
ਮਧੂ ਮੱਖੀਆਂ ਤੋਂ ਸ਼ਹਿਦ ਇੱਕਠਾ ਕਰਨ ਦਾ ਕੰਮ ਕਰਨ ਵਾਲਿਆਂ ਦੀ ਮਦਦ
ਰੋਪੜ: ਖਾਲਸਾ ਏਡ ਵੱਲੋਂ ਰੋਪੜ ਜ਼ਿਲ੍ਹੇ ਦੇ ਜੋ ਕਿਸਾਨ ਭਰਾਵਾਂ ਦਾ ਹੜ੍ਹ ਆਉਣ ਕਰਕੇ ਨੁਕਸਾਨ ਹੋਇਆ ਸੀ ਉਹਨਾਂ ਵਿੱਚੋਂ ਕੁੱਝ ਪਰਿਵਾਰ ਇਹੋ ਜਿਹੇ ਸਨ ਜਿਹੜੇ ਮਧੂ ਮੱਖੀਆਂ ਤੋਂ ਸ਼ਹਿਦ ਇੱਕਠਾ ਕਰਨ ਦਾ ਕੰਮ ਕਰਦੇ ਸਨ। ਹੜ੍ਹ ਦੀ ਮਾਰ ਕਾਰਨ ਇਹਨਾਂ ਪਰਿਵਾਰਾਂ ਦੇ ਮਧੂ ਮੱਖੀਆਂ ਦੇ ਸਾਰੇ ਹੀ ਡੱਬੇ ਪਾਣੀ ਨਾਲ ਹੜ ਗਏ ਤੇ ਇਹਨਾਂ ਦਾ ਰੋਜ਼ਗਾਰ ਹੀ ਮਰ ਗਿਆ। ਅੱਜ ਖਾਲਸਾ ਏਡ ਵੱਲੋਂ ਇਹਨਾਂ ਪਰਿਵਾਰਾਂ ਨੂੰ ਮੱਖੀਆਂ ਸਮੇਤ ਡੱਬੇ ਦਿੱਤੇ ਜਾ ਰਹੇ ਹਨ ਤਾਂ ਜੋ ਇਹ ਪਰਿਵਾਰ ਆਪਣਾ ਰੋਜ਼ਗਾਰ ਮੁੜ ਤੋਂ ਸ਼ੁਰੂ ਕਰ ਸਕਣ।
Khalsa Aid
ਦਸ ਦਈਏ ਕਿ ਪੰਜਾਬ ਵਿਚ ਪਿਛਲੇ ਦਿਨਾਂ ਵਿਚ ਬਹੁਤ ਹੜ੍ਹ ਆਏ ਸਨ ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ। ਉਸ ਸਮੇਂ ਸਭ ਤੋਂ ਅੱਗੇ ਆਈ ਸੀ ਖਾਲਸਾ ਏਡ। ਖਾਲਸਾ ਏਡ ਨੇ ਲੋਕਾਂ ਦੀ ਮਦਦ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਸੀ। ਹੁਣ ਵੀ ਖਾਲਸਾ ਏਡ ਵੱਲੋਂ ਪੀੜਤ ਪਰਵਾਰਾਂ ਨੂੰ ਮੁੜ ਉਹਨਾਂ ਦੇ ਪੈਰਾਂ ਤੇ ਖੜ੍ਹਾ ਕਰਨ ਲਈ ਲਗਾਤਾਰ ਮਦਦ ਕੀਤੀ ਜਾ ਰਹੀ ਹੈ।
Khalsa Aid
ਪਿਛਲੇ ਦਿਨਾਂ ਵਿਚ ਸੰਸਥਾ ਵੱਲੋਂ ਉਹਨਾਂ ਕਿਸਾਨਾਂ ਨੂੰ ਮੱਝਾਂ ਦਿੱਤੀਆਂ ਜਾ ਰਹੀਆਂ ਸਨ ਜਿਹਨਾਂ ਦੇ ਪਸ਼ੂ ਹੜ੍ਹ ਵਿਚ ਰੁੜ ਗਏ ਸਨ ਪਰ ਹੁਣ ਖਾਲਸਾ ਏਡ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਟਰੈਕਟਰ ਅਤੇ ਵਾਹੀ ਲਈ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ। ਇਹਨਾਂ ਟਰੈਕਟਰਾਂ ਰਾਹੀਂ ਕਿਸਾਨਾਂ ਦੇ ਖੇਤ ਬਿਲਕੁਲ ਮੁਫਤ ਵਾਹੇ ਜਾਣਗੇ। ਇੱਥੋਂ ਤਕ ਕਿ ਟਰੈਕਟਰਾਂ ’ਚ ਤੇਲ ਵੀ ਖਾਲਸਾ ਏਡ ਵੱਲੋਂ ਭਰਵਾਇਆ ਜਾਵੇਗਾ।
Khalsa Aid
ਖਾਲਸਾ ਏਡ ਦੀ ਮੁਹਿੰਮ ਦੌਰਾਨ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਵੀ ਮੌਜੂਦ ਰਹੇ। ਉਹਨਾਂ ਕਿਹਾ ਕਿ ਖਾਲਸਾ ਏਡ ਦਾ ਉਪਰਾਲਾ ਬਹੁਤ ਵਧੀਆ ਹੈ ਜਿਸ ਨਾਲ ਹੜ੍ਹ ਨਾਲ ਝੰਬੇ ਕਿਸਾਨ ਇਕ ਵਾਰ ਫਿਰ ਅਪਣੇ ਪੈਰਾਂ ਤੇ ਖੜ੍ਹੇ ਹੋ ਸਕਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।