
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ 'ਚ ਲੱਗੇਗੀ ਵਰਕਸ਼ਾਪ
ਐਸ.ਏ.ਐਸ. ਨਗਰ : ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਦੇ ਸਾਂਭ-ਸੰਭਾਲ ਅਤੇ ਕਿਤਾਬਾਂ ਸਬੰਧੀ ਹੋਰ ਮੁੱਦਿਆਂ ਦੀ ਸਿਖਲਾਈ ਲਈ ਇੱਕ ਦਿਨਾਂ ਸਿਖਲਾਈ ਵਰਕਸ਼ਾਪ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ 9 ਤੋਂ 11 ਅਪ੍ਰੈਲ ਤੱਕ ਤਿੰਨ ਗੇੜਾਂ ਵਿੱਚ ਕਰਵਾਈ ਜਾ ਰਹੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ 'ਚ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਪੜ੍ਹਣ ਸਬੰਧੀ ਉਤਸ਼ਾਹਿਤ ਕਰਨ ਬਾਰੇ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ।
Library
ਇਸ ਸਬੰਧੀ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਲਾਇਬ੍ਰੇਰੀਅਨ, ਲਾਇਬ੍ਰੇਰੀ ਅਸਿਸਟੈਂਟ, ਲਾਇਬ੍ਰੇਰੀ ਅਟੈਂਡੈਂਟ ਤੇ ਲਾਇਬ੍ਰੇਰੀ ਰਿਸਟੋਰਰ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਇਸ ਸਿਖਲਾਈ ਵਰਕਸ਼ਾਪ ਵਿੱਚ 9 ਅਪ੍ਰੈਲ ਨੂੰ ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ, 10 ਅਪ੍ਰੈਲ ਨੂੰ ਬਰਨਾਲਾ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਰੂਪਨਗਰ, ਸਭਸਨਗਰ, ਸੰਗਰੂਰ ਅਤੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਤੋਂ ਅਤੇ 11 ਅਪ੍ਰੈਲ ਨੂੰ ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ ਅਤੇ ਮੋਗਾ ਜ਼ਿਲ਼ਿਆਂ ਦੇ ਲਾਇਬ੍ਰੇਰੀਅਨ, ਲਾਇਬ੍ਰੇਰੀ ਅਸਿਸਟੈਂਟ, ਲਾਇਬ੍ਰੇਰੀ ਅਟੈਂਡੈਂਟ ਤੇ ਲਾਇਬ੍ਰੇਰੀ ਰਿਸਟੋਰਰ ਭਾਗ ਲੈਣਗੇ।
Library
ਸੰਦੀਪ ਨਾਗਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਵਿੱਚ ਲਾਇਬ੍ਰੇਰੀ ਦਾ ਉਪਯੋਗ, ਲਾਇਬ੍ਰੇਰੀ ਦੀ ਸਾਂਭ-ਸੰਭਾਲ, ਲਾਇਬ੍ਰੇਰੀ ਸਬੰਧੀ ਨਿਯਮਾਂ, ਕਿਤਾਬਾਂ ਦੀ ਚੋਣ ਅਤੇ ਵੰਡ, ਕਿਤਾਬਾਂ ਦੀ ਵੰਡ ਸਬੰਧੀ ਆਨਲਾਇਨ ਪ੍ਰਕਿਰਿਆ ਦੀ ਸਿਖਲਾਈ ਅਤੇ ਲਾਇਬ੍ਰੇਰੀ ਨਾਲ ਸਬੰਧਿਤ ਹੋਰ ਮੁੱਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।