
ਫਿਰ ਇਕ ਦਿਨ ਉਸ ਨੇ ਸੋਚਿਆ ਕਿ ਉਹ ਆਪਣੇ ਬੱਚਿਆਂ ਲਈ ਇਕ ਚੱਲਣ ਵਾਲਾ ਛੋਟਾ ਟਰੈਕਟਰ ਬਣਾਏਗਾ
ਬਰਨਾਲਾ: ਇਸ 7ਵੀਂ ਪਾਸ ਮੈਕੇਨਿਕ ਨੇ ਵੱਡੇ-ਵੱਡੇ ਇੰਜੀਨੀਅਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ ਬਰਨਾਲਾ ਦੇ ਜਗਵਿੰਦਰ ਸਿੰਘ ਨੇ ਇਕ ਮਿੰਨੀ ਟਰੈਕਟਰ ਤਿਆਰ ਕੀਤਾ ਹੈ। ਇਨਸਾਨ ਦਾ ਜਜ਼ਬਾ ਉਸ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਸ ਨੂੰ ਸਾਰਥਕ ਕੀਤਾ ਇਸ 38 ਸਾਲਾ ਸਕੂਟਰ ਮੈਕੇਨਿਕ ਜਗਵਿੰਦਰ ਸਿੰਘ ਨੇ।
Tractorਜਗਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਣ ਤੋਂ ਹੀ ਟਰੈਕਟਰ ਬਣਾਉਣ ਦਾ ਸ਼ੌਂਕ ਸੀ ਅਤੇ ਉਹ ਬਚਪਣ ਵਿਚ ਲਕੜੀ ਦੇ ਟਰੈਕਟਰ ਬਣਾ ਕੇ ਖੇਡਦਾ ਹੁੰਦਾ ਸੀ ਅਤੇ ਅੱਗੇ ਉਸ ਨੇ ਆਪਣੇ ਬੱਚਿਆਂ ਨੂੰ ਵੀ ਲਕੜੀ ਦਾ ਛੋਟਾ ਟਰੈਕਟਰ ਬਣਾ ਕੇ ਦਿੱਤਾ ਸੀ।
Tractorਫਿਰ ਇਕ ਦਿਨ ਉਸ ਨੇ ਸੋਚਿਆ ਕਿ ਉਹ ਆਪਣੇ ਬੱਚਿਆਂ ਲਈ ਇਕ ਚੱਲਣ ਵਾਲਾ ਛੋਟਾ ਟਰੈਕਟਰ ਬਣਾਏਗਾ, ਜਿਸ ਤੋਂ ਬਾਅਦ ਉਹ ਟਰੈਟਕਟਰ ਬਣਾਉਣ ਵਿਚ ਜੁੱਟ ਗਿਆ ਅਤੇ ਕਰੀਬ 5 ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਉਸ ਨੇ ਮਿੰਨੀ ਟਰੈਕਟਰ ਬਣਾ ਦਿੱਤਾ ਅਤੇ ਨਾਲ-ਨਾਲ ਦੁਕਾਨ ਵੀ ਦੇਖਦਾ ਰਿਹਾ।
Tractorਜਗਵਿੰਦਰ ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿਚ 75 ਤੋਂ 80 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ। ਉਸ ਨੇ ਦੱਸਿਆ ਕਿ ਇਹ ਮਿੰਨੀ ਟਰੈਕਟਰ ਵੱਡੇ ਟਰੈਕਟਰ ਦੀ ਤਰ੍ਹਾਂ ਹੀ ਖੇਤੀ ਦੇ ਸਾਰੇ ਕੰਮ ਜਿਵੇਂ ਖੇਤਾਂ ਤੋਂ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਆਉਣਾ, ਖੇਤਾਂ ਵਿਚ ਖਾਦ ਪਾਉਣਾ ਆਦਿ ਕੰਮ ਕਰਦਾ ਹੈ।
Jagwinder Singhਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਕਿ ਅਪਣੀ ਮਿਹਨਤ ਨਾਲ ਕੁੱਝ ਨਵਾਂ ਕਰ ਵਿਖਾਉਂਦੇ ਹਨ। ਅਜਿਹੇ ਲੋਕਾਂ ਦੀ ਸਮਾਜ ਨੂੰ ਅਕਸਰ ਲੋੜ ਰਹਿੰਦੀ ਹੈ। ਇਸ ਤੋਂ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।