
ਸਰਹੱਦ 'ਤੇ ਬਣਿਆ ਦਰਸ਼ਨ ਸਥਲ ਢਾਹਿਆ ਗਿਆ
ਪੰਜਾਬ- ਭਾਰਤ ਨੇ ਵੀ ਕਰਤਾਰਪੁਰ ਲਾਂਘੇ ਦੇ ਕੰਮ ਵਿਚ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਲਾਂਘੇ ਦੇ ਨਿਰਮਾਣ ਤਹਿਤ ਸਰਹੱਦ 'ਤੇ ਬਣੇ ਦਰਸ਼ਨ ਸਥਲ ਨੂੰ ਢਾਹ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਸ਼ਰਧਾਲੂ ਸਰਹੱਦ 'ਤੇ ਬਣੇ ਇਸ ਦਰਸ਼ਨ ਸਥਲ ਤੋਂ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ। ਇਹ ਦਰਸ਼ਨ ਸਥਲ ਸਾਢੇ ਤਿੰਨ ਮੀਟਰ ਉੱਚਾ, 20 ਫੁੱਟ ਲੰਬਾ ਤੇ 15 ਫੁੱਟ ਚੌੜਾ ਸੀ।
Kartarpur Sahib
ਇਸ ਸਥਾਨ ਤੋਂ ਸ਼ਰਧਾਲੂ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦੂਰਬੀਨ ਰਾਹੀਂ ਦਰਸ਼ਨ ਕਰਦੇ ਸਨ। ਦੱਸਣਯੋਗ ਹੈ ਕਿ ਸ਼ਰਧਾਲੂਆਂ ਨੂੰ ਅਪ੍ਰੈਲ ਦੇ ਆਖ਼ਰੀ ਹਫ਼ਤੇ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹ 6 ਮਈ ਤੱਕ ਇਸ ਸਥਾਨ ਤੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ। ਹਲਾਂਕਿ ਕੁੱਝ ਧਾਰਮਿਕ ਸੰਗਠਨਾਂ ਨੇ ਦਰਸ਼ਨ ਸਥਲ ਨੂੰ ਕੁੱਝ ਦੇਰ ਹੋਰ ਨਾ ਤੋੜਣ ਦੀ ਮੰਗ ਕੀਤੀ ਸੀ।
Destroyed Vision Site For the Construction of the Kartarpur Corridor
ਪਰ ਤੇਜੀ ਨਾਲ ਚੱਲ ਰਹੇ ਲਾਂਘੇ ਦੇ ਕੰਮ ਕਾਰਨ ਇਸਨੂੰ ਤੋੜਿਆ ਗਿਆ ਹੈ। ਇਸਦੇ ਨਾਲ ਹੀ ਭਾਰਤ ਵਾਲੇ ਪਾਸੇ ਲਾਂਘੇ ਦੇ ਨਿਰਮਾਣ ਦਾ ਕੰਮ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਹਾੜੇ ਦੇ ਨਵੰਬਰ ਵਿਚ ਹੋਣ ਵਾਲੇ ਸਮਾਗਮਾਂ ਤੋਂ ਪਹਿਲਾਂ ਸਤੰਬਰ ਦੇ ਆਖ਼ਰੀ ਹਫ਼ਤੇ 'ਚ ਪੂਰਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਂਘੇ ਦੇ ਨਿਰਮਾਣ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।