
ਫੈਕਟਰੀ ਪਿੰਡ ਦੇ ਬਾਹਰ ਖੇਤੀ ਦੀ ਜ਼ਮੀਨ ਵਿਚ ਸਥਿਤ ਹੈ ਜੋ ਤਲਵਿੰਦਰ ਸਿੰਘ ਜੌਲੀ ਦੇ ਨਾਂਅ ਤੇ ਹੈ
ਅੰਮ੍ਰਿਤਸਰ: ਇੱਬਣ ਕਲਾਂ ਪਿੰਡ ਵਿਚ ਪਟਾਕਾ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਇਹ ਧਮਾਕਾ ਸ਼ਾਰਟ ਸਰਕਟ ਦੇ ਨਾਲ ਹੋਈ ਸਪਾਰਕਿੰਗ ਤੋਂ ਹੋਇਆ।ਦੱਸਿਆ ਜਾ ਰਿਹਾ ਹੈ ਜਿਸ ਵੇਲੇ ਇਹ ਧਮਾਕਾ ਹੋਇਆ ਉਸ ਵੇਲੇ ਫੈਕਟਰੀ ਦੇ ਵਿਚ ਸਵੇਰੇ ਦੋ ਤਿੰਨ ਮੁਲਾਜ਼ਮ ਹੀ ਮੌਜੂਦ ਸਨ। ਜਦੋਂ ਪਹਿਲਾ ਧਮਾਕਾ ਹੋਇਆ ਤਾਂ ਉਹ ਸਾਰੇ ਬਾਹਰ ਦੌੜ ਗਏ ਇਸ ਤੋਂ ਬਾਅਦ ਲਗਾਤਾਰ ਤਿੰਨ ਚਾਰ ਧਮਾਕੇ ਫੈਕਟਰੀ ਵਿਚ ਹੋਏ।
Explosion In Amritsar Cracker Factory
ਫੈਕਟਰੀ ਪਿੰਡ ਦੇ ਬਾਹਰ ਖੇਤੀ ਦੀ ਜ਼ਮੀਨ ਵਿਚ ਸਥਿਤ ਹੈ ਜੋ ਤਲਵਿੰਦਰ ਸਿੰਘ ਜੌਲੀ ਦੇ ਨਾਂਅ ਤੇ ਹੈ। ਫੈਕਟਰੀ ਦੇ ਮਜ਼ਦੂਰ ਧਮਾਕੇ ਤੋਂ ਬਾਅਦ ਫਰਾਰ ਹੋ ਗਏ। ਮੌਕੇ 'ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਫ਼ੈਕਟਰੀ ਦੇ ਵਿੱਚ ਤਿੰਨ ਸਾਲ ਪਹਿਲਾਂ ਵੀ ਧਮਾਕਾ ਹੋਇਆ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਫੈਕਟਰੀ ਨੂੰ ਪਿੰਡ ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਕੋਈ ਇੰਸਪੈਕਟਰ ਵੀ ਜਾਂਚ ਕਰਨ ਲਈ ਕਦੇ ਆਇਆ ਹੋਵੇਗਾ ਜਾਂ ਨਹੀਂ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਸਵੇਰੇ ਦਸ ਵਜੇ ਦੇ ਕਰੀਬ ਇਸ ਧਮਾਕੇ ਦੀ ਸੂਚਨਾ ਮਿਲੀ ਤਾਂ ਉਹ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਮੌਕੇ 'ਤੇ ਪੁੱਜੇ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਵੇਲੇ ਵੀ ਫੈਕਟਰੀ ਦੇ ਵਿੱਚ ਧਮਾਕੇ ਹੋ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
Explosion In Amritsar Cracker Factory
ਮੌਕੇ ਤੇ ਪਹੁੰਚੇ ਐਸਡੀਐੱਮ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਕੋਲੋਂ ਲਾਇਸੰਸ ਮੰਗਵਾ ਕੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਕਿਸਮ ਦੀ ਕੋਈ ਢਿੱਲ ਵਰਤੀ ਗਈ ਹੋਈ ਤਾਂ ਇਸ ਦੇ ਲਈ ਮਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।