
ਕੈਨੇਡਾ ਦੇ ਪੰਜਾਬੀਆਂ ਵਲੋਂ ਵੀ ਕਿਸਾਨ ਸੰਘਰਸ਼ ਨੂੰ ਮਿਲੀ ਹਮਾਇਤ!
ਮੋਦੀ ਸਰਕਾਰ ਵਿਰੁਧ ਨੌਜਵਾਨਾਂ ਨੇ ਕੀਤਾ ਸ਼ਾਂਤਮਈ ਪ੍ਰਦਰਸ਼ਨ
ਹਠੂਰ, 7 ਅਕਤੂਬਰ (ਜਗਰੂਪ ਸਿੰਘ ਲੱਖਾ): ਕੇਂਦਰ ਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਿਰੁਧ ਪੰਜਾਬ ਦੀ ਮਿੱਟੀ ਦੇ ਹਮਦਰਦ ਪੁੱਤਾਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਵੀ ਭਾਰਤ ਸਰਕਾਰ ਵਿਰੁਧ ਸੰਘਰਸ਼ ਦਾ ਬਿਗਲ ਵਜਾ ਦਿਤਾ ਹੈ। ਇਸ ਸਬੰਧੀ ਕੈਨੇਡਾ ਸਰੀ 'ਚ ਜਾਗਦੀ ਜ਼ਮੀਰ ਵਾਲੇ ਚੇਤਨ ਨੌਜਵਾਨਾਂ ਦਾ ਇਕੱਠ ਹੋਇਆ ਤੇ ਇਸ ਕਾਲੇ ਕਾਨੂੰਨ ਵਿਰੁਧ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਨੌਜਵਾਨ ਆਗੂ ਕਬੱਡੀ ਪ੍ਰਮੋਟਰ ਸ਼ਿੰਦਾ, ਜਸਕਰਨ ਚੀਮਾ ਤੇ ਗੋਪੀ ਸਿੱਧੂ ਡੱਲਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਭਾਰਤੀ ਹਕੂਮਤ ਖੇਤੀ ਬਿਲ ਲਿਆ ਕੇ ਕਿਸਾਨ, ਮਜ਼ਦੂਰ ਤੇ ਛੋਟੇ ਕਿੱਤਿਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਕਿਸਾਨੀ ਨੂੰ ਕਮਜ਼ੋਰ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਤੇ ਇਕ ਦਿਨ ਲੋਕਤੰਤਰ ਦਾ ਗਲਾ ਘੁਟ ਕੇ ਭਾਰਤ ਵਿਚ ਮੁੜ ਤੋਂ ਰਾਜਾਸ਼ਾਹੀ ਸਿਸਟਮ ਹੋਂਦ ਵਿਚ ਆ ਜਾਵੇਗਾ। ਇਸ ਮੌਕੇ ਸਮੂਹਕ ਤੌਰ 'ਤੇ ਫ਼ੈਸਲਾ ਲਿਆ ਗਿਆ ਕਿ ਅਗਲੇ ਦਿਨਾਂ ਵਿਚ ਭਾਰਤੀ ਦੂਤਘਰ ਦੇ ਅੱਗੇ ਵੀimage ਸ਼ਾਂਤਮਈ ਪ੍ਰਦਰਸ਼ਨ ਹੋਵੇਗਾ ਤੇ ਕੈਨੇਡਾ
ਕੈਨੇਡਾ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ।