
ਪੁਲਿਸ ਦੀਆਂ ਗੱਡੀਆਂ ਦੀ ਕੀਤੀ ਗਈ ਭੰਨਤੋੜ
ਫਾਜ਼ਿਲਕਾ: ਫਾਜ਼ਿਲਕਾ 'ਚ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ। ਇਸ ਘਟਨਾ ਦੀ ਵੀਡੀਉ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਨੇ ਅਪਣੀ ਸੁਰੱਖਿਆ ਲਈ ਪਿਸਤੌਲ ਵੀ ਕੱਢਿਆ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ: ਬਟਾਲਾ 'ਚ ਸਰਕਾਰੀ ਹਸਪਤਾਲ 'ਚ ਨਸ਼ੇ ਦੀ ਓਵਰਡੋਜ਼ ਕਾਰਨ ਮਹਿਲਾ ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ ਲੜਾਈ-ਝਗੜੇ ਦੇ ਮਾਮਲੇ ਵਿਚ ਪੁਲਿਸ ਕਿਸੇ ਦੇ ਘਰ ਛਾਪਾ ਮਾਰਨ ਗਈ ਸੀ। ਇਥੇ ਲੋਕਾਂ ਨੇ ਪੁਲਿਸ ਪਾਰਟੀ ਨੂੰ ਘੇਰ ਲਿਆ। ਇਹ ਮਾਮਲਾ ਮੰਡੀ ਲਾਧੂਕਾ ਦੇ ਪਿੰਡ ਲੱਖੇ ਦੇ ਉਤਾੜ ਦਾ ਦਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ’ਚ 1400 ਕਿਲੋਮੀਟਰ ਤੱਕ ਰਜਵਾਹੇ ਗਾਇਬ, ਲੋਕਾਂ ਨੇ ਕੀਤੇ ਨਾਜਾਇਜ਼ ਕਬਜ਼ੇ
ਪੁਲਿਸ ਨੇ 10 ਅਣਪਛਾਤਿਆਂ ਸਣੇ 22 ਲੋਕਾਂ ਵਿਰੁਧ ਮਾਮਲਾ ਦਰਜ ਕਰ ਕੇ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਲੋਕਾਂ ਵਿਚ 4 ਔਰਤਾਂ ਤੇ 4 ਪੁਰਸ਼ ਸ਼ਾਮਲ ਹਨ। ਬਾਕੀ ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਵਲੋਂ ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਐਫ.ਆਈ.ਆਰ. ਮੁਤਾਬਕ ਪੁਲਿਸ ਕਿਸੇ ਮਾਮਲੇ ਦੇ ਮੁਲਜ਼ਮ ਟਾਈਗਰ ਦੀ ਤਲਾਸ਼ ਵਿਚ ਪਿੰਡ ਲੱਖੇ ਕੇ ਉਤਾੜ ਵਿਖੇ ਗਏ ਸੀ। ਇਸ ਦੌਰਾਨ ਮੁਲਜ਼ਮ ਨੇ ਰੌਲਾ ਪਾ ਕੇ ਭਾਰੀ ਇਕੱਠ ਕਰ ਲਿਆ ਅਤੇ ਪੁਲਿਸ ਪਾਰਟੀ ਸਮੇਤ ਗੱਡੀਆਂ ਨੂੰ ਘੇਰ ਲਿਆ। ਤੈਸ਼ ਵਿਚ ਆ ਕੇ ਲੋਕਾਂ ਨੇ ਪੁਲਿਸ ਪਾਰਟੀ ਉਤੇ ਹਮਲਾ ਕਰ ਦਿਤਾ। ਇਨ੍ਹਾਂ ਨੇ ਗੱਡੀਆਂ ਦੀ ਭੰਨ ਤੋੜ ਕਰ ਕੇ ਪੁਲਿਸ ਦੀ ਡਿਊਟੀ ਵਿਚ ਵਿਘਨ ਪਾਇਆ, ਜਿਸ ਦੇ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ।