
ਕਮਿਸ਼ਨਰ ਜਲੰਧਰ ਮੰਡਲ ਆਰ.ਕੇ.ਚੌਧਰੀ ਵੱਲੋਂ 45 ਸਕੂਲਾਂ ਦੀ ਮਾਨਤਾ ਰੱਦ ਕਰਨੇ ਦੀ ਚੇਤਾਵਨੀ
ਚੰਡੀਗੜ, 8 ਅਗਸਤ (ਨੀਲ ਭਲਿੰਦਰ ਸਿਂੰਘ ) 'ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨ ਏਡਿਡ ਸਕੂਲਜ਼ ਪੰਜਾਬ' ਵਲੋਂ ਚੀਫ਼ ਖ਼ਾਲਸਾ ਦੀਵਾਨ ਸੁਸਇਟੀ ਤਹਿਤ ਚਲ ਰਹੇ ਸਕੂਲਾਂ ਵਲੋਂ ਨੂੰ ਵੱਡਾ ਝਟਕਾ ਦਿਤਾ ਗਿਆ ਹੈ. ਕਮੇਟੀ ਵਲੋਂ ਉਕਤ ਸੁਸਇਟੀ ਵਲੋਂ ਪੰਜਾਬ ਵਿੱਚ ਚੀਫ਼ ਖ਼ਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ 45 ਸਕੂਲਾਂ ਵੱਲੋਂ ਉਗਰਾਹੇ ਗਏ ਵਿਕਾਸ ਫ਼ੰਡ ਨੂੰ ਗੈਰ ਕਨੂਨੀ, ਨਾਜਾਇਜ਼ ਅਤੇ ਜਬਰੀ ਵਸੂਲੇ ਗਏ ਕਰਾਰ ਦੇ ਦਿਤਾ ਗਿਆ ਹੈ.
Order to return Rs 15 crores to parents of students
ਜਿਸ ਆਧਾਰ ਉਤੇ ਜਲੰਧਰ ਮੰਡਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ (ਪੱਤਰ ਨੰਬਰ-ਪੀ.ਏ. ਨੰ: 5499-23 ਮਿਤੀ 18-07-2018) ਰਾਹੀਂ ਸੁਸਇਟੀ ਨੂੰ ਇਹ ਕਰੀਬ 15 ਕਰੋੜ ਰੁਪਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੋੜਨ ਦੇ ਹੁਕਮ ਦਿੱਤੇ ਹਨ। ਇਸ ਨਾਲ ਕਰੀਬ 60000 (ਹਜਾਰ) ਪਰਿਵਾਰਾਂ ਨੂੰ ਰਾਹਤ ਮਿਲੇਗੀ। ਸੋਸ਼ਲਿਸਟ ਪਾਰਟੀ (ਇੰਡੀਆ) ਦੇ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਮੰਚ ਹੁਸ਼ਿਆਰਪੁਰ, ਜਿਸ ਨੇ ਇਹ ਜੱਦੋਜਹਿਦ ਕੀਤੀ, ਦੇ ਅਹੁਦੇਦਾਰਾਂ ਲਖਵਿੰਦਰ ਸਿੰਘ ਪ੍ਰਧਾਨ ਨੇ ਕਮਿਸ਼ਨਰ ਉਕਤ ਹੁਕਮਾਂ ਦੀ ਪੁਸ਼ਟੀ ਕੀਤੀ ਹੈ।
Chief Khalsa Diwan
ਇਹਨਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਉੱਤੇ ਤੁਰੰਤ ਕਾਰਵਾਈ ਕਰਨੇ ਅਤੇ ਅਣਗਹਿਲੀ ਹੋਣ ਤੇ ਮਾਨਤਾ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਸੋਸ਼ਲਿਸਟ ਪਾਰਟੀ ਦੇ ਨੇਤਾ ਬਲਵੰਤ ਸਿੰਘ ਖੇੜਾ ਨੇ ਸਿੱਖਿਆ ਅਧਿਕਾਰ ਮੰਚ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ''ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨ ਏਡਿਡ ਸਕੂਲਜ਼'' ਦੇ ਚੇਅਰਮੈਨ ਜਸਟਿਸ ਅਮਰ ਦੱਤ ਸ਼ਰਮਾ ਹੋਰਾਂ ਪੰਜ ਸਾਲ ਸੁਣਵਾਈ ਉਪਰੰਤ ਇਹ ਫ਼ੈਸਲਾ ਦਿੱਤਾ ਸੀ।
ਇਸ ਵਿੱਚ ਸ਼੍ਰੀ ਹਰਿ ਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਪੰਡੋਰੀ ਖਜੂਰ, ਮਾਡਲ ਟਾਊਨ ਹੁਸ਼ਿਆਰਪੁਰ ਅਤੇ ਅਧਿਕਤਰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਟਿਆਲਾ, ਰੋਪੜ ਆਦਿ ਜ਼ਿਲਿਆਂ ਦੇ ਸਕੂਲ ਸ਼ਾਮਲ ਹਨ।