
ਪੰਜਾਬ ਵਿਚ 10 ਸਾਲ ਦੇ ਕਾਰਜਕਾਲ ਦੇ ਦੌਰਾਨ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਣ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਕਾਲੀਆਂ...
ਅੰਮ੍ਰਿਤਸਰ (ਸਸਸ) : ਪੰਜਾਬ ਵਿਚ 10 ਸਾਲ ਦੇ ਕਾਰਜਕਾਲ ਦੇ ਦੌਰਾਨ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਣ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਕਾਲੀਆਂ ਵਲੋਂ ਕੀਤੀ ਗਈ ਸੇਵਾ ਨੂੰ ਪਾਰਟੀ ਦੇ ਬਾਗੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਡਰਾਮੇਬਾਜ਼ੀ ਕਰਾਰ ਦਿਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਜੇ ਬਾਦਲ ਮਾਫ਼ੀ ਹੀ ਮੰਗਣਾ ਚਾਹੁੰਦੇ ਸੀ ਤਾਂ ਇਨ੍ਹਾਂ ਇਕੱਠ ਲੈ ਕੇ ਆਉਣ ਦੀ ਕੀ ਲੋੜ ਸੀ। ਚੁੱਪਚਾਪ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਅਤੇ ਮਾਫ਼ੀ ਮੰਗ ਕੇ ਵਾਪਸ ਚਲੇ ਜਾਂਦੇ।
Parkash Singh Badal ਉਨ੍ਹਾਂ ਨੇ ਕਿਹਾ, ਵੋਟਾਂ ਦੀ ਰਾਜਨੀਤੀ ਦੇ ਲਈ ਪਿਉ-ਪੁੱਤਰ ਨੇ ਇਹ ਸਭ ਡਰਾਮੇਬਾਜ਼ੀ ਕੀਤੀ ਹੈ। ਬਾਦਲ ਸਿਰਫ਼ ਲੋਕਾਂ ਨੂੰ ਗੁਮਰਾਹ ਕਰ ਕੇ ਅਪਣੇ ਜਾਲ ਵਿਚ ਫਸਾਉਣਾ ਚਾਹੁੰਦੇ ਹਨ। ਬ੍ਰਹਮਪੁਰਾ ਨੇ ਕਿਹਾ ਕਿ ਜੋ ਗ਼ਲਤੀਆਂ ਬਾਦਲ ਪਰਵਾਰ ਵਲੋਂ ਕੀਤੀਆਂ ਗਈਆਂ ਹਨ। ਉਹ ਬਹੁਤ ਵੱਡੀਆਂ ਹਨ। ਉਸ ਦੇ ਲਈ ਮਾਫ਼ੀ ਨਹੀਂ ਦਿਤੀ ਜਾ ਸਕਦੀ। ਬਾਦਲ ਪਰਵਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦਾ ਅਪਮਾਨ ਕੀਤਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਅਪਣੀ ਕੋਠੀ ਵਿਚ ਬੁਲਾਇਆ ਗਿਆ।
ਉਨ੍ਹਾਂ ਨੇ ਕਿਹਾ, ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਗੋਲੀਆਂ ਚਲਵਾਈਆਂ। ਕਿਹੜੀ-ਕਿਹੜੀ ਗ਼ਲਤੀਆਂ ਦੇ ਲਈ ਬਾਦਲ ਪਰਵਾਰ ਮਾਫ਼ੀ ਮੰਗੇਗਾ। ਅਕਾਲੀ ਦਲ ਦੇ ਖ਼ਾਤਮੇ ਲਈ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਜ਼ਿੰਮੇਵਾਰ ਹਨ। ਇਸ ਲਈ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕਰਦੇ ਹਨ ਕਿ ਉਹ ਪੁੱਤਰ ਦੇ ਮੋਹ ਨੂੰ ਤਿਆਗ ਕੇ ਪਾਰਟੀ ਦੀ ਭਲਾਈ ਦੇ ਬਾਰੇ ਵੀ ਸੋਚਣ।
Sukhbir Badalਦੱਸ ਦਈਏ ਕਿ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂ ਹਨ ਜਿਨ੍ਹਾਂ ਨੇ ਅਕਾਲੀ ਦਲ ਵਿਚ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਦਖ਼ਲਅੰਦਾਜ਼ੀ ਤੋਂ ਤੰਗ ਆ ਕੇ ਪਾਰਟੀ ਤੋਂ ਅਸਤੀਫ਼ਾ ਦਿਤਾ ਸੀ। ਬ੍ਰਹਮਪੁਰਾ ਅਸਤੀਫ਼ਾ ਦੇਣ ਤੋਂ ਬਾਅਦ ਸੁਖਬੀਰ ਅਤੇ ਮਜੀਠੀਆ ਦੇ ਖਿਲਾਫ਼ ਕਈ ਵਾਰ ਖੁੱਲ੍ਹ ਕੇ ਬਿਆਨਬਾਜ਼ੀ ਵੀ ਕਰ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਬਾਦਲ ਪਰਵਾਰ ਵਲੋਂ ਮਾਫ਼ੀ ਮੰਗਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਸੇਵਾ ਕਰਨ ਨੂੰ ਰਾਜਨੀਤੀ ਅਤੇ ਡਰਾਮੇਬਾਜ਼ੀ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਪਰਵਾਰ ਵੋਟਾਂ ਦੇ ਲਈ ਸਭ ਕੁੱਝ ਕਰ ਰਿਹਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।