
ਪੰਜਾਬ `ਚ ਲਗਾਤਾਰ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਅੱਗ `ਚ ਹੁਣ ਤੱਕ ਅਨੇਕਾਂ ਹੀ ਲੜਕੀਆਂ ਜਲ ਕੇ
ਗੁਰਦਸਪੁਰ: ਪੰਜਾਬ `ਚ ਲਗਾਤਾਰ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਅੱਗ `ਚ ਹੁਣ ਤੱਕ ਅਨੇਕਾਂ ਹੀ ਲੜਕੀਆਂ ਜਲ ਕੇ ਸੁਆਹ ਹੋ ਚੁੱਕੀਆਂ ਹਨ। ਅਜਿਹੀ ਹੀ ਇੱਕ ਘਟਨਾ ਪਿੰਡ ਜੋਗੇਵਾਲ `ਚ ਵਾਪਰੀ ਹੈ, ਜਿਥੇ ਇੱਕ 8 ਸਾਲ ਦੀ ਬੱਚੀ ਨਾਲ ਜ਼ਬਰ- ਜਾਣਹ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਲਾਪਤਾ ਹੋਈ ਅੱਠ ਸਾਲ ਦੀ ਬੱਚੀ ਦੀ ਲਾਸ਼ ਪਿੰਡ ਵਿੱਚ ਐਨਆਰਆਈ ਦੀ ਖਾਲੀ ਕੋਠੀ ਤੋਂ ਬਰਾਮਦ ਹੋਈ ਹੈ।
Victim
ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ `ਤੇ ਪਹੰਚ ਗਈ ਅਤੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਿੰਡ ਦੇ ਹੀ 16 ਸਾਲ ਦੇ ਨਬਾਲਿਗ ਨੇ ਬੱਚੀ ਦੇ ਹੱਥ - ਪੈਰ ਬੰਨ ਕੇ ਉਸ ਦਾ ਗਲਾ ਗੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨਾਲ ਹੀ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹੱਤਿਆ ਕਰਨ ਤੋਂ ਪਹਿਲਾਂ ਬੱਚੀ ਨਾਲ ਜ਼ਬਰ-ਜਨਾਹ ਕਰਨ ਦੀ ਦੀ ਕੋਸ਼ਿਸ਼ ਕੀਤੀ ਗਈ ਹੋਵੇ।
Murder
ਦਸਿਆ ਜਾ ਰਿਹਾ ਹੈ ਕਿ ਫਿਲਹਾਲ ਆਰੋਪੀ ਨਬਾਲਿਗ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਤੁਹਾਨੂੰ ਦਸ ਦੇਈਏ ਕਿ ਥਾਣਾ ਧਾਰੀਵਾਲ ਨੂੰ ਪਿੰਡ ਜੋਗੋਵਾਲ ਜੱਟਾਂ ਤੋਂ ਅੱਠ ਸਾਲ ਦੀ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ ਸੀ। ਐਸਪੀ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਪੂਰੇ ਪਿੰਡ ਵਿੱਚ ਰਾਤ ਭਰ ਖੋਜ ਕੀਤੀ।ਪਰ ਬੱਚੀ ਦਾ ਕੋਈ ਪਤਾ ਨਹੀਂ ਚੱਲ ਪਾਇਆ। ਸਵੇਰੇ ਪੁਲਿਸ ਟੀਮ ਨੇ ਪਿੰਡ ਦੇ ਬਾਹਰ ਐਨਆਰਆਈ ਕੈਪਟਨ ਰਤਨ ਸਿੰਘ ਦੀ ਬੰਦ ਪਈ ਕੋਠੀ ਵਿੱਚ ਛਾਨਬੀਨ ਕੀਤੀ ਤਾਂ ਅੰਦਰ ਲਾਪਤਾ ਹੋਈ ਬੱਚੀ ਦੀ ਲਾਸ਼ ਬਰਾਮਦ ਹੋਈ।
Murder
ਦਸਿਆ ਜਾ ਰਿਹਾ ਹੈ ਕਿ ਨਬਾਲਿਗ ਇਸ ਕੋਠੀ ਵਿੱਚ ਬੱਚੀ ਨੂੰ ਲੈ ਕੇ ਆਇਆ ਉਸ ਦੇ ਹੱਥ - ਪੈਰ ਬੰਨ੍ਹ ਦਿੱਤੇ । ਬਾਅਦ ਵਿੱਚ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਜਦੋਂ 16 ਸਾਲ ਦੇ ਨਬਾਲਿਗ ਦੀ ਤਲਾਸ਼ ਕੀਤੀ ਤਾ ਉਸ ਸਮੇਂ ਤੱਕ ਉਹ ਫਰਾਰ ਹੋ ਚੁੱਕਿਆ ਸੀ। ਐਸਐਸਪੀ ਸਵਰਣਦੀਪ ਸਿੰਘ ਦਾ ਕਹਿਣਾ ਹੈ ਕਿ ਆਰੋਪੀ ਨਬਾਲਿਗ ਵਾਰਦਾਤ ਦੇ ਬਾਅਦ ਤੋਂ ਫਰਾਰ ਹੈ।ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹੱਤਿਆ ਤੋਂ ਪਹਿਲਾ ਲੜਕੀ ਨਾਲ ਜ਼ਬਰ-ਜਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਪੋਸਟਮਾਰਟਮ ਰਿਪੋਰਟ ਆਉਣ ਬਾਅਦ ਹੀ ਠੀਕ ਸਚਾਈ ਸਾਹਮਣੇ ਆ ਸਕੇਗੀ।