
ਲੱਖੋਵਾਲ ਧੜਾ ਅਕਾਲੀ ਦਲ ਦੇ ਇਸ਼ਾਰੇ 'ਤੇ ਚਲ ਰਿਹੈ : ਕੈਪਟਨ
ਚੰਡੀਗੜ੍ਹ, 7 ਅਕਤੂਬਰ (ਤੇਜਿੰਦਰ ਫ਼ਤਿਹਪੁਰ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਖੇਤੀ ਕਾਨੂੰਨਾਂ ਵਿਰੁਧ ਸੁਪਰੀਮ ਕੋਰਟ ਵਿਚ ਪਾਈ ਗਈ ਪਟੀਸ਼ਨ 'ਤੇ ਯੂ-ਟਰਨ ਇਹ ਸਾਬਤ ਕਰਦਾ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ 'ਤੇ ਹੀ ਪਟੀਸ਼ਨ ਪਾਈ ਸੀ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਅਕਾਲੀਆਂ ਨਾਲ ਸਬੰਧ ਬਹੁਤ ਮਸ਼ਹੂਰ ਸਨ ਅਤੇ ਉਹ ਬਾਦਲ ਸ਼ਾਸਨ ਦੌਰਾਨ ਇਕ ਦਹਾਕੇ ਲਈ ਮੰਡੀ ਬੋਰਡ ਦੇ ਚੇਅਰਮੈਨ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਲੱਖੋਵਾਲ ਦੀ ਸੰਸਥਾ ਦੇ ਅਚਾਨਕ ਫ਼ੈਸਲੇ ਨੇ ਸੁਪਰੀਮ ਕੋਰਟ ਵਿਚ ਕਠੋਰ ਖੇਤੀ ਕਾਨੂੰਨਾਂ ਨੂੰ ਚੁਨੌਤੀ ਦੇਣ ਤੋਂ ਪਿੱਛੇ ਹਟਣ ਬਾਰੇ ਸੰਕੇਤ ਦਿਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ 'ਤੇ ਕਾਰਵਾਈ ਕਰ ਰਹੇ ਸਨ। ਕੈਪਟਨ ਨੇ ਦੂਜੀਆਂ ਕਿਸਾਨ ਯੂਨੀਅਨਾਂ ਨੂੰ ਚੇਤਾਵਨੀ ਦਿਤੀ ਕਿ ਉਹ ਅਕਾਲੀਆਂ ਤੋਂ ਸਾਵਧਾਨ ਰਹਿਣ ਜਿਹੜੇ ਕਿ ਅਪਣੇ ਸਹਿਯੋਗੀ ਭਾਜਪਾ ਦੇ ਹੱਕ ਵਿਚ ਸੱਭ ਤੋਂ ਪਹਿਲਾਂ ਖੇਤ ਕਾਨੂੰਨਾਂ ਨੂੰ ਲਾਗੂ ਕਰਨ ਵਿimageਚ ਅਹਿਮ ਭੂਮਿਕਾ ਨਿਭਾ ਰਹੇ ਹਨ।