
ਇਹਨਾਂ 10 ਗੱਲਾਂ ਦੀ ਜਾਣਕਾਰੀ ਹੋਣੀ ਹੈ ਜ਼ਰੂਰੀ
ਗੁਰਦਾਸਪੁਰ: 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ ਖੁਲ੍ਹ ਜਾਵੇਗਾ। ਪੀਐਮ ਨਰਿੰਦਰ ਮੋਦੀ ਸ਼ਨੀਵਾਰ ਨੂੰ ਲਾਂਘੇ ਦਾ ਉਦਘਾਟਨ ਕਰਨਗੇ, ਉੱਥੇ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਂਘੇ ਦਾ ਉਦਘਾਟਨ ਕਰਨਗੇ। ਸ਼ਨੀਵਾਰ ਨੂੰ 670 ਸ਼ਰਧਾਲੂਆਂ ਦਾ ਪਹਿਲਾ ਜੱਥਾ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਲਈ ਜਾਵੇਗਾ।
Kartarpur Corridor
ਪਹਿਲੇ ਜਥੇ ਵਿਚ ਪੰਜਾਬ ਦੇ ਸੀਐਮ ਅਮਰਿੰਦਰ ਸਿੰਘ ਸਮੇਤ ਪੰਜਾਬ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ। ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਇਹਨਾਂ ਅੱਠ ਗੱਲਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਕਰਤਾਰਪੁਰ ਜਾਣ ਲਈ (prakashpurb550.mha.gov.in/kpr/) ਵੈਬਸਾਈਟ ਤੇ ਰਜਿਸਟ੍ਰੇਸ਼ਨ ਕਰਨਾ ਪਵੇਗਾ।
Sangat
ਕਰਤਾਰਪੁਰ ਲਾਂਘੇ ਵਿਚ ਪ੍ਰਾਈਵੇਟ ਗੱਡੀਆਂ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ। ਸ਼ਰਧਾਲੂ ਪਿੰਡ ਮਾਨ ਤਕ ਅਪਣੇ ਵਾਹਨ ਲੈ ਜਾ ਸਕਦੇ ਹਨ, ਜਿੱਥੇ ਸਰਕਾਰੀ ਪਾਰਕਿੰਗ ਵਿਚ ਉਹਨਾਂ ਨੂੰ ਅਪਣੀਆਂ ਗੱਡੀਆਂ ਪਾਰਕ ਕਰਨੀਆਂ ਹੋਣਗੀਆਂ। ਪਿੰਡ ਮਾਨ ਤੋਂ ਹੀ ਲਾਂਘੇ ਦੀ ਸ਼ੁਰੂਆਤ ਹੁੰਦੀ ਹੈ। ਭਾਰਤ ਵਿਚ ਸ਼ਰਧਾਲੂਆਂ ਦੇ ਦਸਤਵੇਜ਼ਾਂ ਦੀ ਜਾਂਚ ਤਿੰਨ ਪੁਆਇੰਟਸ ਤੇ ਹੋਵੇਗੀ। ਦਸਤਾਵੇਜ਼ਾਂ ਦੀ ਪਹਿਲੀ ਜਾਂਚ ਚੈਕ ਪੁਆਇੰਟ ਤੇ ਹੋਵੇਗੀ ਜੋ ਕਿ ਲਾਂਘੇ ਦੀ ਸ਼ੁਰੂਆਤ ਤੇ ਹੀ ਬਣੇ ਹਨ।
Kartarpur
ਜਾਂਚ ਤੋਂ ਬਾਅਦ ਸ਼ਰਧਾਲੂਆਂ ਨੂੰ ਈ-ਰਿਕਸ਼ਾ ਦੁਆਰਾ ਟਰਮੀਨਲ ਤਕ ਲਿਜਾਇਆ ਜਾਵੇਗਾ। ਟਰਮੀਨਲ ਪੁਹੰਚ ਕੇ ਇਕ ਵਾਰ ਫਿਰ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਇੱਥੋਂ ਸ਼ਰਧਾਲੂਆਂ ਦਾ ਜੱਥਾ ਈ ਰਿਕਸ਼ੇ ਤੋਂ ਪੈਦਲ ਚਲ ਕੇ ਜ਼ੀਰੋ ਲਾਈਨ ਤਕ ਪਹੁੰਚੇਗਾ। ਜ਼ੀਰੋ ਲਾਈਨ ਤੇ ਇਕ ਵਾਰ ਫਿਰ ਦਸਤਾਵੇਜ਼ਾਂ ਦੀ ਚੈਕਿੰਗ ਹੋਵੇਗੀ। ਇਸ ਤੋਂ ਬਾਅਦ ਸ਼ਰਧਾਲੂ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋਣਗੇ।
Kartarpur Sahib
ਪਾਕਿਸਤਾਨ ਵਿਚ ਸ਼ਰਧਾਲੂਆਂ ਨੂੰ ਦੋ ਵਾਰ ਅਪਣੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਪਾਕਿਸਤਾਨ ਵਚ ਜਾਂਦੇ ਹੀ ਸ਼ਰਧਾਲੂਆਂ ਨੂੰ ਦਸਤਾਵੇਜ਼ ਪਾਕਿ ਰੇਂਜਰਾਂ ਨੂੰ ਦਿਖਾਉਣੇ ਹੋਣਗੇ। ਇਸ ਤੋਂ ਬਾਅਦ ਇਲੈਕਟ੍ਰਾਨਿਕ ਗੱਡੀਆਂ ਸ਼ਰਧਾਲੂਆਂ ਨੂੰ ਟਰਮੀਨਲ ਤਕ ਲੈ ਕੇ ਜਾਣਗੀਆਂ। ਟਰਮੀਨਲ ਪਹੁੰਚ ਕੇ ਇਕ ਵਾਰ ਫਿਰ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਇਸ ਤੋਂ ਬਾਅਦ ਸ਼ਰਧਾਲੂਆਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਬੱਸ ਦਾ ਨੰਬਰ ਅਲਾਟ ਕੀਤਾ ਜਾਵੇਗਾ।
Kartarpur Corridor
ਇਹੀ ਬੱਸਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਸ਼ਰਧਾਲੂਆਂ ਨੂੰ ਵਾਪਸ ਟਰਮੀਨਲ ਛੱਡਣਗੀਆਂ ਅਤੇ ਉਹ ਵਾਪਸ ਭਾਰਤ ਆਉਣਗੀਆਂ। ਸ਼ਰਧਾਲੂ ਸਵੇਰੇ ਚਾਰ ਵਜੇ ਸ਼੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ ਅਤੇ ਉਸ ਦਿਨ ਸ਼ਾਮ ਨੂੰ ਵਾਪਸ ਆਉਣਗੇ। ਸੰਗਤ ਅਪਣੇ ਨਾਲ 11 ਹਜ਼ਾਰ ਰੁਪਏ ਤਕ ਦੀ ਨਕਦੀ ਲੈ ਕੇ ਜਾ ਸਕਦੇ ਹਨ।
ਸੰਗਤਾਂ ਦੇ ਬੈਗ ਦਾ ਭਾਰ ਸੱਤ ਕਿਲੋਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਸੰਗਤਾਂ ਲਈ ਗੁਰਦੁਆਰਾ ਸਾਹਿਬ ਵਿਚ ਲੰਗਰ ਅਤੇ ਪ੍ਰਸ਼ਾਦ ਦੀ ਵਿਵਸਥਾ ਵੀ ਹੋਵੇਗੀ। ਸੰਗਤਾਂ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਇਲਾਵਾ ਕਿਸੇ ਦੂਜੀ ਜਗ੍ਹਾ ਨਹੀਂ ਜਾ ਸਕਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।