
ਬਿਹਾਰ ਚੋਣਾਂ : ਭਾਜਪਾ ਨੇ ਅਪਣੇ ਕੋਟੇ ਤੋਂ ਵੀਆਈਪੀ ਨੂੰ 11 ਸੀਟਾਂ ਦਿਤੀਆਂ
ਪਟਨਾ, 7 ਅਕਤੂਬਰ : ਭਾਜਪਾ ਨੇ ਮੁਕੇਸ਼ ਸਹਨੀ ਦੀ ਅਗਵਾਈ ਵਾਲੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਨੂੰ ਬਿਹਾਰ ਵਿਧਾਨ ਸਭਾ ਚੋਣਾਂ 'ਚ ਅਪਣੇ ਕੋਟੋ ਦੀ 121 ਸੀਟਾਂ ਵਿਚੋਂ 11 ਸੀਟਾਂ ਦੇਣ ਦਾ ਬੁੱਧਵਾਰ ਨੂੰ ਐਲਾਨ ਕੀਤਾ। ਨਾਲ ਹੀ ਵੀਆਈਪੀ ਬਿਹਾਰ 'ਚ ਰਾਸ਼ਟਰੀ ਜਨਤੰਤਰਿਕ ਗੱਠਜੋੜ ਦਾ ਹਿੱਸਾ ਵੀ ਬਣ ਗਈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੰਜੇ ਜੇਸਵਾਲ,ਚੋਣ ਮੁਖੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਣਵੀਸ, ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਵੀਆਈਪੀ ਪਾਰਟੀ ਦੇ ਪ੍ਰਧਾਨ ਮੁਕੇਸ਼ ਸਹਨੀ ਦੀ ਮੌਜੂਦਗੀ ਵਿਚ ਇਹ ਜਾਣਕਾਰੀ ਦਿਤੀ ਗਈ। ਭਗਵਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੰਜੇ ਜੇਸਵਾਲ ਨੇ ਪੱਤਰਕਾਰਾਂ ਨੂੰ ਦਸਿਆ, ''ਭਾਜਪਾ ਨੇ ਅਣੇ ਕੋਟੇ ਤੋਂ ਵੀਆਈਪੀ ਪਾਰਟੀ ਦੇ ਵਿਧਾਨ ਸਭਾ ਦੀ 11 ਸੀਟਾਂ ਦਿਤੀਆਂ ਹਨ ਅਤੇ ਭਵਿੱਖ 'ਚ ਵਿਧਾਨ ਪੀ੍ਰਸ਼ਦ ਦੀ ਵੀ ਇਕ ਸੀਟ ਦੇਣਗੇ।'' (ਪੀਟੀਆਈ)