ਕਰਤਾਰਪੁਰ ਸਾਹਿਬ ਲਾਂਘੇ ਤੇ ਵਿਸ਼ੇਸ਼
Published : Nov 8, 2019, 1:37 pm IST
Updated : Nov 8, 2019, 1:37 pm IST
SHARE ARTICLE
Kartarpur Corridor
Kartarpur Corridor

ਕਰਤਾਰਪੁਰ ਪਾਕਿਸਤਾਨ ਦੇ ਜ਼ਿਲਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸ਼ਹਿਰ ਹੈ।  

ਕਰਤਾਰਪੁਰ ਪਾਕਿਸਤਾਨ ਦੇ ਜ਼ਿਲਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸ਼ਹਿਰ ਹੈ।  ਇਸ ਨਗਰ ਦੇ ਵਾਸੀ ਪੰਜਾਬੀ,ਉਰਦੂ,ਅੰਗਰੇਜੀ ਬੋਲਦੇ ਹਨ।  ਇਸ ਨਗਰ ਦੇ ਜ਼ਿਆਦਾਤਰ ਵਾਸੀ ਮੁਸਲਮਾਨ ਹਨ ੧੯੪੭ ਦੀ ਵੰਡ ਤੋਂ ਬਾਅਦ ਹਿੰਦੂ ਅਤੇ ਸਿੱਖ ਭਾਰਤ ਵਿੱਚ ਚਲੇ ਗਏ ਅਤੇ ਬਹੁਤ ਸਾਰੇ ਮੁਸਲਮਾਨ ਜਿਹੜੇ ਭਾਰਤ ਤੋਂ ਆਏ ਇਸ ਇਲਾਕੇ ਵਿੱਚ ਵਸ ਗਏ। ਇਸ ਨਗਰ ਦੀ ਸਮੁੰਦਰੀ ਤਲ ਤੋਂ ਉੱਚਾਈ ੧੫੫ ਮੀਟਰ (੫੧੧ ਫੁੱਟ) ਹੈ।
ਸਤਿਗੁਰੁ ਨਾਨਕੁ ਪ੍ਰਗਟਿਆ,
ਮਿਟੀ ਧੁੰਧ ਜਗਿ ਚਾਨਣੁ ਹੋਆ
ਜਿਉ ਕਰਿ ਸੂਰਜੁ ਨਿਕਲਿਆ,
ਤਾਰੇ ਛਪਿ ਅੰਧੇਰੁ ਪਲੋਆ

Kartarpur Corridor Kartarpur Corridor

ਇਤਿਹਾਸ
ਇਸ ਨਗਰ ਨੂੰ ਗੁਰੁ ਨਾਨਕ ਦੇਵ ਜੀ ਨੇ ਸੰਨ ੧੫੨੨ ਵਿੱਚ ਵਸਾਇਆ। ਇੱਥੇ ਉਦਾਸੀ ਦੌਰਾਨ ਹੀ ਜਦ ਗੁਰੁ ਨਾਨਕ ਦੇਵ ਜੀ ਲਾਹੌਰ ਪਰਤਦੇ ਹੋਏ ਰਾਵੀ ਦੇ ਕਿਨਰੇ ਪੱਖੋ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਹਨਾਂ ਨੂੰ ਮਿਲਣ ਆਇਆ। ਉਹਨਾਂ ਨੇ ਗੁਰੁ ਜੀ ਨੂੰ ਰਾਵੀ ਦੇ ਪਾਰ ਦੂਜੇ ਪਾਸੇ ਦਰਸ਼ਨ ਦੇਣ ਲਈ ਕਿਹਾ ਤੇ ਉਸ ਪਾਸੇ ਗੁਰੁ ਜੀ ਅਤੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਜਾਇਸ਼ ਦਾ ਵੀ ਪ੍ਰਬੰਧ ਕਰ ਦਿਤਾ। ਗੁਰੁ ਜੀ ਆਪਣੇ ਮਾਤਾ-ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਵੇਂ ਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇਥੇ ਲੈ ਆਏ।

ਇਸ ਤਰ੍ਹਾਂ ਇਸ ਨਗਰ ਦੀ ਨੀਂਹ ਰੱਖੀ। ਜਿਸ ਦਾ ਬਾਅਦ ਵਿੱਚ ਨਾਮ ਕਰਤਾਰਪੁਰ ਪੈ ਗਿਆ। ਇਸ ਸਥਾਨ ‘ਤੇ ਗੁਰਦੁਆਰਾ ਵੀ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਉਹ ਸਥਾਨ ਹੈ,ਜਿੱਥੇ ਜਾਤ-ਪਾਤ ਅਤੇ ਊਚ-ਨੀਚ ਦੇ ਹਨੇਰੇ ਵਿੱਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਸਤਿਨਾਮ ਦੀ ਪ੍ਰਚਾਰ ਵੇਰੀ ਕਰਦੇ ਹੋਏ ਗੁਰੁ ਨਾਨਕ ਸਾਹਿਬ ੭੦ ਸਾਲ ੪ ਮਹੀਨੇ ਦੀ ਉਮਰ ਭੋਗ ਕੇ ਪਰਮਾਤਮਾ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦਿਆਂ ੨੨ ਸਤੰਬਰ ੧੫੩੯ ਨੂੰ ਜੋਤੀ ਜੋਤਿ ਸਮਾ ਗਏ ਸਨ।

Kartarpur SahibKartarpur Sahib

ਕਰਤਾਰਪੁਰ ਸਾਹਿਬ ਦਾ ਲਾਂਘਾ: ਕੀ,ਕਦੋ,ਕਿਵੇਂ ਤੇ ਕਿਉਂ?

• ੧੪-੧੫ ਅਗਸਤ ੧੯੪੭-ਭਾਰਤ ਅਤੇ ਪਾਕਿਸਤਾਨ ਦਰਮਿਆਨ ਪੰਜਾਬ ਦਾ ਖਿੱਤਾ ਵੰਡੇ ਜਾਣ ਕਾਰਨ ਸਿੱਖ ਵਸੋਂ ਦਾ ਵੰਡਾ ਹਿੱਸਾ ਲਹਿੰਦੇ ਪਾਸਿਓਂ ਚੜ੍ਹਦੇ ਪੰਜਾਬ ਵਾਲੇ ਪਾਸੇ ਆ ਗਿਆ ਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਤੋਂ ਵੱਖਰਾ ਹੋ ਗਿਆ।
• ੧੯੪੭-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਅਰਦਾਸ ਵਿੱਚ ਪੰਥ ਦੀ ਅਕਾਲ ਪੁਰਖ ਅੱਗੇ ਅਰਜੋਈ ਹੇਠ ਲਿਖੇ ਲਫਜ਼ਾਂ ਵਿੱਚ ਸ਼ਾਮਲ ਕੀਤੀ।
" ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ,ਜਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਹੀ ਨੂੰ ਬਖਸ਼ੋ।" ਰ ਸਿੱਖ ਇਹ ਅਰਦਾਸ ਅਕਾਲ ਪੁਰਖ ਅੱਗੇ ਪਿਛਲੇ ੭੧ ਸਾਲ ਤੋਂ ਕਰਦਾ ਆ ਰਿਹਾ ਹੈ। ਆਖਿਰ ੮ ਨਵਂਬਰ ੨੦੧੯ ਨੂੰ ਇਹ ਅਰਦਾਸ ਪੂਰੀ ਜੋਣ ਜਾ ਰਹੀ ਹੈ।

Partition 1947Partition 1947

• ਫਰਵਰੀ ੧੯੯੯-'ਭਾਰਤ ਦੀ ਸੰਘਾਤਮਕ ਸਰਕਾਰ' ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਕਰਦਿਆਂ ਪਾਕਿਸਤਾਨ ਜਾਣ ਤੇ ਕਰਤਾਰਪੁਰ ਸਾਬਿ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਇੱਕ ਵਜ਼ਾ ਰਹਿਤ ਲਾਂਘਾ ਬਣਾਉਣ ਦੀ ਤਜਵੀਜ਼ ਸਾਹਮਣੇ ਆਈ।
• ੨੦੦੦-ਪਾਕਿਸਤਾਨ ਸਰਕਾਰ ਨੇ ਆਪਣੇ ਵੱਲੋਂ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘੇ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ। ਇਸ ਤਜਵੀਜ਼ ਤਹਿਤ ਪਾਕਿਸਤਨ ਸਰਕਾਰ ਨੇ ਚੜ੍ਹਦੇ ਪੰਜਾਬ ਅਤੇ 'ਭਾਰਤ ਦੇ ਉੱਪ-ਮਹਾਂਦੀਪ' ਦੇ ਬਾਸ਼ਿੰਦੇ ਨਾਨਕ ਨਾਮ ਲੇਵਾ ਪ੍ਰਾਣੀਆਂ ਨੂੰ ਬਿਨਾ ਪਾਸਪੋਰਟ ਬਿਨਾ ਵੀਜ਼ਾ ਆਪਣੇ ਮੁਲਕ ਅੰਦਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਦੀਦਾਰ ਦੀ ਸਹੂਤਲ ਦੇਣੀ ਸੀ।
• ੨੦੦੯-ਅਮਰੀਕਾ ਸਥਿਤ 'ਇੰਸਚੀਟਿਯੂਟ ਫਾਰ ਮਲਟੀ-ਟਰੈਕ ਡਿਪਲੋਮੇਸੀ' ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇੱਕ ਲੇਖਾ ਜਾਰੀ ਕੀਤਾ ਗਿਆ।
• ੨੦੧੦- 'ਇੰਸਚੀਟਿਯੂਟ ਫਾਰ ਮਲਟੀ-ਟਰੈਕ ਡਿਪਲੋਮੇਸੀ' ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸੰਬੰਧਤ ਸਰਕਾਰਾਂ ਨਾਲ ਲ਼ਾਂਘਾਂ ਖੋਲ੍ਹਣ ਬਾਰੇ ਗੱਲਬਾਤ ਜਾਰੀ ਰੱਖੀ ਗਈ।

Gurudwara Shri Ber Sahib, Sultanpur LodhiSultanpur Lodhi

• ੨੦੦੧ ਤੋਂ ੨੦੧੮-'ਭਾਰਤੀ ਸੰਘਾਤਮਕ ਸਰਕਾਰ' ਇਸ ਅਰਸੇ ਦੌਰਾਨ ਮੁਲਕ ਦੀ ਏਕਤਾ,ਅਖੰਡਤਾ ਤੇ ਸੁਰੱਖਿਆ ਲਈ ਖਤਰਾ ਦੱਸ ਕੇ ਖੁੱਲੇ ਲਾਂਘੇ ਦੀ ਤਜਵੀਜ਼ ਨੂੰ ਰੱਦ ਕਰਦੀ ਆ ਰਹੀ ਸੀ, ਦੂਹੇ ਬੰਨੇ ਪਾਕਿਸਤਾਨ ਦਰਕਾਰ ਦੇ ਸੰਘਾਤਮਕ ਵਜ਼ੀਰ ਅਤੇ ਉੱਚ ਅਫਸਰ ਵੱਖ-ਵੱਖ ਸਮੇਂ ਕਰਤਾਰਪੁਰ ਸਾਹਿਬ ਖੁੱਲੇ ਲਾਂਘੇ ਦੀ ਤਜਵੀਜ਼ ਨੂੰ ਲਾਗੂ ਕਰਨਾ ਦੀ ਸਹਿਮਤੀ ਦੇਂਦੇ ਰਹੇ।
• ੨ ਮਈ ੨੦੧੭- ਭਾਰਤੀ ਸੰਘਾਤਮਕ ਸੰਸਦ ਦੀ ਇੱਕ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੇ ਤਤਕਾਲੀ ਚੇਅਰਮੈਨ ਸ਼ਸ਼ੀ ਥਰੂਰ ਦੀ ਅਗਵਾਈ ਵਿਚ ਡੇਰਾ ਬਾਬਾ ਨਾਨਕ ਵਿੱਖੇ ਪਹੁੰਚ ਕੇ ਕਰਤਰਪੁਰ ਸਾਹਿਬ ਲਾਂਘੇ ਬਾਰੇ ਜਾਇਜ਼ਾ ਲਿਆ ਪਰ ਇਸ ਕਮੇਟੀ ਨੇ ਇਹ ਕਹਿੰਦਿਆਂ ਕਰਤਾਰਪੁਰ ਸਾਹਿਬ ਲਾਂਘੇ ਦੀ ਤਜਵੀਜ਼ ਨੂੰ ਰੱਦ ਕੀਤਾ ਕਿ ਸਰਹੱਦ ਉੱਤੇ ਭਾਰਤ ਦੇ ਫੌਜੀਆਂ ਦੇ ਸਿਰ ਵੱਡੇ ਜਾ ਰਹੇ ਹਨ ਇਸ ਕਰਕੇ ਇਹ ਲਾਂਘਾ ਨਹੀ ਬਣਾਆਿ ਜਾ ਸਕਦਾ। ਇਸ ਕਮੇਟੀ ਨੇ ਲ਼ਾਂਘਾ ਖੋਲਣ ਦੀ ਥਾਂ ਤੇ ਡੇਰਾ ਬਾਬਾ ਨਾਨਕ ਸਥਿਤ ਬੀ.ਐਸ.ਐਫ.ਦੀ ਚੌਕੀ ਤੇ ਵਧੇਰੇ ਦੂਰ ਤੱਕ ਤੇ ਸਾਫ ਵੇਖ ਸਕਣ ਵਾਲੀਆਂ ਚਾਰ ਦੂਰਬੀਨਾਂ ਲਾਉਣ ਦਾ ਸੁਝਾਅ ਦਿੱਤਾ ਕਿ ਸਿੱਖ ਸ਼ਰਧਾਲੂ ਦੂਰੋ ਹੀ ਗੁਰਦੁਆਰਾ ਦਰਬਾਰ ਸਾਹਿਬ,ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਿਆ ਕਰਨ।

• ੧੦ ਅਗਸਤ ੨੦੧੮-ਚੀਨ ਦੇ ਭਾਰਚ ਵਿਚ ਰਾਜਦੂਤ ਨੇ ਪੰਜਾਬ ਦਾ ਦੌਰਾ ਕੀਤਾ ਜਿਸ ਤਹਿਤ ਉਹ ਦਰਬਾਰ ਅਤੇ ਅਟਾਰੀ ਵਾਹਗਾ ਸਰਹੱਦ ਤੇ ਗਿਆ ਜਿੱਥੇ ਉਸ ਨੇ ਕਿਹਾ ਕਿ ਉਹ "ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ,ਦੋਸਤੀ ਅਤੇ ਦੁਵੱਲੇ ਸਹਿਯੋਗ ਦੀ ਆਸ ਕਰਦਾ ਹੈ।"
• ੧੮ ਅਗਸਤ ੨੦੧੮-ਪਾਕਿਸਤਾਨ ਦੇ ਨਵੇਂ ਬਣੇ ਵਜ਼ੀਰੇ ਆਜ਼ਮ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸਮੇਂ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਕਿ ਪਕਿਸਤਾਨ ਕਰਤਾਰਪੁਰ ਸਾਹਿਬ ਵਜ਼ਾ ਰਹਿਤ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਿਹਾ ਹੈ। ਉਹਨਾਂ ਭਵਿੱਖ ਵਿੱਚ ਨਨਕਾਣਾ ਸਹਿਬ ਦੇ ਖੁੱਲੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਦੇਣ ਦੀ ਤਜਵੀਜ਼ ਬਾਰੇ ਵੀ ਜ਼ਿਕਰ ਕੀਤਾ।

CaptainCaptain Amrinder Singh

• ੨੦ ਅਗਸਤ ੨੦੧੮-ਚੜ੍ਹਦੇ ਪੰਜਾਬ ਦੇ ਸੂਬੇਦਾਰ ਕੈ:ਅਮਰਿੰਦਰ ਸਿੰਘ ਨੇ ਵਿਦੇਸ਼ ਮਾਮਲਿਆਂ ਦੀ ਵਜ਼ੀਰ ਸ਼ੁਸ਼ਮਾ ਸਵਰਾਜ ਨੂੰ ਕਰਤਾਰਪੁਰ ਸਾਹਿਬ ਖੁੱਲੇ ਲਾਂਘੇ ਸੰਬੰਧੀ ਪਾਕਿਸਤਾਨ ਨਾਲ ਅਧਿਕਾਰਤ ਤੌਰ ਉੱਤੇ ਗੱਲਬਾਤ ਕਰਨ ਲਈ ਚਿੱਠੀ ਲਿਖੀ।
• ੨੧ ਅਗਸਤ ੨੦੧੮-ਸਾਬਕਾ ਵਜ਼ੀਰ ਮਨੋਹਰ ਸਿੰਘ ਗਿੱਲ ਨੇ ਇੱਕ ਮੁਲਾਕਾਤ ਵਿਚ ਕਿਹਾ ਕਿ ਭਾਰਤ ਸਰਕਾਰ ਨੂੰ ਜਨਰਲ ਬਾਜਵਾ ਦੀ ਖੁੱਲ੍ਹੇ ਲਾਂਘੇ ਦੀ ਤਜਵੀਜ਼ ਦਾ ਸਵਾਗਤ ਕਰਨਾ ਚਾਹੀਦਾ ਹੈ।
• ੨੬ ਅਗਸਤ ੨੦੧੮-ਪਰਤਾਪ ਸਿੰਘ ਬਾਜਵਾ ਨੇ ਚੜ੍ਹਦੇ ਪੰਜਾਬ ਦੇ ਸੂਬੇਦਾਰ ਅਮਰਿੰਦਰ ਸਿੰਘ ਨੂੰ ਪੰਜਾਬ ਅਸੈੱਬਲੀ ਵਿੱਚ ਕਰਤਾਰਪੁਰ ਸਾਹਿਬ ਖੁੱਲੇ ਲਾਂਘੇ ਸੰਬੰਧੀ ਮਤਾ ਪਾਸ ਕਰਨ ਲਈ ਚਿੱਠੀ ਲਿਖੀ।
• ੨੭ ਅਗਸਤ ੨੦੧੮-ਚੜ੍ਹਦੇ ਪੰਜਾਬ ਦੀ ਅਸੈਂਬਲੀ ਨੇ ਕਰਤਾਰਪੁਰ ਸਾਹਿਬ ਖੁੱਲਾ ਲਾਂਘਾ ਬਣਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਅਤੇ ਭਾਰਤ ਸਰਕeਰ ਨੂੰ ਇਸ ਸੰਬਧੀ ਫੌਰੀ ਤੌਰ ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਤਜਵੀਜ਼ ਭੇਜ਼ੀ।

• ੨੯ ਅਗਸਤ ੨੦੧੮-ਪਾਕਿਸਤਾਨ ਸਥਿਤ ਭਾਰਤ ਦੇ ਮੁੱਖ ਸਫੀਰ ਅਜੇ ਬਸਾਰੀਆਂ ਨੇ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਖੁੱਲਾ ਲਾਂਘਾ ਬਣਾਉਣ ਦੀ ਪਾਕਿਸਤਾਨ ਸਰਕਾਰ ਦੀ ਯੋਜਨਾ ਦਾ ਮੌਕੇ ਉੱਤੇ ਜਾ ਕੇ ਜ਼ਾਇਜ਼ਾ ਲਿਆ।
• ੭ ਸਤੰਬਰ ੨੦੧੮—ਪਾਕਿਸਤਾਨ ਸੰਘਾਤਮਕ ਸਰਕਾਰ ਨੇ ਸੂਚਨਾ ਅਤੇ ਪ੍ਰਸਾਰਣ ਵਜ਼ੀਰ ਚੌਧਰੀ ਫਵਾਦ ਹੁਸੈਨ ਨੇ ਬੀ.ਬੀ.ਸੀ. ਉਰਦੂ ਨੂੰ ਇੱਕ ਮੁਲਾਕਾਤ ਵਿਚ ਕਿਹਾ ਕਿ ਇਮਰਾਨ ਖਾਨ ਸਰਕਾਰ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਬਣਾਉਣ ਦੀ ਸਹੂਲਤ ਦੇ ਰਹੀ ਹੈ।
• ੧੨ ਸਤੰਬਰ ੨੦੧੮-ਪਾਕਿਸਤਾਨ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇਕ ਪ੍ਰੈਸ ਮਿਲਣੀ ਦੌਰਾਨ ਖੁੱਲੇ ਲਾਂਘੇ ਬਾਰੇ ਕਿਹਾ ਕਿ ਅਸੀਂ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ।
• ੧੪ ਸਤੰਬਰ ੨੦੧੮-ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਭਾਰਤ ਦੇ ਵਜ਼ੀਰੇ ਆਜ਼ਮ ਨਰਿਂਦਰ ਮੋਦੀ ਨੂੰ ਚਿਠੀ ਲਿੱਖ ਕੇ ਦੁਵੱਲੇ ਸਹਿਯੋਗ ਅਤੇ ਵਪਾਰ ਕਰਨ ਅਤੇ ਆਪਸੀ ਮਹੌਲ ਨੂੰ ਸੁਖਾਵਾਂ ਕਰਨ ਲਈ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ।

Navjot SidhuNavjot Sidhu

• ੧੭ ਸਤੰਬਰ ੨੦੧੮-ਨਵਜੋਤ ਸਿੰਘ ਸਿੱਧੂ ਅਤੇ ਮਨੋਹਰ ਸਿੰਘ ਗਿੱਲ਼ ਭਾਰਤ ਦੇ ਵਿਦੇਸ਼ੀ ਮਾਮਲਿਆਂ ਦੀ ਵਜ਼ੀਰ ਸੁਸ਼ਮਾ ਸਵਰਾਜ ਨੂੰ ਖੁੱਲੇ ਲਾਂਘੇ ਸੰਬੰਧੀ ਪਾਕਿਸਤਾਨ ਸਰਕਾਰ ਨਾਲ ਅਧਿਕਾਰਤ ਗੱਲਬਾਤ ਦੀ ਸ਼ੁਰੂਆਤ ਕਰਨ ਦੀ ਸਲਾਹ(ਮੰਗ) ਦੇਣ ਲਈ ਮਿਲੇ।
• ੨੦ ਸਤੰਬਰ ੨੦੧੮-ਪਾਕਿਸਤਾਨ ਸਰਕਾਰ ਦੀ ਦਰਖਾਸਤ ਉੱਤੇ ਭਾਰਤ ਦੀ ਵਿਦੇਸ਼ੀ ਮਾਮਲਿਆਂ ਦੇ ਵਜ਼ੀਰ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਵਿਦੇਸ਼ੀ ਮਾਮਲਿਆਂ ਦੇ ਵਜ਼ੀਰੇ ਸ਼ਾਹ ਮਹਿਮੂਦ ਕੁਰੈਸ਼ੀ ਦੀ ਯੁਨਾਇਟਡ ਨੈਸ਼ਨਲ ਜਨਰਲ ਅਸੈਂਬਲੀ ਦੇ ਸਾਲਾਨਾ ਇਜਲਾਸ ਮੌਕੇ ੨੬-੨੭ ਸਤੰਬਰ ਨੂੰ ਬੈਠਕ ਹੋਈ ਜਿਸ ਵਿੱਚ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਖੁੱਲੇ ਲਾਂਘੇ ਦਾ ਮੁੱਦਾ ਵੀ ਬੈਠਕ ਵਿਚ ਵਿਚਾਰਿਆ ਜਾਣਾ ਸੀ।
• ੨੧  ਸਤੰਬਰ ੨੦੧੮-ਭਾਰਤ ਸਰਕਾਰ ਵੱਲੋ ਇਕਤਰਫਾ ਫੈਸਲਾ ਲੈਂਦਿਆਂ ੨੬-੨੭ ਸਤੰਬਰ ਨੂੰ ਹੋਣ ਵਾਲੀ ਬੈਠਕ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਦਾ ਕਾਰਨ ਇਮਰਾਨ ਖਾਨ ਤੋਂ ਪਹਿਲਾਂ ਵਾਲੀ ਦਰਕਾਰ ਵੱਲੋਂ ੧੬ ਜੁਲਾਈ ਨੂੰ ਕਸ਼ਮੀਰੀ ਖਾੜਕੂ ਬੁਰਹਾਨ ਵਾਜ਼ੀ ਬਾਰੇ ਇੱਕ ਡਾਕ ਟਿਕਟ ਨੂੰ ਦੱਸਿਆ ਗਿਆ।

• ੨੨ ਸਤੰਬਰ ੨੦੧੮-ਭਾਰਤ ਦੇ ਕੁੱਝ ਖਬਰ ਅਦਾਰਿਆਂ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਸੰਘਤਾਮਕ ਸਰਕਾਰ ਨੇ ਸੂਚਨਾ ਅਤੇ ਪਰਦਾਰਣ ਵਜ਼ੀਰ ਚੌਧਰੀ ਫਵਾਦ ਹੁਸੈਨ ਨੇ ਮੁੜ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਸ਼ਰਧਾਲੂਆ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਬਣਾਉਣ ਦੀ ਸਹੂਲਤ ਦੇ ਰਹੀ ਹੈ।
• ੨੩ ਸਤੰਬਰ ੨੦੧੮-ਪੰਜਾਬ ਦੇ ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਨੇ ਇਕ ਬਿਆਨ ਰਾਹੀਂ ਭਾਰਤ ਸਰਕਾਰ ਦੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਮਿੰਨਤ ਕੀਤੀ।
• ੨੮ ਸਤੰਬਰ ੨੦੧੮-ਪਾਕਿਸਤਾਨ ਸਿੱਖ ਕੌਸਲ ਨੇ ਪਾਕਿਸਤਾਨ ਸਰਕਾਰ ਦੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੇ ਫੈਸਲੇ ਦਾ ਸਵਾਗਤ ਕੀਤਾ।
• ੩ ਅਕਤੂਬਰ ੨੦੧੮-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਏ ਯੂ.ਐਨ. ਦੇ ਸੈਕਟਰੀ ਜਨਰਲ ਐਟੋਨੀਓ ਗੁਟੇਰੀਜ਼ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਬਣਾਉਣ ਲਈ ਯਾਦ ਪੱਤਰ ਦਿੱਤਾ ਅਤੇ ਕਿਹਾ ਕਿ ਉਹ ਯੂ.ਐਨ. ਜਨਰਲ ਅਸੈਬਲੀ ਰਾਹੀ ਇਹ ਮਸਲਾ ਹੱਲ ਕਰਵਾਉਣ।

 Golden ‘Palki Sahib’ installed at Gurdwara Darbar Sahib in KartarpurGurdwara Darbar Sahib in Kartarpur

• ੪ ਅਕਤੂਬਰ ੨੦੧੮-ਪਾਕਿਸਤਾਨ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਮਹਿਕਮੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਖੁੱਲੇ ਲਾਂਘੇ ਦੀ ਤਜਵੀਜ਼ ਨੂੰ ਲਾਗੂ ਕਰਨ ਦਾ ਇੱਕੋ ਇੱਕ ਹਲ ਦੁਵੱਲੀ ਗਲਬਾਤ ਹੈ।
• ੧੦ ਨਵੰਬਰ ੨੦੧੮-ਪੰਜਾਬ ਦੇ ਮੁੱਖ ਮੰਤਰੀ ਕੈ:ਅਮਰਿੰਦਰ ਦਿੰਘ ਨੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੌਲਣ ਸੰਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਚਿੱਠੀ ਲਿੱਖੀ।
• ੧੯ ਨਵੰਬਰ ੨੦੧੮ ਨੂੰ ਭਾਰਤ ਸਰਕਾਰ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲ਼ਾਂਘਾ ਬਣਾਉਣ ਦੀ ਬਜਾਏ ਇੱਕ ਵਧੇਰੇ ਦੂਰ ਤੇ ਸਾਫ ਵੇਖ ਸਕਣ ਵਾਲੀ ਦੂਰਬੀਨ ਡੇਰਾ ਬਾਬਾ ਨਾਨਕ ਵਿੱਖੇ ਬਣਾaਣਿ ਦਾ ਐਲਾਨ ਕੀਤਾ।
• ੨੧ ਨਵੰਬਰ ੨੦੧੮-ਪਾਕਿਸਤਾਨ ਮੀਡੀਆ ਵਿਚ ਇਹ ਖਬਰ ਨਸ਼ਰ ਹੋਈ ਕਿ ਪਾਕਿਸਤਾਨ ਨੇ ਆਪਣੇ ਵਾਲੇ ਪੇਸ ਕਰਤਾਰਪੁਰ ਸਾਹਿਬ ਲਾਂਘਾ ਇਕਤਰਫਾ ਤੌਰ ਉੱਤੇ ਬਣਾਉਣ ਦਾ ਫੈਸਲਾ ਕਰ ਲਿਆ ਹੈ ਤੇ ਅਗਲੇ ਹਫਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਂਘੇ ਦਾ ਨੀਂਹ ਪੱਥਰ ਰੱਖਣਗੇ।

• ੨੨ ਨਵੰਬਰ ੨੦੧੮-ਇਸ ਦਿਨ ਦੁਪਹਿਰੇ ਭਾਰਤ ਦਰਕਾਰ ਦੀ ਕੈਬਨਿਟ ਦੀ ਹਫਤਾਰਵਰੀ ਆਮ ਇੱਕਤਰਤਾ ਵਿੱਚ ਹੀ ਕਰਤਾਪੁਰ ਸਾਹਿਬ ਲਾਂਘਾ ਬਣਾਉਣ ਦਾ ਮਤਾ ਪ੍ਰਵਾਨ ਕਰ ਲਿਆ।
• ੨੨ ਨਵੰਬਰ ੨੦੧੮-ਇਸ ਦਿਨ ਪਾਕਿਸਤਾਨ ਦੇ ਮੰਤਰੀ ਨੇ ਸ਼ਾਮ ਨੂਮ ਐਲਾਨ ਖੀਤਾ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਬਾਰੇ ਐਲਾਨ ਕੀਤਾ। ਪਾਕਿਸਤਾਨ ਦੇ ਮੰਤਰੀ ਨੇ ਦੱਸਿਆ ਕਿ ੨੬ ਨਵੰਬਰ ਨੂੰ ਨੀਂਹ ਪੱਥਰ ਰੱਖਿਆ ਜਾਵੇਗਾ।
• ੨੬ ਨਵੰਬਰ ੨੦੧੮ ਨੂੰ ਚੜ੍ਹਦੇ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਵਿੱਖੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ।
• ੨੮ ਨਵੰਬਰ ੨੦੧੮ ਨੂੰ ਲਹਿੰਦੇ ਪੰਜਾਬ ਵਿਚ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੀ ਦਰਕਾਰ ਵੱਲੋਂ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ।
• ਅੰਤ ੮ ਨਵੰਬਰ ੨੦੧੯ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੀ ਸਰਹਿੰਦ ਤੇ ਲਾਂਘੇ ਦਾ ਉਦਘਾਟਨ ਕਰਨਗੇ।

ਹਰਮਿੰਦਰ ਸਿੰਘ (ਈ.ਟੀ.ਟੀ.ਵਿਦਿਆਰਥੀ)
ਮੋਬ ਨੰ:੯੮੭੬੫੫੫੭੮੧
ਵਾਸੀ-ਸ਼ਹਿਰ ਸਮਾਨਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM
Advertisement