ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਐਲਾਨਣ ਦਾ ਮਸਲਾ: ਬਾਜਵਾ ਤੇ ਰੰਧਾਵਾ ਦੀ ਮੁੜ CM ਨੂੰ ਚਿੱਠੀ
Published : Sep 8, 2021, 10:25 am IST
Updated : Sep 8, 2021, 10:31 am IST
SHARE ARTICLE
Sukhjinder Randhawa and Tript Bajwa
Sukhjinder Randhawa and Tript Bajwa

ਬਾਜਵਾ ਤੇ ਰੰਧਾਵਾ ਨੇ ਇਕ ਹੋਰ ਚਿੱਠੀ ਮੁੱਖ ਮੰਤਰੀ ਨੂੰ ਲਿਖੀ, ਜਿਸ ਵਿਚ ਕਿਹਾ ਕਿ ਅਸੀ ਮੀਟਿੰਗ 'ਚ ਬਟਾਲਾ ਜ਼ਿਲ੍ਹਾ ਬਣਾਉਣ ਦੀ ਮੰਗ ਉਠਾ ਚੁੱਕੇ ਹਾਂ

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ, ਨਰਿੰਦਰ ਸਿੰਘ ਝਾਂਮਪੁਰ): ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ (Tript Bajwa) ਅਤੇ ਸੁਖਜਿੰਦਰ ਸਿੰਘ ਰੰਧਾਵਾ (Sukhjinder Randhawa) ਵਲੋਂ ਲਿਖੀ ਚਿੱਠੀ ਦੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amarinder Singh) ਵਲੋਂ ਦਿਤੇ ਜਵਾਬ ਤੋਂ ਬਾਅਦ ਦੋਵੇਂ ਮੰਤਰੀਆਂ ਨੇ ਇਕ ਵਾਰ ਮੁੜ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਉਸ ਦਾਅਵੇ ’ਤੇ ਸਵਾਲ ਖੜਾ ਕੀਤਾ ਹੈ ਕਿ ਪਹਿਲਾਂ ਤੁਸੀਂ ਕਦੇ ਜ਼ਿਲ੍ਹਾ ਬਣਾਉਣ ਦਾ ਸਵਾਲ ਨਹੀਂ ਉਠਾਇਆ।

ਇਹ ਵੀ ਪੜ੍ਹੋ: ਕਰਨਾਲ: ਸਾਰੀਆਂ ਰੋਕਾਂ ਅਤੇ ਬੈਰੀਕੇਡ ਤੋੜ ਕੇ ਹਜ਼ਾਰਾਂ ਕਿਸਾਨ ਪਹੁੰਚੇ ਮਿੰਨੀ ਸਕੱਤਰੇਤ ਦੇ ਸਾਹਮਣੇ

Captain Amarinder SinghCaptain Amarinder Singh

ਮੁੱਖ ਮੰਤਰੀ ਨੇ ਦੋਵੇਂ ਮੰਤਰੀਆਂ ਦੀ ਪਹਿਲੀ ਚਿੱਠੀ ਦੇ ਜਵਾਬ ਵਿਚ ਬੀਤੇ ਦਿਨੀਂ ਕਿਹਾ ਸੀ ਕਿ ਅਸੀ ਤਾਂ ਪਹਿਲਾ ਹੀ ਬਟਾਲਾ (Batala) ਨੂੰ ਜ਼ਿਲ੍ਹਾ ਬਣਾਉਣ ਬਾਰੇ ਵਿਚਾਰ ਕਰ ਰਹੇ ਹਾਂ। ਇਸ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਮੰਗ ਕੀਤੀ ਹੋਈ ਹੈ ਅਤੇ ਤੁਸੀਂ ਪਹਿਲਾਂ ਤਾਂ ਕਦੇ ਮੰਗ ਨਹੀਂ ਕੀਤੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਹੀਂ ਸੀ ਅਤੇ ਮੇਰੇ ਨਾਲ ਗੱਲ ਕਰ ਲੈਂਦੇ ਤਾਂ ਮੈਂ ਇਸ ਬਾਰੇ ਪਹਿਲਾਂ ਹੀ ਤੁਹਾਨੂੰ ਜਾਣਕਾਰੀ ਦੇ ਦਿੰਦਾ।

ਇਹ ਵੀ ਪੜ੍ਹੋ: ਸੰਪਾਦਕੀ: ਆਰਥਕ ਉਨਤੀ ਬਾਰੇ ਯਥਾਰਥਕ ਪਹੁੰਚ ਜ਼ਰੂਰੀ ਵਰਨਾ ਵੱਡੇ ਦਾਅਵੇ ਵੀ ਹਵਾਈ ਕਿਲ੍ਹੇ ਬਣ ਜਾਣਗੇ!

Sukhjinder Singh RandhawaSukhjinder Singh Randhawa

ਮੁੱਖ ਮੰਤਰੀ ਦੇ ਇਸ ਜਵਾਬ ਤੋਂ ਬਾਅਦ ਬਾਜਵਾ ਤੇ ਰੰਧਾਵਾ ਨੇ ਦੁਬਾਰਾ ਇਕ ਹੋਰ ਚਿੱਠੀ (Letter to CM) ਮੁੱਖ ਮੰਤਰੀ ਨੂੰ ਲਿਖੀ ਹੈ ਜਿਸ ਵਿਚ ਕਿਹਾ ਗਿਆ ਕਿ ਅਸੀ ਤਾਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਕੈਬਨਿਟ ਮੀਟਿੰਗ (Cabinet Meeting) ਵਿਚ ਬਟਾਲਾ ਜ਼ਿਲ੍ਹਾ ਬਣਾਉਣ ਦੀ ਮੰਗ ਉਠਾ ਚੁੱਕੇ ਹਾਂ ਜਦੋਂ ਮਲੇਰਕੋਟਲਾ ਬਾਰੇ ਫ਼ੈਸਲਾ ਹੋ ਰਿਹਾ ਸੀ। ਦੋਵੇਂ ਮੰਤਰੀਆਂ ਨੇ ਮੁੱਖ ਮੰਤਰੀ ’ਤੇ ਸਵਾਲ ਚੁਕਦਿਆਂ ਲਿਖੀ ਗਈ ਅਪਣੀ ਪਹਿਲੀ ਚਿੱਠੀ ਨੂੰ ਵਾਜਬ ਠਹਿਰਾਉਂਦਿਆਂ ਕਿਹਾ ਕਿ ਸਾਨੂੰ ਬਟਾਲਾ ਇਲਾਕੇ ਦੇ ਲੋਕਾਂ ਦੀ ਚਿਰਕੋਣੀ ਮੰਗ ਲਈ ਇਸ ਕਰ ਕੇ ਚਿੱਠੀ ਲਿਖਣੀ ਪਈ ਕਿ ਆਪ ਨੇ ਜਨਤਕ ਮੇਲ ਮਿਲਾਪ ਤਾਂ ਬੰਦ ਕੀਤਾ ਹੋਇਆ ਹੈ। ਕੈਬਨਿਟ ਸਮੇਤ ਸਾਰੀਆਂ ਮੀਟਿੰਗਾਂ ਵੀ ਵੀਡੀਉ ਕਾਨਫ਼ਰੰਸ ਰਾਹੀਂ ਕੀਤੀਆਂ ਜਾ ਰਹੀਆਂ ਹਨ। ਇਸ ਕਰ ਕੇ ਸਾਡੇ ਕੋਲ ਚਿੱਠੀ ਲਿਖ ਕੇ ਲੋਕਾਂ ਦੀ ਗੱਲ ਤੁਹਾਡੇ ਤਕ ਪਹੁੰਚਾਉਣ ਲਈ ਹੋਰ ਕਿਹੜਾ ਰਾਹ ਬਚਿਆ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਦਾ ਦੇਹਾਂਤ, ਕਈ ਦਿਨਾਂ ਤੋਂ ਸੀ ਬਿਮਾਰ

triptTript Bajwa

ਦੋਵੇਂ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਇਹ ਵੀ ਸਪੱਸ਼ਟ ਕਰ ਦਿਤਾ ਕਿ ਸਾਡਾ ਮਕਸਦ ਤਾਂ ਬਟਾਲਾ ਨੂੰ ਜ਼ਿਲ੍ਹਾ ਬਣਾਉਣਾ ਹੈ ਅਤੇ ਇਸ ਦਾ ਸਿਹਰਾ ਭਾਵੇਂ ਤੁਸੀਂ ਕਿਸੇ ਨੂੰ ਦੇ ਦਿਉ। ਇਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਲਿਖੀ ਚਿੱਠੀ ’ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਜਿਸ ਦਾ ਤੁਹਾਡੇ ਨਾਲ ਇਸ ਵੇਲੇ ਸਿੱਧਾ ਸੰਪਰਕ ਹੋਵੇ, ਉਸ ਨੂੰ ਚਿੱਠੀ ਲਿਖ ਕੇ ਮੰਗ ਕਰਨ ਦੀ ਕੀ ਲੋੜ ਸੀ?

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement