
ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਨਾਭਾ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।
ਨਾਭਾ (ਜਗਨਾਰ), ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਨਾਭਾ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਨਾਭਾ ਦੇ ਕੈਂਟ ਰੋਡ ਰੋੜ ਤੇ ਸਵੇਰੇ ਤਕਰੀਬਨ 8 ਵਜੇ ਬਰੋਟੇ ਦਾ ਇੱਕ ਭਾਰੀ ਟਾਹਣਾ ਟੁੱਟ ਕਿ ਸੜਕ ਤੇ ਜਾ ਰਹੇ ਇਕ ਮੋਟਰ ਸਾਇਕਲ ਸਵਾਰ ਨੌਜਵਾਨ ਦੇ ਉੱਤੇ ਗਿਰ ਗਿਆ। ਦੱਸ ਦਈਏ ਕਿ ਨੌਜਵਾਨ ਦੇ ਨਾਲ ਉਸਦੀ ਭੈਣ ਵੀ ਮੋਟਰ ਸਾਈਕਲ ਤੇ ਸਵਾਰ ਸੀ। ਲੜਕੇ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੀ ਭੈਣ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ।
Tree fallen on youth, Instant deathਮ੍ਰਿਤਕ ਨੌਜਵਾਨ ਦੀ ਪਛਾਣ ਨੌਜਵਾਨ ਨਿਸ਼ਾਨ ਸਿੰਘ (25) ਪੁੱਤਰ ਰਾਮਧਨ ਸਿੰਘ ਵਾਸੀ ਪਿੰਡ ਟੋਡਰਵਾਲ ਵੱਜੋਂ ਹੋਈ ਹੈ। ਏ.ਐੱਸ.ਆਈ ਸਾਧਾ ਸਿੰਘ ਨੇ ਦੱਸਿਆਂ ਕਿ ਨੌਜਵਾਨ ਨਿਸ਼ਾਨ ਸਿੰਘ (25) ਪੁੱਤਰ ਰਾਮਧਨ ਸਿੰਘ ਪਿੰਡ ਟੋਡਰਵਾਲ, ਜੋ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਮੋਟਰ ਸਾਇਕਲ ਤੇ ਜਾ ਰਿਹਾ ਸੀ ਤਾਂ ਅਚਾਨਕ ਸੜਕ ਕਿਨਾਰੇ ਖੜ੍ਹੇ ਬਰੋਟੇ ਦਾ ਟਾਹਣਾ ਟੁੱਟ ਕੇ ਉਨ੍ਹਾਂ 'ਤੇ ਡਿੱਗ ਗਿਆ, ਜਿਸ ਕਾਰਨ ਲੜਕੇ ਦੀ ਮੌਤ ਹੋ ਗਈ ਤੇ ਉਸ ਦੀ ਭੈਣ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਮਨਪ੍ਰੀਤ ਕੌਰ ਨੂੰ ਗੰਭੀਰ ਹਾਲਤ 'ਚ ਰਾਹਗੀਰਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ।
Tree fallen on youth, Instant deathਘਟਨਾ ਸਥਾਨ ਦੇ ਖੜ੍ਹੇ ਲੋਕਾਂ ਵਿਚੋਂ ਜੱਸੀ ਸੋਹੀਆਂ ਵਾਲਾ, ਬਲਜੀਤ ਸਿੰਘ ਮੱਖਣ, ਗੁਰਤੇਜ ਸਿੰਘ ਕੌਲ ਅਤੇ ਜੱਸਾ ਖੋਖ ਨੇ ਦੱਸਿਆ ਕਿ ਇਨ੍ਹਾਂ ਸੁੱਕੇ ਹੋਏ ਦਰੱਖਤਾਂ ਲਈ ਕਈ ਵਾਰ ਜੰਗਲਾਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਪ੍ਰਸ਼ਾਸ਼ਨ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਦਰਖ਼ਤਾਂ ਦਾ ਸੜਕ ਤੇ ਗਿਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।
Tree fallen on youth, Instant deathਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਐਂਬੂਲੈਂਸ ਮੌਕੇ 'ਤੇ ਨਾ ਪਹੁੰਚਣ ਕਾਰਨ ਇਕ ਘੰਟਾ ਨੌਜਵਾਨ ਦੀ ਲਾਸ਼ ਸੜਕ 'ਤੇ ਪਈ ਰਹੀ। ਆਖਿਰ ਪ੍ਰਸ਼ਾਸ਼ਨ ਜਨਤਾ ਪ੍ਰਤੀ ਜਿੰਮੇਵਾਰ ਹੈ, ਜੇ ਪ੍ਰਸ਼ਾਸ਼ਨ ਹੀ ਲੋਕਾਂ ਦੀਆਂ ਮੁਸੀਬਤਾਂ ਨੂੰ ਨਜ਼ਰਅੰਜਾਜ਼ ਕਰਦਾ ਰਹੇਗਾ ਤਾਂ ਕੌਣ ਇਨ੍ਹਾਂ ਦਾ ਵਾਲੀ ਵਾਰਿਸ ਰਹਿ ਜਾਵੇਗਾ।