
ਬਹੁਤ ਸਮੇਂ ਤੋਂ ਸੁੱਤੀ ਨਹੀਂ ਹਾਂ, ਨੀਂਦ ਨਹੀਂ ਆਉਂਦੀ, ਬਸ ਹੁਣ ਰੱਜ ਦੇ ਸੌਣਾ ਚਾਹੁੰਦੀ ਹਾਂ। ਇੰਨਾ ਲਿਖਣ ਤੋਂ ਬਾਅਦ ਇਕ ਵਿਆਹੀ ਔਰਤ ਨੇ...
ਗੁਰਦਾਸਪੁਰ (ਸਸਸ) : ਬਹੁਤ ਸਮੇਂ ਤੋਂ ਸੁੱਤੀ ਨਹੀਂ ਹਾਂ, ਨੀਂਦ ਨਹੀਂ ਆਉਂਦੀ, ਬਸ ਹੁਣ ਰੱਜ ਦੇ ਸੌਣਾ ਚਾਹੁੰਦੀ ਹਾਂ। ਇੰਨਾ ਲਿਖਣ ਤੋਂ ਬਾਅਦ ਇਕ ਵਿਆਹੀ ਔਰਤ ਨੇ ਅਪਣੇ ਕਮਰੇ ਵਿਚ ਵੀਰਵਾਰ ਦੀ ਰਾਤ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਕਿ ਉਸ ਨੇ ਅਪਣੇ ਸੁਸਾਇਡ ਨੋਟ ਵਿਚ ਇਸ ਦੇ ਲਈ ਕਿਸੇ ਨੂੰ ਵੀ ਜ਼ਿੰਮੇਦਾਰ ਨਹੀਂ ਲਿਖਿਆ। ਸਿਰਫ਼ ਮ੍ਰਿਤਕਾ ਦੇ ਭਰਾ ਵਲੋਂ ਸਹੁਰੇ ਪਰਿਵਾਰ ‘ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਮ੍ਰਿਤਕਾ ਦੀ ਪਹਿਚਾਣ ਬੇਰੀਆ ਮੁਹੱਲਾ ਨਿਵਾਸੀ 28 ਸਾਲ ਦੀ ਹਰਪ੍ਰੀਤ ਕੌਰ ਪਤਨੀ ਮੋਹਿਤ ਦੇ ਰੂਪ ਵਿਚ ਹੋਈ ਹੈ। ਹਰਪ੍ਰੀਤ ਦੇ ਭਰਾ ਮਲਕੀਤ ਨਿਵਾਸੀ ਯਮੁਨਾਨਗਰ (ਹਰਿਆਣਾ) ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਉਰਫ਼ ਪ੍ਰੀਤੀ ਦਾ ਵਿਆਹ ਕਰੀਬ 5 ਸਾਲ ਪਹਿਲਾਂ ਗੁਰਦਾਸਪੁਰ ਨਿਵਾਸੀ ਮੋਹਿਤ ਦੇ ਨਾਲ ਹੋਇਆ ਸੀ। ਮੋਹਿਤ ਉਸ ਸਮੇਂ ਗੁਰਦਾਸਪੁਰ ਵਿਚ ਹੀ ਇਕ ਰੈਸਟੋਰੈਂਟ ਚਲਾਉਂਦਾ ਸੀ। ਉਨ੍ਹਾਂ ਦੇ ਘਰ ਦੋ ਬੇਟੀਆਂ ਸੀਰਤ ਅਤੇ ਅਗਮ ਨੇ ਜਨਮ ਲਿਆ, ਜੋ ਕਿ ਇਸ ਸਮੇਂ 4 ਅਤੇ 3 ਸਾਲ ਦੀਆਂ ਹਨ।
ਮਲਕੀਤ ਨੇ ਦੱਸਿਆ ਕਿ ਕਰੀਬ ਸਾਲ ਪਹਿਲਾਂ ਮੋਹਿਤ ਮੁੰਬਈ ਚਲਾ ਗਿਆ ਸੀ ਅਤੇ ਉਥੇ ਕਿਸੇ ਪ੍ਰਾਇਵੇਟ ਕੰਪਨੀ ਵਿਚ ਨੌਕਰੀ ਕਰਦਾ ਸੀ। ਹਰਪ੍ਰੀਤ ਵੀ ਕੁੱਝ ਸਮੇਂ ਬਾਅਦ ਉਸ ਦੇ ਕੋਲ ਮੁੰਬਈ ਚੱਲੀ ਗਈ ਸੀ। ਕਰੀਬ ਇਕ ਮਹੀਨਾ ਪਹਿਲਾਂ ਹਰਪ੍ਰੀਤ ਬੇਟੀਆਂ ਸਮੇਤ ਗੁਰਦਾਸਪੁਰ ਅਪਣੇ ਸਹੁਰਾ ਘਰ ਆ ਗਈ ਸੀ, ਜਦੋਂ ਕਿ ਮੋਹਿਤ ਮੁੰਬਈ ਹੀ ਰਿਹਾ। ਹਰਪ੍ਰੀਤ ਦਾ ਸਹੁਰਾ-ਘਰ ਪਰਵਾਰ ਅਕਸਰ ਉਸ ਨੂੰ ਤੰਗ ਕਰਦਾ ਕਰਦੇ ਸੀ। ਇਸ ਸਬੰਧੀ ਉਹ ਮੋਬਾਇਲ ‘ਤੇ ਚੈਟਿੰਗ ਦੇ ਜ਼ਰੀਏ ਉਹਨੂੰ ਸਮੇਂ-ਸਮੇਂ ‘ਤੇ ਦੱਸਦੀ ਰਹਿੰਦੀ ਸੀ
ਕਿ ਉਸ ਦਾ ਸਹੁਰਾ-ਘਰ ਪਰਵਾਰ ਉਸ ਨੂੰ ਕਾਫ਼ੀ ਤੰਗ ਪਰੇਸ਼ਾਨ ਕਰਦਾ ਹੈ ਕਿ ਉਹ ਘਰ ਦਾ ਕੋਈ ਕੰਮ ਨਹੀਂ ਕਰਦੀ ਅਤੇ ਇੰਜ ਹੀ ਬੈਠੀ ਰਹਿੰਦੀ ਹੈ। ਜਦੋਂ ਕਿ ਉਸ ਦਾ ਪਤੀ ਵੀ ਅਪਣੇ ਮਾਤਾ-ਪਿਤਾ ਦਾ ਹੀ ਪੱਖ ਲੈਂਦਾ ਸੀ। ਹਰਪ੍ਰੀਤ ਅਕਸਰ ਕਿਹਾ ਕਰਦੀ ਸੀ ਕਿ ਉਹ ਕਿਸੇ ਦਿਨ ਸੁਸਾਇਡ ਕਰ ਲਵੇਂਗੀ। ਮ੍ਰਿਤਕਾ ਨੇ ਸੁਸਾਇਡ ਨੋਟ ਵਿਚ ਲਿਖਿਆ ਕਿ ਮੈਂ ਜੋ ਵੀ ਕਰ ਰਹੀ ਹਾਂ ਅਪਣੀ ਮਰਜ਼ੀ ਨਾਲ ਕਰ ਰਹੀ ਹਾਂ, ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ।
ਬਹੁਤ ਸਮੇਂ ਤੋਂ ਸੁੱਤੀ ਨਹੀਂ ਹਾਂ, ਨੀਂਦ ਨਹੀਂ ਆਉਂਦੀ, ਬਸ ਸੌਣਾ ਚਾਹੁੰਦੀ ਹਾਂ। ਮੇਰੀ ਸੀਰਤ ਤੇ ਅਗਮ ਦਾ ਧਿਆਨ ਰੱਖਣਾ। ਸੀਰਤ-ਅਗਮ ਨੂੰ ਉਸ ਦੀ ਨਾਨੀ ਦੇ ਕੋਲ ਭੇਜ ਦੇਣਾ, ਉਨ੍ਹਾਂ ਨੂੰ ਮੇਰੀ ਕਮੀ ਕਦੇ ਮਹਿਸੂਸ ਨਹੀਂ ਹੋਵੇਗੀ। ਪਲੀਜ਼ ਕਿਸੇ ਵੀ ਫੈਮਿਲੀ ਮੈਂਬਰ ਨੂੰ ਤੰਗ ਨਾ ਕਰਨਾ। ਅੱਜ ਮੈਂ ਰੱਜ ਕੇ ਸੌਣਾ ਚਾਹੁੰਦੀ ਹਾਂ। ਬਸ ਮਲਕੀਤ ਤੂੰ ਸੀਰਤ-ਅਗਮ ਦਾ ਧਿਆਨ ਰੱਖੀ। ਸੋਰੀ ਤੇਰੇ ‘ਤੇ ਕੋਈ ਭਾਰ ਨਹੀਂ ਪਾਉਣਾ ਚਾਹੁੰਦੀ। ਮਿਸ ਯੂ ਸੋ ਮੱਚ ਮਾਂ। ਸਭ ਅਪਣਾ ਧਿਆਨ ਰੱਖਣਾ... (ਪ੍ਰੀਤੀ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਮ੍ਰਿਤਕ ਹਰਪ੍ਰੀਤ ਦੇ ਪਰਵਾਰ ਵਾਲਿਆਂ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ। ਜਦੋਂ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਵਾਰ ਵਾਲਿਆਂ ਨੂੰ ਸੌਂਪ ਦਿਤਾ ਗਿਆ ਹੈ।