
ਸ਼ੋਪੀਆਂ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 3 ਅਤਿਵਾਦੀ ਢੇਰ
ਸ੍ਰੀਨਗਰ, 7 ਅਕਤੂਬਰ : ਸ਼ੋਪੀਆਂ ਦੇ ਸੁਗਨ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ। ਜੰਮੂ-ਕਸ਼ਮੀਰ ਪੁਲਿਸ ਨੇ ਦਸਿਆ ਕਿ ਆਪ੍ਰੇਸ਼ਨ ਹਾਲੇ ਜਾਰੀ ਹੈ। ਜਾਣਕਾਰੀ ਮੁਤਾਬਕ ਦਖਣੀ ਕਸ਼ਮੀਰ ਦੇ ਸੁਗਨ 'ਚ ਮੰਗਲਵਾਰ ਨੂੰ ਉਸ ਸਮੇਂ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਤਲਾਸ਼ੀ ਲੈ ਰਹੇ ਜਵਾਨਾਂ ਨੂੰ ਅਪਣੇ ਟਿਕਾਣੇ ਵਲ ਆਉਂਦੇ ਦੇਖ ਅਤਿਵਾਦੀਆਂ ਨੇ ਫਾਈਰਿੰਗ ਸ਼ੁਰੂ ਕਰ ਦਿਤੀ। ਜਵਾਨਾਂ ਨੇ ਵੀ ਇਸ 'ਤੇ ਜਵਾਬੀ ਗੋਲੀਬਾਰੀ ਕੀਤੀ ਸੁਰੱਖਿਆਬਲਾਂ ਨੇ ਅਤਿਵਾਦੀਆਂ ਦੇ ਭੱਜਣ ਦੇ ਸਾਰੇ ਰਸਤੇ ਬੰਦ ਕਰਦੇ ਹੋਏ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਪਰ ਅਤਿਵਾਦੀ ਗੋਲੀਬਾਰੀ ਕਰਦੇ ਰਹੇ। ਦੇਰ ਰਾਤ ਤਕ ਮੁਕਾਬਲਾ ਜਾਰੀ ਰਿਹਾ। ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਦਸਿਆ ਕਿ ਆਪ੍ਰੇਸ਼ਨ ਹਾਲੇ ਜਾਰੀ ਹੈ ਮੁਕਾਬਲੇ 'ਚ ਤਿੰਨ ਅਤਿਵਾਦੀ ਮਾਰੇ ਗਏ। ਫ਼ੌਜ ਪੁਲਿਸ ਤੇ ਸੀਆਰਪੀਐੱਫ ਦੇ ਇਕ ਸੰਯੁਕਤ ਕਾਰਜਦਲ ਨੇ ਦੇਰ ਸ਼ਾਮ ਨੂੰ ਸ਼ੋਪੀਆਂ ਦੇ ਸੁਗਨ ਪਿੰਡ 'ਚ ਤਲਾਸ਼ੀ ਮੁਹਿੰਮ ਚਲਾਈ ਸੀ। ਪਿੰਡ 'ਚ ਦੋ ਤੋਂ ਤਿੰਨ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਵਾਨਾਂ ਨੇ ਘੇਰਾਬੰਦੀ ਤੋਂ ਬਚਣ ਲਈ ਅਤਿਵਾਦੀਆਂ ਨੇ ਫਾਈਰਿੰਗ ਕਰਦੇ ਹੋਏ ਭੱਜਣ ਦਾ ਯਤਨ ਕੀਤਾ ਪਰ ਜਵਾਨਾਂ ਨੇ ਇਸ ਨੂੰ ਨਾਕਾਮ ਕਰ ਦਿਤਾ।
ਇਸ ਨਾਲ ਹੀ ਮੁਕਾਬਲਾ ਸ਼ੁਰੂ ਹੋ ਗਿਆ। ਜਵਾਨਾਂ ਨੇ ਮੁਕਾਬਲੇ ਵਾਲੇ ਥਾਂ ਦੇ ਆਲੇ-ਦੁਆਲੇ ਦੇ ਮਕਾਨਾਂ ਤੇ ਅਤਿਵਾਦੀ ਟਿਕਾਣੇ ਬਣੇ ਮਕਾਨ 'ਚ ਫਸੇ ਲੋਕਾਂ ਨੂੰ ਫਾਈਰਿੰਗ 'ਚ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿਤਾ ਹੈ। (ਪੀਟੀਆਈ)