
ਗੁਰੂ ਸਾਹਿਬ ਨਾਲ ਸਬੰਧਤ ਪੰਜ ਪੁਸਤਕਾਂ ਕੀਤੀਆਂ ਲੋਕ ਅਰਪਣ
ਡੇਰਾ ਬਾਬਾ ਨਾਨਕ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹਣ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸੰਗਤੀ ਦਰਸ਼ਨਾਂ ਦੀ ਖੁਸ਼ੀ ਵਿਚ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦਾ ਮੁੱਖ ਮੰਤਵ ਸਾਰੇ ਸਮਾਜ ਤੇ ਖਾਸਕਰ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨਾਲ ਜੋੜ ਕੇ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਉਤੇ ਚੱਲ ਕੇ ਸੋਹਣੇ ਸਮਾਜ ਦੀ ਸਿਰਜਣਾ ਕਰਨਾ ਹੈ।
Dera Baba Nanak Utsav commences with Spiritual Richness
ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਤਸਵ ਦੇ ਆਗਾਜ਼ ਤੋਂ ਬਾਅਦ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਨਾਨਕ ਨਾਮ ਲੇਵਾ ਸੰਗਤ ਵਲੋਂ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਵਰ੍ਹਿਆਂ ਤੋਂ ਕੀਤੀ ਜਾ ਰਹੀ ਅਰਦਾਸ ਪੂਰੀ ਹੋਣ ਜਾ ਰਹੀ ਹੈ।
Dera Baba Nanak Utsav commences with Spiritual Richness
ਇਸ ਤੋਂ ਪਹਿਲਾ ਸ. ਰੰਧਾਵਾ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਧਾਰਮਿਕ, ਕਲਾ ਤੇ ਸਾਹਿਤ ਦੇ ਸੁਮੇਲ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦਾ ਰਸਮੀ ਆਗਾਜ਼ ਕੀਤਾ। ਇਹ ਉਤਸਵ ਸਹਿਕਾਰਤਾ ਵਿਭਾਗ ਦੇ ਸਮੂਹ ਸਹਿਕਾਰੀ ਅਦਾਰਿਆਂ ਵਲੋਂ ਮਿਲ ਕੇ ਕਰਵਾਇਆ ਜਾ ਰਿਹਾ ਹੈ, ਜੋ 8 ਤੋਂ 11 ਨਵੰਬਰ ਤਕ ਡੇਰਾ ਬਾਬਾ ਨਾਨਕ ਵਿਖੇ ਹੋਣਾ ਹੈ।
Dera Baba Nanak Utsav commences with Spiritual Richness
ਬੀਤੇ ਦਿਨ ਅਤੇ ਰਾਤ ਨੂੰ ਆਏ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਮੁੱਖ ਪੰਡਾਲ ਸਣੇ ਸਾਰੇ ਪੰਡਾਲਾਂ ਅਤੇ ਟੈਂਟ ਸਿਟੀ ਦੇ ਆਲੇ-ਦੁਆਲੇ ਖੜ੍ਹੇ ਪਾਣੀ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਅੱਜ ਸੰਗਤ ਦੀ ਸ਼ਰਧਾ ਤੇ ਉਤਸ਼ਾਹ ਅਤੇ ਪ੍ਰਬੰਧਕਾਂ ਦੇ ਸਿਰੜ ਅਤੇ ਕੀਤੇ ਬਦਲਵੇਂ ਪ੍ਰਬੰਧਾਂ ਸਦਕਾ ਡੇਰਾ ਬਾਬਾ ਉਤਸਵ ਦਾ ਆਗਾਜ਼ ਸ਼ਰਧਾ ਤੇ ਉਤਸ਼ਾਹ ਨਾਲ ਹੋਇਆ ਜਿਸ ਨੇ ਖਚਾ ਖਚਾ ਭਰੇ ਪੰਡਾਲ ਨੂੰ ਰੂਹਾਨੀਅਤ ਦੇ ਰੰਗ ਵਿੱਚ ਰੰਗ ਦਿੱਤਾ।
Dera Baba Nanak Utsav commences with Spiritual Richness
ਸ. ਰੰਧਾਵਾ ਨੇ ਕਿਹਾ ਕਿ ਇਸ ਉਤਸਵ ਤਹਿਤ ਧਾਰਮਕ ਸਮਾਗਮ ਕਰਵਾਉਣ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਰੰਗ ਵਿਚ ਰੰਗੀਆਂ ਸਾਹਿਤਕ ਤੇ ਸੱਭਿਆਚਾਰਕ ਵੰਨਗੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਘਰ ਘਰ ਪੁੱਜਦਾ ਕਰਨ ਦਾ ਘੇਰਾ ਹੋਰ ਵਸੀਹ ਕੀਤਾ ਜਾ ਸਕੇ।
Dera Baba Nanak Utsav commences with Spiritual Richness
ਉਨ੍ਹਾਂ ਕਿਹਾ ਕਿ ਸਮਾਗਮ ਵਿਚ ਦੁਨੀਆਂ ਭਰ ਵਿਚੋਂ ਵਿਦਵਾਨ ਕਵੀ, ਲੇਖਕ, ਨਾਟਕਕਾਰ ਸ਼ਾਮਲ ਹੋ ਰਹੇ ਹਨ ਜੋ ਵੱਖ-ਵੱਖ ਵਿਦਿਅਕ ਸਮਾਗਮਾਂ ਦੇ ਰੂਪ ਵਿਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵੱਖ-ਵੱਖ ਪੱਖਾਂ ਉਤੇ ਚਾਨਣਾ ਪਾਉਣਗੇ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਗੁਰੂਆਂ ਦੇ ਫ਼ਲਸਫ਼ੇ ਉੱਪਰ ਚਲਦਿਆਂ ਸਮੁੱਚੀ ਲੋਕਾਈ ਦੀ ਭਲਾਈ ਲਈ ਕੰਮ ਕੀਤਾ ਜਾਵੇ ਅਤੇ ਸ਼ਤਾਬਦੀਆਂ ਮਨਾਉਣ ਦਾ ਇਹੋ ਅਸਲ ਮਨੋਰਥ ਹੈ।
Dera Baba Nanak Utsav commences with Spiritual Richness
ਸਭ ਤੋਂ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ 50 ਰਾਗੀ ਕਲਾਕਾਰ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੁਦਰਤ ਦੀ ਸਿਫਤ ਵਿੱਚ ਉਚਾਰੀ ਗਈ ਆਰਤੀ ਗਾਇਨ ਕੀਤੀ। ਉਸ ਤੋਂ ਬਾਅਦ ਪੁਲਿਸ ਡੀ.ਏ.ਵੀ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀਆਂ ਵਲੋਂ 'ਗੁਰੂ ਨਾਨਕ ਮਹਿਮਾ' ਐਕਸ਼ਨ ਗੀਤ ਦੀ ਪੇਸ਼ਕਾਰੀ ਕੀਤੀ ਗਈ। ਸ਼੍ਰੋਮਣੀ ਐਵਾਰਡ ਜੇਤੂ ਨਾਟਕਕਾਰ ਡਾ. ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਲਘੂ ਨਾਟਕ 'ਜਗਤ ਗੁਰੂ ਬਾਬਾ ਨਾਨਕ' ਖੇਡਿਆ ਗਿਆ, ਜਿਸ ਵਿਚ ਪਹਿਲੀ ਪਾਤਸ਼ਾਹ ਦਾ ਜੀਵਨ ਅਤੇ ਫਲਸਫੇ ਉੱਪਰ ਚਾਨਣਾ ਪਾਇਆ ਗਿਆ।
Dera Baba Nanak Utsav commences with Spiritual Richness
ਇਸ ਤੋਂ ਬਾਅਦ ਬਾਬਿਆਂ ਦੇ ਲੋਕ ਨਾਚ ਮਲਵਈ ਗਿੱਧਾ ਪੇਸ਼ ਕੀਤਾ ਗਿਆ, ਜਿਸ ਦੀ ਖਾਸੀਅਤ ਬਾਬਾ ਨਾਨਕ ਨਾਲ ਸਬੰਧਤ ਲੋਕ ਬੋਲੀਆਂ ਪਾਈਆਂ ਗਈਆਂ। ਇਸ ਮੌਕੇ ਸਹਿਕਾਰਤਾ ਮੰਤਰੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ।
Dera Baba Nanak Utsav commences with Spiritual Richness
ਇਨ੍ਹਾਂ ਕਿਤਾਬਾਂ ਵਿਚ ਪ੍ਰਿਥੀਪਾਲ ਸਿੰਘ ਕਪੂਰ ਦੀ 'ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ', ਡਾ. ਅਮਰਜੀਤ ਸਿੰਘ ਵਲੋਂ ਸੰਪਾਦਤ ਕੀਤੀ 'ਗੁਰੂ ਨਾਨਕ: ਪ੍ਰੰਪਰਾ ਅਤੇ ਦਰਸ਼ਨ', ਡਾ. ਨਰੇਸ਼ ਵਲੋਂ ਸੰਪਾਦਤ 'ਗੁਰੂ ਨਾਨਕ ਬਾਣੀ ਅਤੇ ਪੰਜਾਬੀ ਚਿੰਤਨ', ਕੇਵਲ ਧਾਲੀਵਾਲ ਵਲੋਂ ਸੰਪਾਦਤ 'ਜਿੱਥੇ ਬਾਬਾ ਪੈਰੁ ਧਰਿ' ਅਤੇ 'ਕਾਵਿ ਸ਼ਾਸਤਰ ਗੁਰੂ ਨਾਨਕ ਵਿਸ਼ੇਸ਼ ਅੰਕ ਚਾਰ ਜਿਲਦਾਂ' ਸ਼ਾਮਲ ਸਨ।
Dera Baba Nanak Utsav commences with Spiritual Richness