
ਨਜ਼ਰ ਹਟੀ ਦੁਰਘਟਨਾ ਘਟੀ
ਚੰਡੀਗੜ੍ਹ: ਕੋਰੋਨਾ ਕਾਲ ਵਿਚ ਲੋਕਾਂ ਨੂੰ ਹਰ ਪਾਸੇ ਤੋਂ ਮਾਰ ਪੈ ਰਹੀ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ ਤੇ ਉੱਥੇ ਹੀ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਨੂੰ ਲੈ ਕੇ ਠੱਗੀ ਵੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿਚ ਇਕ ਪੈਟਰੋਲ ਪੰਪ ਤੇ ਵਿਅਕਤੀ ਵੱਲੋਂ ਪੈਟਰੋਲ ਪੰਪ ਤੇ ਸਕੂਟਰੀ ਵਿਚ ਤੇਲ ਪਵਾਇਆ ਗਿਆ। ਪੈਟਰੋਲ ਪੰਪ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਸਕੂਟਰੀ ਵਿਚ 6 ਲੀਟਰ ਤੇਲ ਪਾ ਦਿੱਤਾ ਹੈ।
Petrol Pump
ਪਰ ਵਿਅਕਤੀ ਦਾ ਕਹਿਣਾ ਹੈ ਕਿ ਸਕੂਟਰੀ ਵਿਚ 6 ਲੀਟਰ ਤੇਲ ਪੈਂਦਾ ਹੀ ਨਹੀਂ ਸਗੋਂ ਉਸ ਦੀ ਟੈਂਕੀ ਸਾਢੇ 4 ਲੀਟਰ ਦੀ ਹੁੰਦੀ ਹੈ। ਵਿਅਕਤੀ ਨੇ ਇਹ ਸਾਰੀ ਘਟਨਾ ਅਪਣੇ ਕੈਮਰੇ ਵਿਚ ਕੈਦ ਕਰ ਲਈ ਹੈ ਤੇ ਉਸ ਨੇ ਇਸ ਦੀ ਫੋਟੋ ਵੀ ਖਿਚੀ ਹੈ।
Petrol Pump
ਉਸ ਵੱਲੋਂ ਪੁਲਿਸ ਨੂੰ ਵੀ ਸੁਚਿਤ ਗਿਆ ਸੀ। ਉਸ ਨੇ ਤੇਲ ਕਢਵਾ ਕੇ ਮਿਣਿਆ ਤਾਂ 5 ਲੀਟਰ ਨਿਕਲਿਆ। ਉਸ ਨੇ ਕਿਹਾ ਕਿ ਹੁਣ ਉਹ ਪੈਟਰੋਲ ਪੰਪ ਤੇ ਪਰਚਾ ਦਰਜ ਕਰਵਾਇਆ ਜਾਵੇਗਾ। ਉਸ ਸਮੇਂ ਪੁਲਿਸ ਵੀ ਉੱਥੇ ਪਹੁੰਚ ਚੁੱਕੀ ਸੀ ਤੇ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
Petrol Pump
ਦਸ ਦਈਏ ਕਿ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਵਧ ਚੁੱਕੀਆਂ ਹਨ ਤੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਹਨ। ਅੱਜ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 21 ਦਿਨ ਲਗਾਤਾਰ ਵਾਧਾ ਹੋਇਆ ਸੀ।
Petrol Pump
ਇਸ ਸਮੇਂ ਦੌਰਾਨ ਡੀਜ਼ਲ ਦੀ ਕੀਮਤ ਵਿੱਚ 11.23 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ ਵੀ 9.17 ਰੁਪਏ ਪ੍ਰਤੀ ਲੀਟਰ ਵਧੀ ਹੈ। ਸਰਕਾਰੀ ਤੇਲ ਵਾਲੀਆਂ ਕੰਪਨੀਆਂ ਐਚਪੀਸੀਐਲ, ਬੀਪੀਸੀਐਲ, ਆਈਓਸੀ ਨੇ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਹੈ। ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 80.43 ਰੁਪਏ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 80.53 ਰੁਪਏ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।