ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਦਾ ਦੇਹਾਂਤ, ਕਈ ਦਿਨਾਂ ਤੋਂ ਸਨ ਬਿਮਾਰ
Published : Sep 8, 2021, 10:04 am IST
Updated : Sep 8, 2021, 11:02 am IST
SHARE ARTICLE
Actor Akshay Kumar's mother passes away
Actor Akshay Kumar's mother passes away

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ 77 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ (Actor Akshay Kumar's mother passes away) ਅਰੁਣਾ ਭਾਟੀਆ ਦਾ 77 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਉਮਰ ਸਬੰਧੀ ਸਮੱਸਿਆਵਾਂ ਦੇ ਚਲਦਿਆਂ ਕਈ ਦਿਨਾਂ ਤੋਂ ਬਿਮਾਰ ਸੀ। ਉਹਨਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ।

TweetTweet

ਹੋਰ ਪੜ੍ਹੋ: ਸੰਪਾਦਕੀ: ਆਰਥਕ ਉਨਤੀ ਬਾਰੇ ਯਥਾਰਥਕ ਪਹੁੰਚ ਜ਼ਰੂਰੀ ਵਰਨਾ ਵੱਡੇ ਦਾਅਵੇ ਵੀ ਹਵਾਈ ਕਿਲ੍ਹੇ ਬਣ ਜਾਣਗੇ!

ਇਸ ਦੀ ਜਾਣਕਾਰੀ ਅਕਸ਼ੈ ਕੁਮਾਰ (Akshay Kumar's Mother Aruna Bhatia) ਨੇ ਖੁਦ ਟਵੀਟ ਜ਼ਰੀਏ ਸਾਂਝੀ ਕੀਤੀ। ਅਰੁਣਾ ਭਾਟੀਆ ਦਾ ਦੇਹਾਂਤ ਅਕਸ਼ੈ ਕੁਮਾਰ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਹੋਇਆ ਹੈ।

Akshay Kumar Akshay Kumar

ਹੋਰ ਪੜ੍ਹੋ: ਕਰਨਾਲ: ਸਾਰੀਆਂ ਰੋਕਾਂ ਅਤੇ ਬੈਰੀਕੇਡ ਤੋੜ ਕੇ ਹਜ਼ਾਰਾਂ ਕਿਸਾਨ ਪਹੁੰਚੇ ਮਿੰਨੀ ਸਕੱਤਰੇਤ ਦੇ ਸਾਹਮਣੇ

ਅਕਸ਼ੈ ਕੁਮਾਰ ਨੇ ਲਿਖਿਆ- ਮੇਰੀ ਮਾਂ ਮੇਰੀ ਰੀੜ ਸੀ। ਮੈਂ ਅੱਜ ਅਪਣੇ ਅੰਦਰ ਅਜਿਹਾ ਦੁੱਖ ਮਹਿਸੂਸ ਕਰ ਰਿਹਾ ਹਾਂ, ਜਿਸ ਨੂੰ ਮੈਂ ਸਹਿ ਨਹੀਂ ਸਕਦਾ। ਮੇਰੀ ਮਾਂ ਅਰੁਣਾ ਭਾਟੀਆ ਸ਼ਾਂਤੀ ਨਾਲ ਅੱਜ ਸਵੇਰੇ ਇਸ ਦੁਨੀਆਂ ਤੋਂ ਰੁਖਸਤ ਹੋ ਗਈ। ਹੁਣ ਉਹ ਦੂਜੀ ਦੁਨੀਆਂ ਵਿਚ ਮੇਰੇ ਪਿਤਾ ਨਾਲ ਮਿਲ ਜਾਵੇਗੀ। ਓਮ ਸ਼ਾਂਤੀ।

Actor Akshay Kumar's mother passes awayActor Akshay Kumar's mother passes away

ਹੋਰ ਪੜ੍ਹੋ: ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦਵਾਰੇ

ਖਬਰਾਂ ਅਨੁਸਾਰ ਅਕਸ਼ੈ ਦੀ ਮਾਂ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਅਕਸ਼ੈ ਕੁਝ ਦਿਨਾਂ ਤੋਂ ਲੰਡਨ ਵਿਚ ਆਪਣੀ ਆਉਣ ਵਾਲੀ ਫਿਲਮ ਸਿੰਡਰੇਲਾ ਦੀ ਸ਼ੂਟਿੰਗ ਕਰ ਰਹੇ ਸਨ। ਆਪਣੀ ਮਾਂ ਦੀ ਸਿਹਤ ਬਾਰੇ ਜਾਣਕਾਰੀ ਮਿਲਦਿਆਂ ਹੀ ਉਹ ਮੁੰਬਈ ਵਾਪਸ ਆ ਗਏ। ਦੱਸ ਦਈਏ ਕਿ ਅਕਸ਼ੇ ਦੇ ਪਿਤਾ ਦੀ ਕਈ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement