
ਪਿੰਡ ਵਾਲਿਆਂ ਮੁਤਾਬਕ ਲਾਸ਼ ਕਿਸੇ ਆਮ ਆਦਮੀ ਦੀ ਹੁੰਦੀ ਤਾਂ ਉਹ ਪਾਣੀ ਪੀ ਲੈਂਦੇ ਪਰ ਔਰਤ ਐਚਆਈਵੀ ਪਾਜ਼ਿਟਿਵ ਸੀ। ਇਸ ਲਈ ਉਹ ਪਾਣੀ ਨਹੀਂ ਪੀਣਾ ਚਾਹੁੰਦੇ।
ਹੁਬਲੀ, ( ਭਾਸ਼ਾ ) : ਕਰਨਾਟਕਾ ਦੇ ਹੁਬਲੀ ਸਥਿਤ ਮੋਰਾਬ ਪਿੰਡ ਵਿਚ ਇਕ ਔਰਤ ਨੇ ਝੀਲ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਝੀਲ ਦਾ ਪਾਣੀ ਪੀਣ ਤੋਂ ਇਨਕਾਰ ਕਰ ਦਿਤਾ। ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਐਚਆਈਵੀ ਪਾਜ਼ਿਵਿਟ ਸੀ। ਝੀਲ ਦਾ ਪਾਣੀ ਪੀਣ ਨਾਲ ਉਹ ਬੀਮਾਰ ਹੋ ਸਕਦੇ ਹਨ। ਐਚਆਈਵੀ ਦਾ ਹਵਾਲਾ ਦਿੰਦੇ ਹੋਏ ਪਿੰਡ ਵਾਸੀਆਂ ਨੇ ਪੂਰੀ ਝੀਲ ਖਾਲੀ ਕਰਵਾਈ ਜਿਸ ਨੂੰ ਮੁੜ ਤੋਂ ਮਾਲਾਪ੍ਰਭਾ ਨਗਰ ਦੇ ਪਾਣੀ ਨਾਲ ਭਰਾਇਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀ ਮੋਰਾਬ ਝੀਲ ਵਿਚ ਇਕ ਔਰਤ ਦੀ ਲਾਸ਼ ਮਿਲੀ।
Morab Lake in Dharwad
ਇਸ ਤੋਂ ਬਾਅਦ ਲੋਕਾਂ ਵਿਚ ਇਹ ਅਫ਼ਵਾਹ ਫੈਲ ਗਈ ਕਿ ਮ੍ਰਿਤਕ ਔਰਤ ਐਚਆਈਵੀ ਪਾਜ਼ਿਟਿਵ ਸੀ। ਇੰਨਾ ਹੀ ਨਹੀਂ ਪਿੰਡ ਵਾਲਿਆਂ ਨੇ ਤੁਰਤ ਪਿੰਡ ਦੀ ਪੰਚਾਇਤ ਅਤੇ ਨਾਵਲਗੁੰਡ ਪ੍ਰਸ਼ਾਸਨ ਨੂੰ ਝੀਲ ਨੂੰ ਖਾਲੀ ਕਰਾਉਣ ਦੀ ਮੰਗ ਕੀਤੀ। ਇਸ ਤੇ ਪ੍ਰਸ਼ਾਸਨ ਨੇ ਪਾਣੀ ਦੀ ਜਾਂਚ ਕਰਾਉਣ ਦੀ ਗੱਲ ਕੀਤੀ ਪਰ ਪਿੰਡ ਵਾਲਿਆਂ ਨੇ ਇਕ ਨਾ ਮੰਨੀ। ਝੀਲ ਖਾਲੀ ਕਰਾਉਣ ਲਈ ਪ੍ਰਸ਼ਾਸਨ ਨੇ 20 ਸਾਈਫਨ ਟਿਊਬਾਂ ਅਤੇ ਚਾਰ ਮੋਟਰਾਂ ਵੀ ਇਸ ਕੰਮ ਵਿਚ ਲਗਾਈਆਂ। ਇਸ ਮਾਮਲੇ ਵਿਚ ਧਾਰਵਾੜ ਜਿਲ੍ਹਾ ਸਿਹਤ ਅਧਿਕਾਰੀ ਡਾ. ਰਜਿੰਦਰ ਡੋਡਾਮਨੀ ਦਾ ਕਹਿਣਾ ਹੈ
HIV positive
ਕਿ ਐਚਆਈਵੀ ਪਾਣੀ ਨਾਲ ਨਹੀਂ ਫੈਲਦਾ। ਲੋਕ ਇਸ ਤੋਂ ਨਾ ਡਰਨ। ਪਾਣੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਾਵਜੂਦ ਇਸ ਦੇ ਲੋਕ ਮਾਲਾਪ੍ਰਭਾ ਨਹਿਰ ਤੋਂ ਪੀਣ ਦਾ ਪਾਣੀ ਨਹੀਂ ਲੈ ਰਹੇ। ਪਾਣੀ ਦੇ ਲਈ ਲੋਕਾਂ ਨੂੰ 3 ਕਿਲੋਮੀਟਰ ਤੱਕ ਦੀ ਚੜਾਈ ਪਾਰ ਕਰਨੀ ਪੈ ਰਹੀ ਹੈ। ਪਿੰਡ ਵਾਲਿਆਂ ਦਾ ਵਤੀਰਾ ਦੇਖਦੇ ਹੋਏ ਵਿਭਾਗ ਨੂੰ ਝੀਲ ਖਾਲੀ ਕਰਾਉਣੀ ਪੈ ਰਹੀ ਹੈ। ਦੱਸ ਦਈਏ ਕਿ ਮੋਰਬਾ ਝੀਲ ਉਤਰ ਕਰਨਾਟਕ
suicide
ਸਥਿਤ ਨਾਵਲਗੁੰਡ ਇਲਾਕੇ ਦੀ ਸੱਭ ਤੋਂ ਵੱਡੀ ਝੀਲ ਹੈ ਅਤੇ ਪੀਣ ਵਾਲੇ ਪਾਣੀ ਦਾ ਇਕੋ ਇਕ ਸਾਧਨ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਔਰਤ ਦੀ ਲਾਸ਼ ਬਹੁਤ ਖਰਾਬ ਹਾਲਤ ਵਿਚ ਮਿਲੀ ਸੀ ਤੇ ਲਗਭਗ ਗਲ-ਸੜ ਗਈ ਸੀ। ਪਿੰਡ ਦੇ ਲੋਕ ਸੰਕ੍ਰਮਿਤ ਪਾਣੀ ਪੀਣਾ ਨਹੀਂ ਸੀ ਚਾਹੁੰਦੇ। ਪਿੰਡ ਵਾਲਿਆਂ ਮੁਤਾਬਕ ਲਾਸ਼ ਕਿਸੇ ਆਮ ਆਦਮੀ ਦੀ ਹੁੰਦੀ ਤਾਂ ਉਹ ਪਾਣੀ ਪੀ ਲੈਂਦੇ ਪਰ ਔਰਤ ਐਚਆਈਵੀ ਪਾਜ਼ਿਟਿਵ ਸੀ। ਇਸ ਲਈ ਉਹ ਪਾਣੀ ਨਹੀਂ ਪੀਣਾ ਚਾਹੁੰਦੇ।