
ਵਕੀਲਾਂ ਨਾਲ ਸਨੀ ਦਿਓਲ ਦੇ ਬਾਡੀਗਾਰਡਾਂ ਦੀ ਤੂੰ-ਤੂੰ ਮੈਂ-ਮੈਂ
ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਮੇਸ਼ਾ ਸੰਨੀ ਦਿਓਲ ਲਗਾਤਾਰ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ। ਬੁੱਧਵਾਰ ਨੂੰ ਰੋਡ ਸ਼ੋਅ ਦੌਰਾਨ ਸੜਕਾਂ ਉਤੇ ਲੋਕਾਂ ਨੂੰ ਮਿਲਦੇ ਹੋਏ ਸਨੀ ਦਿਓਲ ਕੋਰਟ ਕੰਪਲੈਕਸ ਪਹੁੰਚੇ, ਜਿੱਥੇ ਵਕੀਲਾਂ ਦੇ ਨਾਲ ਉਨ੍ਹਾਂ ਦੀ ਮੀਟਿੰਗ ਸੀ। ਪਰ ਵਕੀਲਾਂ ਦੀ ਇਸ ਮੀਟਿੰਗ ਵਿੱਚ ਸਨੀ ਦਿਓਲ ਦੇ ਸੁਰੱਖਿਆ ਕਰਮੀਆਂ ਦੀ ਬਹਿਸ ਹੋ ਗਈ।
Sunny Deol Road Show
ਮਾਮਲਾ ਕਾਫੀ ਭਖ ਗਿਆ ਅਤੇ ਸੰਨੀ ਦਿਓਲ ਜਿਸ ਕੁਰਸੀ ਉਤੇ ਬੈਠੇ ਸਨ, ਉਥੇ ਹੀ ਖੜੇ ਹੋ ਗਏ ਅਤੇ ਫਿਲਮੀ ਡਾਇਲਾਗ ਜੜ ਦਿੱਤਾ ਤਾਰੀਖ ਪੇ ਤਾਰੀਖ। ਇੱਥੇ ਇਹ ਵਰਣਨਯੋਗ ਹੈ ਕਿ ਸੰਨੀ ਦਿਓਲ ਬੇਸ਼ੱਕ ਪੰਜਾਬੀ ਹਨ, ਪਰ ਉਨ੍ਹਾਂ ਦਾ ਬਹੁਤ ਸਮਾਂ ਮੁੰਬਈ ਵਿਚ ਹੀ ਬੀਤਿਆ ਹੈ। ਇਸੇ ਕਾਰਨ ਉਹ ਇਲਾਕੇ ਦੀਆਂ ਸਮੱਸਿਆਵਾਂ ਤੋਂ ਅਣਜਾਣ ਹਨ ਅਤੇ ਜਦੋਂ ਵੀ ਮੀਡੀਆ ਵੱਲੋਂ ਉਨ੍ਹਾਂ ਨੂੰ ਹਲਕੇ ਬਾਰੇ ਸਵਾਲ ਕੀਤਾ ਜਾਂਦਾ ਹੈ, ਤਾਂ ਉਹ ਖੁਦ ਨੂੰ ਨਵਾਂ ਦੱਸ ਕੇ ਉਥੋਂ ਖਿਸਕ ਲੈਂਦੇ ਹਨ।