ਐਡਵੋਕੇਟ ਬਾਵਾ ਵਲੋਂ ਕੀਤੇ ਕੇਸ ਦਾ ਅਸਰ, ਮਨਚੰਦਾ ਕਾਲੋਨੀ 'ਚ ਪੀ.ਸੀ. ਦਾ ਕੰਮ ਸ਼ੁਰੂ
Published : Jul 8, 2018, 9:32 am IST
Updated : Jul 8, 2018, 9:32 am IST
SHARE ARTICLE
Advocate Bawa with Others
Advocate Bawa with Others

ਪੰਜਾਬ ਦੇ ਕਰੀਬ ਹਰ ਇੱਕ ਮਹਿਕਮੇ ਵਿੱਚ ਠੇਕੇਦਾਰ ਚੁਪੀ ਸਾਧ ਰਹੇ ਹਨ। ਆਮ ਨਾਗਰਿਕ ਨੂੰ ਵਿਕਾਸ ਦੇ ਕੰਮ ਕਰਵਾਉਣ ਲਈ ਵੀ ਮਾਨਯੋਗ ਅਦਾਲਤਾਂ ਦਾ ਸਹਾਰਾ....

ਮੋਗਾ, ਪੰਜਾਬ ਦੇ ਕਰੀਬ ਹਰ ਇੱਕ ਮਹਿਕਮੇ ਵਿੱਚ ਠੇਕੇਦਾਰ ਚੁਪੀ ਸਾਧ ਰਹੇ ਹਨ। ਆਮ ਨਾਗਰਿਕ ਨੂੰ ਵਿਕਾਸ ਦੇ ਕੰਮ ਕਰਵਾਉਣ ਲਈ ਵੀ ਮਾਨਯੋਗ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 4 ਮਨਚੰਦਾ ਕਲੌਨੀ ਦੇ ਵਿਕਾਸ ਰੂਪੀ ਦਰਖਤਾਂ ਨੂੰ ਵੀ ਉਸ ਸਮੇਂ ਬੂਰ ਪਿਆ ਜਦੋਂ ਮਾਨਯੋਗ ਸਥਾਈ ਲੋਕ ਅਦਾਲਤ ਰਾਹੀਂ ਵਾਰਡ ਨੰਬਰ 4 ਦੇ ਹੀ ਵਸਨੀਕ ਕੇ.ਪੀ. ਬਾਵਾ ਐਡਵੋਕੇਟ ਨੇ ਮਨਚੰਦਾ ਕਲੌਨੀ ਮੋਗਾ ਦਾ ਵਿਕਾਸ ਦਾ ਕੰਮ ਨੇਪਰੇ ਚਾੜਨ ਲਈ ਸਥਾਈ ਲੋਕ ਅਦਾਲਤ ਵਿੱਚ ਕੇਸ ਕੀਤਾ।

ਇਸ ਕੇਸ ਦਾ ਵੇਰਵਾ ਦਿੰਦੇ ਹੋਏ ਇਸ ਵਾਰਡ ਦੇ ਕੌਂਸਲਰ ਨਸੀਬ ਬਾਵਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਵਾਰਡ ਨੰਬਰ 4 ਦਾ ਬਤੋਰ ਕੌਸਲਰ ਸਾਂਭਿਆ ਤਾਂ ਮਨਚੰਦਾ ਕਲੌਨੀ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਸੀ ਹੋਇਆ ਇਸ ਲਈ ਉਨ੍ਹਾਂ ਕਾਰਪੋਰੇਸਨ ਰਾਹੀਂ 8 ਜਨਵਰੀ 2016 ਨੂੰ ਇੱਕ ਮਤਾ ਪਾਸ ਕਰਵਾਇਆ ਕਿ ਮਨਚੰਦਾ ਕਲੌਨੀ ਮੋਗਾ ਦਾ 30 ਲੱਖ 12 ਹਜਾਰ ਰੁਪਏ ਦਾ ਪੱਥਰ ਪਾ ਕੇ ਕੰਮ ਮੁਕੰਮਲ ਕੀਤਾ ਜਾਵਾ ਪ੍ਰੰਤੂ ਠੇਕੇਦਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਿਰਕੀ ਆਖਰ ਕੇ.ਪੀ. ਬਾਵਾ ਐਡਵੋਕੇਟ ਵੱਲੋਂ ਆਪਣੇ ਵਕੀਲ ਬਲਰਾਜ ਗੁਪਤਾ ਰਾਹੀਂ ਇੱਕ ਨੋਟਿਸ ਕਮਿਸਨਰ ਮੋਗਾ ਅਤੇ ਮੇਅਰ ਕਾਰਪੋਰੇਸਨ ਮੋਗਾ ਨੂੰ ਭੇਜਿਆ ਗਿਆ ਅਤੇ ਇਹ ਕੰਮ 10 ਦਿਨਾਂ ਵਿੱਚ ਸ਼ੁਰੂ ਕਰਨ ਲਈ ਕਿਹਾ ਗਿਆ

ਪ੍ਰੰਤੂ ਨਾ ਤਾਂ ਕਾਰਪੋਰੇਸਨ ਵਾਲਿਆਂ ਤੇ ਨਾ ਹੀ ਠੇਕੇਦਾਰ ਨੇ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ, ਜਿਸ ਕਾਰਨ ਕੇ.ਪੀ. ਬਾਵਾ ਨੂੰ ਇਹ ਕੰਮ ਕਰਵਾਉਣ ਲਈ ਸਥਾਈ ਲੋਕ ਅਦਾਲਤ ਵਿੱਚ ਇੱਕ ਦਾਅਵਾ ਪਾਉਣਾ ਪਿਆ ਅਤੇ ਅਦਾਲਤ ਦੇ ਦਖਲ ਦੇਣ ਤੇ ਬਾਵਜੂਦ ਦੋ ਸਾਲ ਦੀ ਦੇਰੀ ਨਾਲ ਵਿਕਾਸ ਦਾ ਕੰਮ ਸ਼ੁਰੂ ਹੋਇਆ ਅਤੇ ਮਨਚੰਦਾ ਕਲੌਨੀ ਦੇ ਵਸਨੀਕਾਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦੋਂ ਪੀ.ਸੀ ਪਾਉਣ ਵਾਲੀਆਂ ਮਸ਼ੀਨਾਂ ਨੇ ਮਨਚੰਦਾ ਕਲੌਨੀ ਵਿੱਚ ਦਸਤਕ ਦਿੱਤੀ ਅਤੇ ਮੁਹੱਲੇ ਨਿਵਾਸੀਆਂ ਨੇ ਕੌਂਸਲਰ ਨਸੀਬ ਬਾਵਾ ਐਡਵੋਕੇਟ ਕੇ.ਪੀ. ਬਾਵਾ, ਮੇਅਰ ਅਕਸ਼ਿਤ ਜੈਨ, ਬਲਰਾਜ ਕੁਮਾਰ ਗੁਪਤਾ ਆਦਿ ਦਾ ਧੰਨਵਾਦ ਕੀਤਾ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement