Petrol Pumps 'ਤੇ Petrol ਦੀ ਜਗ੍ਹਾ ਪਾਇਆ ਜਾ ਰਿਹਾ ਪਾਣੀ
Published : Jul 8, 2020, 5:17 pm IST
Updated : Jul 8, 2020, 5:17 pm IST
SHARE ARTICLE
Chandigarh Water UsedInstead Petrol Petrol Pumps
Chandigarh Water UsedInstead Petrol Petrol Pumps

ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਵਿਅਕਤੀ ਨਾਲ ਬਹੁਤ ਵੱਡੀ...

ਚੰਡੀਗੜ੍ਹ: ਕੋਰੋਨਾ ਕਾਲ ਵਿਚ ਲੋਕਾਂ ਨੂੰ ਹਰ ਪਾਸੇ ਤੋਂ ਮਾਰ ਪੈ ਰਹੀ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ ਤੇ ਉੱਥੇ ਹੀ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਨੂੰ ਲੈ ਕੇ ਠੱਗੀ ਵੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੈਟਰੋਲ ਪੰਪ ਤੇ ਇਕ ਵਿਅਕਤੀ ਵੱਲੋਂ ਪੈਟਰੋਲ ਪਵਾਇਆ ਗਿਆ ਪਰ ਉਸ ਨੂੰ 7 ਲੀਟਰਾਂ ਵਿਚੋਂ 2 ਲੀਟਰ ਹੀ ਪੈਟਰੋਲ ਮਿਲਿਆ ਤੇ ਬਾਕੀ ਸਾਰਾ ਪਾਣੀ ਸੀ।

Petrol PumpPetrol Pump

ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਵਿਅਕਤੀ ਨਾਲ ਬਹੁਤ ਵੱਡੀ ਠੱਗੀ ਕੀਤੀ ਹੈ। ਉਹਨਾਂ ਵੱਲੋਂ ਬਕਾਇਦਾ ਇਸ ਦੀ ਵੀਡੀਉ ਵੀ ਬਣਾਈ ਗਈ ਹੈ। ਇਸ ਤੋਂ ਬਾਅਦ ਉਹਨਾਂ ਨੇ ਪੈਟਰੋਲ ਪੰਪ ਦੇ ਮੈਨੇਜਰ ਨੂੰ ਬੁਲਾਉਣ ਲਈ ਕਿਹਾ ਪਰ ਉਹ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਪੈਟਰੋਲ ਪੰਪ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਸਕੂਟਰੀ ਵਿਚ 6 ਲੀਟਰ ਤੇਲ ਪਾਇਆ ਹੈ।

Petrol PumpPetrol Pump

ਪਰ ਵਿਅਕਤੀ ਦਾ ਕਹਿਣਾ ਹੈ ਕਿ ਸਕੂਟਰੀ ਵਿਚ 6 ਲੀਟਰ ਤੇਲ ਪੈਂਦਾ ਹੀ ਨਹੀਂ ਸਗੋਂ ਉਸ ਦੀ ਟੈਂਕੀ ਸਾਢੇ 4 ਲੀਟਰ ਦੀ ਹੁੰਦੀ ਹੈ। ਵਿਅਕਤੀ ਨੇ ਇਹ ਸਾਰੀ ਘਟਨਾ ਅਪਣੇ ਕੈਮਰੇ ਵਿਚ ਕੈਦ ਕਰ ਲਈ ਹੈ ਤੇ ਉਸ ਨੇ ਇਸ ਦੀ ਫੋਟੋ ਵੀ ਖਿਚੀ ਹੈ।

Petrol PumpPetrol Pump

ਉਸ ਵੱਲੋਂ ਪੁਲਿਸ ਨੂੰ ਵੀ ਸੁਚਿਤ ਗਿਆ ਸੀ। ਉਸ ਨੇ ਤੇਲ ਕਢਵਾ ਕੇ ਮਿਣਿਆ ਤਾਂ 5 ਲੀਟਰ ਨਿਕਲਿਆ। ਉਸ ਨੇ ਕਿਹਾ ਕਿ ਹੁਣ ਉਹ ਪੈਟਰੋਲ ਪੰਪ ਤੇ ਪਰਚਾ ਦਰਜ ਕਰਵਾਇਆ ਜਾਵੇਗਾ। ਉਸ ਸਮੇਂ ਪੁਲਿਸ ਵੀ ਉੱਥੇ ਪਹੁੰਚ ਚੁੱਕੀ ਸੀ ਤੇ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਵਧ ਚੁੱਕੀਆਂ ਹਨ ਤੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਹਨ।

Petrol PumpPetrol Pump

ਅੱਜ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 21 ਦਿਨ ਲਗਾਤਾਰ ਵਾਧਾ ਹੋਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement