਣ ਜਾਬਤੇ ਦੇ ਦਾਇਰੇ 'ਚ ਨਹੀਂ ਆਉਂਦਿਆਂ ਚੋਣ ਜਾਬਤਾ ਚੋਣਾਂ ਦੌਰਾਨ ਗਲਤ ਢੰਗ ਤਰੀਕਿਆਂ ਆਪਣਾਉਣ ਅਤੇ ਸੱਤਾ ਸ਼ਕਤੀ ਦੇ ਦੁਰਉਪਯੋਗ ਨੂੰ ਰੋਕਣ ਲਈ ਹੈ ਤਾਂਕਿ ਚੋਣਾਂ ਪਾਰਦਰਸ਼ੀ ਅਤਾ ਨਿਰਪੱਖ ਤਰੀਕੇ ਨਾਲ ਸਿਰੇ ਚੜ੍ਹ ਸਕਣ। ਇਸ ਮੌਕੇ ਮਾਣੂੰਕੇ ਨਾਲ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਰਾਜ ਲਾਲੀ ਗਿੱਲ, ਐਡਵੋਕੇਟ ਰਵਿੰਦਰ ਸਿੰਘ, ਆਈਟੀ ਵਿੰਗ ਪ੍ਰਭਜੋਤ ਕੌਰ ਅਤੇ ਜਗਰਾਓਂ ਹਲਕੇ ਨਾਲ ਸਬੰਧਤ ਅਮਨਦੀਪ ਸਿੰਘ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement