Advertisement
  ਖ਼ਬਰਾਂ   ਕੌਮਾਂਤਰੀ  08 Jun 2021  New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ 

New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ 

ਸਪੋਕਸਮੈਨ ਸਮਾਚਾਰ ਸੇਵਾ
Published Jun 8, 2021, 9:50 am IST
Updated Jun 8, 2021, 9:50 am IST
ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ (New Zealand Order of Merit) ਦੇ ਪੰਜ ਸਨਮਾਨਾਂ ਵਿਚੋਂ ਇਕ ਸਨਮਾਨ ਹੈ ‘ਮੈਂਬਰਜ਼’। ਇਸ ਨੂੰ ਐਮ.ਐਨ.ਜ਼ੈਡ.ਐਮ. ਵੀ ਕਿਹਾ ਜਾਂਦਾ ਹੈ।  
Gurpreet Arora
 Gurpreet Arora

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ (New Zealand) ਵਿਚ ਵਲੰਟੀਅਰ ਅਤੇ ਜਨਤਕ ਸੇਵਾਵਾਂ ਵਿਚ ਵਧੀਆ ਸੇਵਾਵਾਂ ਨਿਭਾਉਣ ਲਈ ਹਰ ਸਾਲ ਮਹਾਰਾਣੀ ਐਲਿਜ਼ਾਬੇਥ (Queen Elizabeth) ਦੇ ਜਨਮ ਦਿਨ ਮੌਕੇ  ਵੱਖ-ਵੱਖ ਵਕਾਰੀ ਸਨਮਾਨ ਦਿਤੇ ਜਾਂਦੇ ਹਨ। ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ (New Zealand Order of Merit) ਦੇ ਪੰਜ ਸਨਮਾਨਾਂ ਵਿਚੋਂ ਇਕ ਸਨਮਾਨ ਹੈ ‘ਮੈਂਬਰਜ਼’। ਇਸ ਨੂੰ ਐਮ.ਐਨ.ਜ਼ੈਡ.ਐਮ. ਵੀ ਕਿਹਾ ਜਾਂਦਾ ਹੈ।  

Queen ElizabethQueen Elizabeth

ਹੋਰ ਪੜ੍ਹੋ: ਦਰਦਨਾਕ : ਆਰਥਕ ਤੰਗੀ ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ ਚਾਰ ਜੀਆਂ ਨੇ ਫਾਹਾ ਲਿਆ

ਮਹਾਰਾਣੀ ਦੇ ਜਨਮ ਦਿਨ ਦੀ ਛੁੱਟੀ ਵਾਲੇ ਦਿਨ ਸਵੇਰੇ ਸਵਖਤੇ ਹੀ ਇਕ ਸੂਚੀ ਮੀਡੀਆ ਨੂੰ ਜਾਰੀ ਕੀਤੀ ਗਈ ਹੈ।  ਪੰਜਾਬੀ ਭਾਈਚਾਰੇ (Punjabi community) ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਨਿਊਜ਼ੀਲੈਂਡ ਪੁਲਿਸ ਵਿਚ ਮਈ 2006 ਤੋਂ ਅਪਣੀਆਂ ਵੱਖ-ਵੱਖ ਅਹੁਦਿਆਂ ਉਤੇ ਸੇਵਾਵਾਂ ਦੇ ਰਹੇ ਪੰਜਾਬੀ ਪੁਲਿਸ ਅਫ਼ਸਰ ਅਤੇ ਏਥਨਿਕ ਸੇਵਾਵਾਂ ਨਿਭਾਉਣ ਵਾਲੇ ਸ. ਗੁਰਪ੍ਰੀਤ ਸਿੰਘ ਅਰੋੜਾ (Gurpreet Singh Arora) ਨੂੰ  ਇਸ ਵਾਰ ‘ਮੈਂਬਰਜ਼’ ਸਨਮਾਨ ਲਈ ਚੁਣਿਆ ਗਿਆ ਹੈ।

Gurpreet AroraGurpreet Arora

ਹੋਰ ਪੜ੍ਹੋ: ਕੈਨੇਡਾ: ਵੈਨਕੂਵਰ 'ਚ ਭਾਰਤੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

Advertisement

ਇਸ ਤੋਂ ਇਲਾਵਾ ਇਸ ਸੂਚੀ ਵਿਚ ਲਹਿੰਦੇ ਪੰਜਾਬ ਦੇ ਪੰਜਾਬੀ ਪਰਵਾਰ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪੈਦਾ ਹੋਏ ਸ਼੍ਰੀ ਸਮੀਰ ਹਾਂਡਾ (Sameer Handa) ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ। ਉਚ ਵਕਾਰੀ ਪੰਜ ਸਨਮਾਨਾਂ ਦੇ ਵਿਚੋਂ ਇਕ ਸਨਮਾਨ ਐਮ. ਐਨ. ਜ਼ੈਡ. ਐਮ. (ਮੈਂਬਰਜ਼) ਦੇ ਲਈ ਸ਼੍ਰੀ ਸਮੀਰ ਹਾਂਡਾ ਦੀ ਚੋਣ ਕੀਤੀ ਗਈ ਹੈ। ਕਿਸੇ ਪੰਜਾਬੀ ਪੁਲਿਸ ਅਫ਼ਸਰ ਨੂੰ ਮਿਲਣ ਵਾਲਾ ਇਹ ਉਚ ਵਕਾਰੀ ਸਨਮਾਨ ਪਹਿਲਾ ਹੈ ਜਿਸ ਦੀ ਖ਼ੁਸ਼ੀ ਹਰ ਪਾਸੇ ਵੇਖਣ ਨੂੰ ਮਿਲ ਰਹੀ ਹੈ। 

Sameer HandaSameer Handa

ਹੋਰ ਪੜ੍ਹੋ: PM ਦੇ ਮੁਫ਼ਤ ਟੀਕੇ ਵੰਡਣ ’ਤੇ ਕਾਂਗਰਸ ਨੇ ਕਿਹਾ 'ਦੇਰ ਆਏ ਪਰ ਪੂਰੀ ਤਰ੍ਹਾਂ ਦਰੁਸਤ ਨਹੀਂ ਆਏ'

ਉਨ੍ਹਾਂ ਅਪਣਾ ਜੀਵਨ ਪ੍ਰਸੰਗ ਦਸਦਿਆਂ ਇਸ ਪੱਤਰਕਾਰ ਦੇ ਨਾਲ ਬਹੁਤ ਹੀ ਰੌਚਿਕ ਗੱਲਾਂ ਸਾਂਝੀਆਂ ਕੀਤੀਆਂ । ਅਤੇ ਕਿਹਾ ਕਿ ਉਹ ਮਾਣ ਨਾਲ ਕਹਿੰਦੇ ਹਨ ਕਿ ਉਹ ਪੰਜਾਬੀ ਹਨ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ।  ਗੁਰਪ੍ਰੀਤ ਅਰੋੜਾ ਲੁਧਿਆਣਾ ਦੇ ਜੰਮਪਲ ਹਨ ਅਤੇ ਪਟਿਆਲਾ ਵਿਖੇ ਪੜ੍ਹੇ ਅਤੇ ਵੱਡੇ ਹੋਏ ਹਨ।

ਪਿਤਾ ਸ. ਭਗਵਾਨ ਸਿੰਘ ਪਟਿਆਲਾ ਰਹਿੰਦੇ ਹਨ ਜਦ ਕਿ ਮਾਤਾ ਸ੍ਰੀਮਤੀ ਰਜਿੰਦਰ ਕੌਰ ਨਿਊਜ਼ੀਲੈਂਡ ਹਨ। ਇਸ ਵੇਲੇ ਗੁਰਪ੍ਰੀਤ ਅਰੋੜਾ ਆਪਣੀ ਪਤਨੀ ਸ੍ਰੀਮਤੀ ਮਨਲੀਨ ਥਿੰਦ, ਪੁੱਤਰ ਗੁਰਨਿਵਾਜ ਅਰੋੜਾ ਅਤੇ ਪੁੱਤਰੀ ਅਰਜ਼ੋਈ ਅਰੋੜਾ ਸੰਗ ਔਕਲੈਂਡ ਖੇਤਰ ’ਚ ਰਹਿੰਦੇ ਹਨ। ਸਾਲ 2001 ਦੇ ਵਿਚ ਉਹ ਇਥੇ ਪੜ੍ਹਾਈ ਕਰਨ ਆਏ ਸਨ। 

Advertisement
Advertisement

 

Advertisement