
ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇਕ ਨੌਜਵਾਨ ਦੀ ਪੁਰਤਗਾਲ ਵਿਚ ਮੌਤ ਹੋ ਗਈ।
ਗੁਰਦਾਸਪੁਰ (ਅਵਤਾਰ ਸਿੰਘ): ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਇਕ ਨੌਜਵਾਨ ਦੀ ਪੁਰਤਗਾਲ ਵਿਚ ਮੌਤ ਹੋ ਗਈ।
Sandeep
ਹੋਰ ਪੜ੍ਹੋ: ਪੰਜਾਬੀ ਗਾਇਕ Jazzy B ਦਾ ਟਵਿਟਰ ਅਕਾਊਂਟ ਹੋਇਆ ਬਲਾਕ
ਮ੍ਰਿਤਕ ਨੌਜਵਾਨ ਦਾ ਨਾਂਅ ਸੰਦੀਪ ਹੈ ਜੋ ਕਿ 4 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਸਦਮੇ ਵਿਚ ਹੈ। ਮ੍ਰਿਤਕ ਦੇ ਪਿਤਾ ਠਾਕੁਰ ਪ੍ਰਸ਼ੋਤਮ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਵੰਬਰ 2020 ਪਰਤਗਾਲ ਦਾ ਸਥਾਈ ਵਸਨੀਕ ਬਣ ਗਿਆ ਸੀ ਅਤੇ ਹੁਣ ਉਹ ਵਧੀਆ ਕਾਰੋਬਾਰ ਕਰਦੇ ਹੋਏ ਮਾਪਿਆਂ ਦਾ ਸਹਾਰਾ ਵੀ ਬਣਿਆ ਸੀ।
Family Member of Sandeep
ਹੋਰ ਦੇਖੋ: New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ
ਉਹਨਾਂ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਪੁਰਤਗਾਲ ਤੋਂ ਫੋਨ ਰਾਹੀਂ ਕਸਬਾ ਵਾਸੀਆਂ ਨੂੰ ਸੰਦੀਪ ਦੀ ਮੌਤ ਦੀ ਖ਼ਬਰ ਮਿਲੀ ਸੀ। ਕਿਸੇ ਗੰਭੀਰ ਬਿਮਾਰੀ ਦੀ ਚਪੇਟ ਵਿਚ ਆਉਣ ਕਾਰਨ ਉਸ ਦੀ ਮੌਤ ਹੋ ਗਈ।
Sandeep
ਹੋਰ ਪੜ੍ਹੋ: ਦਰਦਨਾਕ : ਆਰਥਕ ਤੰਗੀ ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ ਚਾਰ ਜੀਆਂ ਨੇ ਫਾਹਾ ਲਿਆ
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਮੰਗ ਕੀਤੀ ਕਿ ਸੰਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਇਆ ਜਾਵੇ ਤਾਂ ਜੋ ਉਹਨਾਂ ਦੇ ਪੁੱਤਰ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕਣ।