
ਸਿਵਿਕ ਸੈਂਟਰ ਤੋਂ ਦਿੱਲੀ ਸਕੱਤਰੇਤ ਤਕ ਭਾਜਪਾ ਦਾ ਮੁਜ਼ਾਹਰਾ
ਨਵੀਂ ਦਿੱਲੀ: 7 ਸਤੰਬਰ (ਅਮਨਦੀਪ ਸਿੰਘ) ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਸਾਹਮਣੇ ਦਿੱਲੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਆਦੇਸ਼ ਗੁਪਤਾ ਦੇ ਨਾਲ ਕਈ ਕੌਂਸਲਰਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਜਾਣਕਾਰੀ ਅਨੁਸਾਰ ਤਿੰਨੇ ਨਗਰ ਨਿਗਮਾਂ ਦੇ ਭਾਜਪਾ ਕੌਂਸਲਰਾਂ ਦਾ ਫ਼ੰਡ ਜਾਰੀ ਨਾ ਕਰਨ ਦੇ ਰੋਸ ਵਜੋਂ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸੀ। ਦਰਅਸਲ, ਇਸ ਏਰੀਏ 'ਚ ਪ੍ਰਦਰਸ਼ਨ ਜਾਂ ਵਿਰੋਧ ਮਾਰਚ ਕਰਨ ਦੀ ਆਗਿਆ ਨਹੀਂ ਹੈ, ਜਿਸ ਦੇ ਮੱਦੇਨਜ਼ਰ ਪ੍ਰਦਰਸ਼ਨ ਕਰ ਰਹੇ ਆਦੇਸ਼ ਗੁਪਤਾ ਸਮੇਤ ਬਾਕੀ ਆਗੂਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਨੂੰ ਪੁਲਿਸ ਥਾਣੇ ਲਿਆਇਆ ਗਿਆ ਜਿੱਥੋਂ ਬਾਅਦ 'ਚ ਰਿਹਾਅ ਕਰ ਦਿਤਾ ਜਾਵੇਗਾ।
ਪ੍ਰਦਰਸ਼ਨ ਦੌਰਾਨ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਗੁਪਤਾ ਨੇ ਕੇਜਰੀਵਾਲ ਸਰਕਾਰ 'ਤੇ ਨਗਰ ਨਿਗਮਾਂ ਲਈ ਫ਼ੰਡ ਜਾਰੀ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਲਾਕਡਾਊਨ 'ਚ ਨਿਗਮ ਮੁਲਾਜ਼ਮਾਂ ਤੋਂ ਰਾਸ਼ਨ ਤਾਂ ਵੰਡਾ ਲਿਆ ਪਰ ਦਿੱਲੀ ਸਰਕਾਰ ਫ਼ੰਡ ਜਾਰੀ ਨਹੀਂ ਕਰ ਰਹੀ। ਉਨਾਂ੍ਹ ਕਿਹਾ, ਦਿੱਲੀ ਸਰਕਾਰ ਦੇ 2020-21 ਦੇ ਬਜਟ ਮੁਤਾਬਕ ਪੂਰਬੀ ਦਿੱਲੀ ਨਗਰ ਨਿਗਮ ਦਾ ਫ਼ੰਡ 1677 ਕਰੋੜ ਹੈ, ਪਰ ਅੱਜ 7 ਸਤੰਬਰ ਤਕ ਸਿਰਫ਼ 157 ਕਰੋੜ ਹੀ ਹਾਸਲ ਹੋਏ ਹਨ।
ਦੱਖਣ ਨਗਰ ਨਿਗਮ ਨੂੰ 893 ਕਰੋੜ ਫ਼ੰਡ ਮਿਲਣਾ ਹੈ, ਪਰ ਹੁਣ ਤੱਕ ਸਿਰਫ਼ 232 ਕਰੋੜ ਪ੍ਰਾਪਤ ਹੋਏ ਜਦ ਕਿ ਉਤਰੀ ਦਿੱਲੀ ਨੂੰੰ 1568 ਕਰੋੜ ਫ਼ੰਡ ਦਿਤਾ ਜਾਣਾ ਹੈ, ਪਰ 612 ਕਰੋੜ ਹੀ ਦਿਤਾ ਗਿਆ ਹੈ। ਇਹ ਸਰਾਸਰ ਧੱਕਾ ਹੈ। ਮੁਜ਼ਾਹਰੇ ਦੌਰਾਨ ਆਦੇਸ਼ ਗੁਪਤਾ ਨੇ ਕੇਜਰੀਵਾਲ ਸਰਕਾਰ 'ਤੇ ਸਿਆਸੀ ਖੁੰਦਕ ਕਰ ਕੇ ਨਗਰ ਨਿਗਮਾਂ ਨੂੰ ਫ਼ੰਡ ਨਾ ਜਾਰੀ imageਕਰਨ ਦਾ ਦੋਸ਼ ਲਾਇਆ ਤੇ ਕਿਹਾ, ਕਰੋਨਾ ਕਾਲ ਵਿਚ ਕਰੋੜਾਂ ਲੋਕਾਂ ਦੀ ਸੇਵਾ ਵਿਚ ਨਿਗਮ ਦੇ ਸਫ਼ਾਈ ਮੁਲਾਜ਼ਮ ਤੋਂ ਲੈ ਕੇ ਅਧਿਆਪਕ ਤੱਕ ਆਪਣੀ ਜਾਨਾਂ ਨੂੰ ਖਤਰੇ ਵਿਚ ਪਾ ਕੇ, ਡੱਟੇ ਰਹੇ।
, ਪਰ ਹੁਣ ਉਨਾਂ੍ਹ ਨੂੰ ਤਨਖ਼ਾਹਾਂ ਲੈਣ ਲਈ ਧਰਨੇ ਲਾਉਣੇ ਪੈ ਰਹੇ ਹਨ, ਜੋ ਦੁਖਦਾਈ ਹੈ।