
ਜਾਣੋ ਕੀ ਹੈ ਖ਼ਾਸ ਚੋਣ ਮਨੋਰਥ ਪੱਤਰ ’ਚ
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀ ਉਮੀਦਵਾਰਾਂ ਵਲੋਂ ਜਿੱਤ ਹਾਸਲ ਕਰਨ ਲਈ ਅੱਡੀ ਤੋਂ ਲੈ ਕੇ ਚੋਟੀ ਤੱਕ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਅੱਜ ਯਾਨੀ ਬੁੱਧਵਾਰ ਨੂੰ ਅਪਣਾ ‘ਚੋਣ ਮਨੋਰਥ ਪੱਤਰ’ ਜਾਰੀ ਕਰ ਦਿਤਾ ਹੈ।
Pawan Bansal releases Election Manifesto
ਇਸ ਦੌਰਾਨ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ 5 ਸਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਇਹ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ। ਪਵਨ ਬਾਂਸਲ ਵਲੋਂ ਜਾਰੀ ਚੋਣ ਮਨੋਰਥ ਪੱਤਰ ਦੇ ਕੁਝ ਮੁੱਖ ਅੰਸ਼ ਇਸ ਪ੍ਰਕਾਰ ਹਨ।
ਐਮ.ਪੀ. ਦੇ ਨਾਂਅ ’ਤੇ ਕੋਈ ਵੀ ਨੀਂਹ ਪੱਥਰ ਨਹੀਂ ਰੱਖਿਆ ਜਾਵੇਗਾ।
ਵੀ.ਆਈ.ਪੀ. ਕਲਚਰ ਖ਼ਤਮ ਕਰਨਾ।
ਸੀਨੀਅਰ ਸਿਟੀਜ਼ਨਸ ਨੂੰ ਪ੍ਰਾਪਰਟੀ ਟੈਕਸ ਤੇ ਹੋਰ ਟੈਕਸਾਂ ਵਿਚ ਮਿਲੇਗੀ ਸਹੂਲਤ।
ਖ਼ਾਲੀ ਪੋਸਟਾਂ ਨੂੰ ਭਰਿਆ ਜਾਵੇਗਾ ਤੇ ਠੇਕੇ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।
ਪ੍ਰਾਪਰਟੀ ਦੇ ਕੁਲੈਕਟਰ ਰੇਟ ਘਟਾਏ ਜਾਣਗੇ।
ਮੈਟਰੋ ਪ੍ਰਾਜੈਕਟ ਉਤੇ ਕੰਮ ਕੀਤਾ ਜਾਵੇਗਾ।ਸੁਰੱਖਿਆ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ।
ਚੰਡੀਗੜ੍ਹ ਐਂਟਰੀ ਪੁਆਇੰਟਸ ਨੂੰ ਸਾਫ਼-ਸੁਥਰਾ ਬਣਾਇਆ ਜਾਵੇਗਾ।
ਕਮਰਸ਼ੀਅਲ ਪ੍ਰਾਪਰਟੀ ਨੂੰ ਲੀਜ਼ ਹੋਲਡ ਤੋਂ ਫਰੀ ਹੋਲਡ ਕੀਤਾ ਜਾਵੇਗਾ।
ਮਲਟੀਲੈਵਲ ਪਾਰਕਿੰਗ ਬਣਾਈ ਜਾਵੇਗੀ।
ਮੈਟਰੋ ਪ੍ਰਾਜੈਕਟ ਉਤੇ ਕੰਮ ਕੀਤਾ ਜਾਵੇਗਾ।
ਸਟਰੀਟ ਵੈਂਡਰ ਐਕਟ ਲਾਗੂ ਕੀਤਾ ਜਾਵੇਗਾ।