ਉਦਯੋਗ ਵਿਭਾਗ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਬੁਆਇਲਰ ਆਪ੍ਰੇਸ਼ਨ ਇੰਜਨੀਅਰਸ ਪ੍ਰੀਖਿਆ ਲਈ ਜਾਵੇਗੀ
Published : Jun 8, 2020, 6:04 pm IST
Updated : Jun 8, 2020, 6:04 pm IST
SHARE ARTICLE
Sunder Sham Arora
Sunder Sham Arora

ਉਦਯੋਗ ਅਤੇ ਵਣਜ ਵਿਭਾਗ ਵੱਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਬਾਇਲਰ ਆਪ੍ਰੇਸ਼ਨ ਇੰਜੀਨੀਅਰਸ ਪ੍ਰੀਖਿਆ ਲਈ ਜਾਵੇਗੀ।

ਚੰਡੀਗੜ੍ਹ, 8 ਜੂਨ : ਉਦਯੋਗ ਅਤੇ ਵਣਜ ਵਿਭਾਗ ਵੱਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਬਾਇਲਰ ਆਪ੍ਰੇਸ਼ਨ ਇੰਜੀਨੀਅਰਸ ਪ੍ਰੀਖਿਆ ਲਈ ਜਾਵੇਗੀ। ਇਸ ਸਬੰਧੀ ਜਾਣਥਾਰੀ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਪ੍ਰੀਖਿਆ ਅਗਸਤ 2020 ਵਿਚ ਬਾਇਲਰਜ਼ ਐਕਟ, 1923 ਅਤੇ ਬਾਇਲਰ ਆਪ੍ਰੇਸ਼ਨ ਇੰਜੀਨੀਅਰ ਰੂਲਜ਼, 2011 ਦੇ ਸ਼ਰਤ ਵਿਧਾਨ ਅਨੁਸਾਰ ਆਰਜ਼ੀ ਤੌਰ 'ਤੇ ਲਈ ਜਾਵੇਗੀ।

sunder sham arorasunder sham arora

ਸਰਕਾਰ ਵੱਲੋਂ 2010 ਤੋਂ ਇਹ ਪ੍ਰੀਖਿਆ ਨਹੀਂ ਲਈ ਗਈ ਹੈ। ਚਾਹਵਾਨ ਉਮੀਦਵਾਰ ਜਿਨ੍ਹਾਂ ਕੋਲ ਲੋੜੀਂਦੀਆਂ ਯੋਗਤਾਵਾਂ ਅਤੇ ਤਜ਼ਰਬਾ ਹੋਵੇ ਇਸ ਸਬੰਧੀ 10 ਜੁਲਾਈ, 2020 ਤੋਂ ਪਹਿਲਾਂ ਇਨਵੈਸਟ ਪੰਜਾਬ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੁਆਇਲਰ  ਆਪ੍ਰੇਸ਼ਨ ਇੰਜਨੀਅਰਜ਼ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ ਅਤੇ ਨਵੀਂ ਭਰਤੀ ਨਾਲ ਕੁਸ਼ਲਤਾ ਦਾ ਪੱਧਰ ਹੋਰ ਵਧੇਗਾ ਅਤੇ ਉਦਯੋਗ ਵਿਚ ਤਕਨੀਕੀ ਅਧਿਕਾਰੀਆਂ ਦੀ ਤਾਕਤ ਵਧੇਗੀ।

Sunder Sham Arora Sunder Sham Arora

ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿਚ ਰੱਖਦਿਆਂ ਮੌਜੂਦਾ ਸਾਲ ਪ੍ਰੀਖਿਆ ਦੀ ਯੋਜਨਾ ਬਣਾਈ ਗਈ ਹੈ। ਪ੍ਰੀਖਿਆ ਦੇ ਪੱਧਰ ਨੂੰ ਕਾਇਮ ਰੱਖਣ ਲਈ  ਸੂਬਾ ਸਰਕਾਰ ਵੱਲੋਂ ਆਧੁਨਿਕ ਬੁਆਇਲਰ ਅਭਿਆਸਾਂ ਦਾ ਉੱਚ ਵਿਦਿਅਕ ਅਤੇ ਵਿਵਹਾਰਕ ਗਿਆਨ ਰੱਖਣ ਵਾਲੇ ਮੈਂਬਰਾਂ ਦੇ ਇੱਕ ਪਰੀਖਿਅਕ ਬੋਰਡ ਦਾ ਗਠਨ ਕੀਤਾ ਗਿਆ ਹੈ।

sunder sham arorasunder sham arora

ਇਸ ਪ੍ਰੀਖਿਆ ਵਿੱਚ ਲਿਖਤੀ  ਅਤੇ ਜ਼ੁਬਾਨੀ ਪ੍ਰੀਖਿਆ ਲਈ ਜਾਵੇਗੀ । ਲਿਖਤੀ ਪ੍ਰੀਖਿਆ ਇਕ ਉੱਘੇ ਇੰਸਟੀਚਿਊਟ-ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੁਆਰਾ ਲਈ ਜਾਵੇਗੀ। ਮੁਸ਼ਕਲ ਰਹਿਤ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਬਣਾਈ ਰੱਖਣ ਲਈ ਐਪਲੀਕੇਸ਼ਨ , ਦਸਤਾਵੇਜ਼ ਅਤੇ ਫੀਸ ਆਨਲਾਈਨ ਜਮ੍ਹਾਂ ਹੋਵੇਗੀ। ਇਕ ਹਜ਼ਾਰ ਵਰਗ ਮੀਟਰ ਤੋਂ ਵੱਧ ਤਾਪਮਾਨ ਖੇਤਰ ਵਾਲੇ ਸਾਰੇ ਬੁਆਇਲਰ ਇਕ ਬੁਆਇਲਰ ਆਪ੍ਰੇਸ਼ਨ ਇੰਜੀਨੀਅਰ ਦੇ ਸਿੱਧੇ ਚਾਰਜ ਅਧੀਨ ਚਲਾਏ ਜਾਣੇ ਹਨ।

Sunder Sham AroraSunder Sham Arora

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement