13 ਸਾਲਾ ਬੱਚੇ ਨਾਲ ਗ਼ਲਤ ਹਰਕਤਾਂ ਕਰਨ ਵਾਲੇ ਸ਼ਿਵ ਸੈਨਾ ਸਟੂਡੈਂਟ ਵਿੰਗ ਦੇ ਪ੍ਰਧਾਨ ਵਿਰੁਧ ਮਾਮਲਾ ਦਰਜ
Published : Dec 8, 2020, 7:59 am IST
Updated : Dec 8, 2020, 7:59 am IST
SHARE ARTICLE
image
image

13 ਸਾਲਾ ਬੱਚੇ ਨਾਲ ਗ਼ਲਤ ਹਰਕਤਾਂ ਕਰਨ ਵਾਲੇ ਸ਼ਿਵ ਸੈਨਾ ਸਟੂਡੈਂਟ ਵਿੰਗ ਦੇ ਪ੍ਰਧਾਨ ਵਿਰੁਧ ਮਾਮਲਾ ਦਰਜ

ਮੁਲਜ਼ਮ ਬੱਚੇ ਦੀ ਨਾਬਾਲਗ਼ ਭੈਣ ਨਾਲ ਵੀ ਕਰਦਾ ਸੀ ਗ਼ਲਤ ਹਰਕਤਾਂ




ਪਟਿਆਲਾ, 7 ਦਸੰਬਰ (ਤੇਜਿੰਦਰ ਫ਼ਤਿਹਪੁਰ): ਥਾਣਾ ਅਰਬਨ ਅਸਟੇਟ ਇਲਾਕੇ ਵਿਚ ਹਿੰਦੂ ਸੰਗਠਨ ਦੇ ਇਕ ਆਗੂ ਨੇ ਮਾਂ ਨਾਲ ਨਾਜਾਇਜ਼ ਸਬੰਧ ਬਣਾਉਣ ਦੇ ਬਾਅਦ ਦੋਵਾਂ ਬੱਚਿਆਂ ਨੂੰ ਵੀ ਅਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਇਕ ਦਸੰਬਰ ਨੂੰ ਘਰ ਤੋਂ ਖ਼ੁਦਕੁਸ਼ੀ ਕਰਨ ਲਈ ਨਿਕਲਿਆ 13 ਸਾਲ ਦੇ ਬੱਚੇ ਨੂੰ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਰੈਸਕਿਊ ਕੀਤਾ ਸੀ ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ ਤਾਂ ਬਾਲ ਸੁਰੱਖਿਆ ਅਧਿਕਾਰੀ ਹਰਪ੍ਰੀਤ ਕੌਰ ਨੇ ਐਸਐਸਪੀ ਵਿਕਰਮਜੀਤ ਦੁੱਗਲ ਨੂੰ ਪੱਤਰ ਭੇਜਿਆ ਜਿਸ ਦੇ ਆਧਾਰ ਉਤੇ ਥਾਣਾ ਅਰਬਨ ਅਸਟੇਟ ਪੁਲਿਸ ਨੇ ਸ਼ਿਵ ਸੈਨਾ ਸਟੂਡੈਂਟ ਵਿੰਗ (ਉੱਤਰੀ ਭਾਰਤ) ਦੇ ਪ੍ਰਧਾਨ ਰਾਜੇਸ਼ ਕੌਸ਼ਿਕ ਉਰਫ਼ ਗੱਗੀ ਵਿਰੁਧ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਹੈ ਜਿਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਲ ਵਿਭਾਗ ਨੂੰ ਬੱਚੇ ਵਲੋਂ ਦਿਤੇ ਬਿਆਨ ਅਨੁਸਾਰ ਪਿਛਲੇ ਕੁੱਝ ਸਾਲਾਂ ਤੋਂ ਮੁਲਜ਼ਮ ਦੇ ਉਸ ਦੀ ਮਾਂ ਨਾਲ ਨਾਜਾਇਜ਼ ਸਬੰਧ ਹਨ ਤੇ ਬੱਚੇ ਨੇ ਕਈ ਵਾਰ ਅੱਖੀ ਵੀ ਦੇਖਿਆ ਸੀ। ਜਦੋਂ ਬੱਚੇ ਨੇ ਪਿਤਾ ਨੂੰ ਦਸਿਆ ਕਿ ਤਾਂ ਇਸ ਕਾਰਨ ਤੋਂ ਘਰੇਲੂ ਕਲੇਸ਼ ਸ਼ੁਰੂ ਹੋ ਗਿਆ ਅਤੇ ਪਤੀ-ਪਤਨੀ ਵੱਖ-ਵੱਖ ਰਹਿਣ ਲੱਗੇ ਅਤੇ ਮਾਮਲਾ ਅਦਾਲਤ ਵਿਚ ਪੁੱਜ ਗਿਆ। ਜਦੋਂ ਕਿ ਦੋਵਾਂ ਦੇ ਬੱਚੇ ਮਾਂ ਨਾਲ ਰਹਿ ਰਹੇ ਸਨ। ਮੁਲਜ਼ਮਾਂ ਵਲੋਂ ਘਰ ਵਿਚ ਆ ਕੇ 13 ਸਾਲਾ ਬੱਚੇ ਨਾਲ ਗ਼ਲਤ ਹਰਕਤਾਂ ਕੀਤੀਆਂ ਜਾਂਦੀਆਂ ਜਦੋਂਕਿ ਛੋਟੀ ਭੈਣ ਨਾਲ ਵੀ ਗ਼ਲਤ ਹਰਕਤਾਂ ਕੀਤੀਆਂ ਗਈਆਂ।
ਬੱਚਿਆਂ ਨੇ ਮਾਂ ਨੂੰ ਵੀ ਕਈ ਵਾਰ ਦਸਿਆ ਪਰ ਹਰਕਤਾਂ ਬੰਦ ਨਾ ਹੋਈਆਂ। ਇਸ ਤੋਂ ਪ੍ਰੇਸ਼ਾਨ ਹੋਇਆ 13 ਸਾਲਾ ਬੱਚਾ ਖ਼ੁਦਕੁਸ਼ੀ ਕਰਨ ਲਈ 1 ਦਸੰਬਰ ਨੂੰ ਘਰ ਤੋਂ ਨਿਕਲ ਗਿਆ ਸੀ ਜਿਸ ਨੂੰ ਬਾਲ ਸੁਰੱਖਿਆ ਵਿਭਾਗ ਨੇ ਲੱਭ ਕੇ ਅਪਣੇ ਸੁਰੱਖਿਆ ਵਿਚ ਰੱਖ ਲਿਆ। ਇਸ ਤੋਂ ਬਾਅਦ ਵਿਭਾਗ ਵਲੋਂ ਘਰ ਵਿਚ ਰਹਿ ਰਹੀ 5 ਸਾਲ ਦੀ ਬੱਚੀ ਨੂੰ ਵੀ ਅਪਣੇ ਕੋਲ ਲਿਆਉਣ ਲਈ ਘਰ ਵਿਚ ਪੁਲਿਸ ਭੇਜੀ ਪਰ ਉੱਥੇ ਕੋਈ ਨਹੀਂ ਮਿਲਿਆ। ਮਾਮਲੇ ਦੀ ਜਾਂਚ ਕਰ ਰਹੇ ਐਸਆਈ ਸਵਰਨ ਸਿੰਘ ਨੇ ਕਿਹਾ ਕਿ ਬਾਲ ਸੁਰੱਖਿਆ ਵਿਭਾਗ ਦੇ ਪੱਤਰ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾਵੇਗਾ।
ਫੋਟੋ ਨੰ: 7 ਪੀਏਟੀ 21.

SHARE ARTICLE

ਏਜੰਸੀ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement