
ਟਵਿੱਟਰ ਦੇ ਇਤਿਹਾਸ ‘ਚ ਪਹਿਲੇ ਨੰਬਰ ‘ਤੇ ਗੁਰਮੁਖੀ ਹੈਸ਼ਟੈਗ...
ਨਵੀਂ ਦਿੱਲੀ: ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਨੇ ਹੁਣ ਤੱਕ ਕਿਸਾਨਾਂ ਨਾਲ 8 ਵਾਰ ਮੀਟਿੰਗਾਂ ਕੀਤੀਆਂ ਪਰ ਕਿਸੇ ਵੀ ਮੀਟਿੰਗ ਵਿਚ ਕਿਸਾਨਾਂ ਨਾਲ ਕੀਤੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਲਗਾਤਾਰ ਅੱਗੇ ਵਧ ਰਿਹਾ ਹੈ। ਭਾਵੇਂ ਕਿ ਅਜੇ ਤੱਕ ਕਿਸਾਨੀ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਇਹ ਅੰਦੋਲਨ ਨਿੱਤ ਨਵੀਂਆਂ ਪਿਰਤਾਂ ਪਾ ਰਿਹਾ ਹੈ।
All the artists have arrived & ARTISTS FOR FARMERS event has been kickstarted.
— Tractor2ਟਵਿੱਟਰ (@Tractor2twitr) January 9, 2021
Stay tuned for all the updates. pic.twitter.com/i4iHgl36sE
ਦੁਨੀਆਂ ਭਰ ਵਿਚ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਦਾ ਕਿਰਦਾਰ ਉੱਭਰ ਕੇ ਸਾਹਮਣੇ ਆਇਆ ਹੈ। ਹੁਣ ਇਕ ਜੋ ਨਵੀਂ ਗੱਲ ਸਾਹਮਣੇ ਆਈ ਹੈ ਉਹ ਹੈ ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁੱਖੀ ਲਿੱਪੀ ਦੀ। ਕੱਲ੍ਹ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਚੱਲ ਰਹੀ ਮੀਟਿੰਗ ਦੌਰਾਨ ਇਕ ਕਿਸਾਨ ਆਗੂ ਵੱਲੋਂ ਡਾਇਰੀ ’ਤੇ ਲਿਖਿਆ ਸ਼ਬਦ “ਜਾਂ ਮਰਾਂਗੇ ਜਾਂ ਜਿੱਤਾਂਗੇ” ਟਵੀਟਰ ਹੈਸ਼ ਟੈਗ ਦੇ ਟਰੈਂਡ ਵਿਚ ਪਹਿਲੇ ਨੰਬਰ ’ਤੇ ਰਿਹਾ।
All the artists have arrived & ARTISTS FOR FARMERS event has been kickstarted.
— Tractor2ਟਵਿੱਟਰ (@Tractor2twitr) January 9, 2021
Stay tuned for all the updates. pic.twitter.com/i4iHgl36sE
ਕਿਸਾਨ ਅੰਦੋਲਨ ਸੋਸ਼ਲ ਮੀਡੀਆ ‘ਤੇ ਖਿੱਚ ਦਾ ਕੇਂਦਰ ਰਿਹਾ ਜਿਵੇਂ ਇਸ ਅੰਦੋਲਨ ‘ਚ ਸਭ ਰਾਜਾਂ ਦੇ ਲੋਕਾਂ ਦਾ ਬਿਨਾਂ ਭੇਦ-ਭਾਵ ਤੋਂ ਇਕੱਠੇ ਦਿਸਣਾ, ਸਾਫ਼-ਸਫ਼ਾਈ ਕਰਨਾ, ਲੰਗਰ ਸੇਵਾ, ਹੋਰ ਬਹੁਤ ਸੇਵਾਵਾਂ ਇੱਥੇ ਦੇਖਣ ਨੂੰ ਮਿਲੀਆਂ। ਦੱਸ ਦਈਏ ਕਿ 8 ਜਨਵਰੀ ਵਾਲੀ ਮੀਟਿੰਗ ਵੀ ਕਿਸਾਨਾਂ ਲਈ ਬੇਸਿੱਟਾ ਰਹੀ, ਕਿਸਾਨਾਂ ਨੇ ਵਿਗਿਆਨ ਭਵਨ ਦੇ ਅੰਦਰ ਨਵੇਂ ਪੋਸਟਰ ਲਿਖ ਕੇ ਲਗਾ ਦਿੱਤੇ ਹਨ। ਕਿਸਾਨਾਂ ਨੇ ਪੋਸਟਰ ‘ਤੇ ਲਿਖਿਆ ਕਿ “ਜਾਂ ਮਰਾਂਗੇ ਜਾਂ ਜਿੱਤਾਂਗੇ”।
Twitter Trending Hashtag
ਕਿਸਾਨਾਂ ਨੇ ਇਹ ਨਵਾਂ ਨਾਅਰਾ ਦਿੱਤਾ ਹੈ। 8 ਜਨਵਰੀ ਵਾਲੀ ਮੀਟਿੰਗ ‘ਚ ਬਲਬੀਰ ਸਿੰਘ ਰਾਜੇਵਾਲ ਅਤੇ ਨਰੇਂਦਰ ਤੋਮਰ ਵਿਚਾਲੇ ਤਲਖੀ ਵੀ ਦਿਖਾਈ ਦਿੱਤੀ। ਕਿਸਾਨਾਂ ਨੇ ਕਿਹਾ ਕਿ ਅਸੀਂ ਘਰ ਵਾਪਸੀ ਤਾਂ ਹੀ ਕਰਾਂਗੇ ਜੇਕਰ ਸਰਕਾਰ ਖੇਤੀ ਕਾਨੂੰਨ ਵਾਪਸ ਕਰੇਗੀ। ਦੱਸ ਦਈਏ ਕਿ ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ 45ਵੇਂ ਦਿਨ ਵੀ ਜਾਰੀ ਹੈ। ਦੱਸ ਦਈਏ ਕਿ ਪੰਜਾਬੀਆਂ ਨੂੰ ਕਈਂ ਲੋਕਾਂ ਵੱਲੋਂ ਨਸ਼ਿਆਂ ਦੇ ਨਾਂ ‘ਤੇ ਬਦਨਾਮ ਵੀ ਕੀਤਾ ਗਿਆ ਪਰ ਜੋ ਜੋਸ਼ ਪੰਜਾਬੀਆਂ ਨੇ ਅੰਦੋਲਨ ‘ਚ ਦਿਖਾਇਆ ਹੈ, ਉਸਨੂੰ ਪੂਰੀਆਂ ਦੁਨੀਆਂ ਨੇ ਆਪਣੀ ਅੱਖੀਂ ਦੇਖ ਵੀ ਲਿਆ ਹੈ।
Kissan Morcha
ਮੀਟਿੰਗ ਵਿਚ ਸਰਕਾਰ ਨੇ ਕਿਸਾਨਾਂ ਅੱਗੇ ਪ੍ਰਸਤਾਵ ਰੱਖਿਆ ਕਿ ਕਾਨੂੰਨਾਂ ਦਾ ਫੈਸਲਾ ਸੁਪਰੀਮ ਕੋਰਟ ਤੇ ਛੱਡ ਦਿੱਤਾ ਜਾਵੇ ਪਰ ਕਿਸਾਨਾਂ ਨੇ ਸਰਕਾਰ ਦਾ ਪ੍ਰਸਤਾਵ ਰੱਦ ਕਰ ਦਿੱਤਾ। ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਰੱਖੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ 26 ਜਨਵਰੀ ਦੀ ਟਰੈਕਟਰ ਪ੍ਰੇਡ ਦੀ ਤਿਆਰੀ ਕਰਨਗੇ।