
ਦੇਰ ਰਾਤ ਤੱਕ ਉੱਚੀ ਗੀਤ ਵੱਜਣ ਦੇ ਚੱਲਦਿਆਂ ਇਲਾਕਾ ਨਿਵਾਸੀਆਂ ਨੇ ਐਸਡੀਐਮ ਨੂੰ ਕੀਤੀ ਸੀ ਸ਼ਿਕਾਇਤ
ਚੰਡੀਗੜ੍ਹ: ਐਸਡੀਐਮ ਈਸਟ ਨੀਤੀਸ਼ ਸਿੰਗਲਾ ਦੇ ਹੁਕਮਾਂ ’ਤੇ ਐਤਵਾਰ ਨੂੰ ਇਕ ਟੀਮ ਨੇ ਸੈਕਟਰ-7 ਵਿਚ ਸਥਿਤ ਵਾਲਟ ਅਤੇ ਗ੍ਰਾਫੋ ਕਲੱਬ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਤਹਿਸੀਲਦਾਰ ਵਿਨੇ ਚੌਧਰੀ, ਸੈਕਟਰ 26 ਦੇ ਐਸਐਚਓ ਮਨਿੰਦਰ ਸਿੰਘ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀ ਅਤੇ ਏਰੀਆ ਇਨਫੋਰਸਮੈਂਟ ਇੰਸਪੈਕਟਰ ਪ੍ਰਵੀਣ ਮਿੱਤਲ ਵੀ ਮੌਜੂਦ ਰਹੇ। ਟੀਮ ਨੇ ਦੋਹਾਂ ਕਲੱਬਾਂ ਵਿਚ ਛਾਪੇਮਾਰੀ ਦੌਰਾਨ ਕਲੱਬ ਦਾ ਮਿਊਜ਼ਿਕ ਸਿਸਟਮ ਸੀਜ਼ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀ ਫੌਜ ’ਚ ਭਰਤੀ ਹੋਣ ਲਈ ਇਸ ਤਰੀਖ ਤੋਂ ਮੁਫਤ ਕੋਚਿੰਗ ਲਈ ਕਰਵਾਓ ਰਜਿਸਟ੍ਰੇਸ਼ਨ
ਦਰਅਸਲ ਸੈਕਟਰ 7 ਦੇ ਨਿਵਾਸੀਆਂ ਨੇ ਐਸਡੀਐਮ ਨੂੰ ਸ਼ਿਕਾਇਤ ਕੀਤੀ ਸੀ ਕਿ ਦੇਰ ਰਾਤ ਤੱਕ ਇਹਨਾਂ ਦੋਵੇਂ ਕਲੱਬਾਂ ਵਿਚ ਲਾਊਡ ਮਿਊਜ਼ਿਕ ਵੱਜਦਾ ਹੈ। ਇਸ ਤੋਂ ਪਹਿਲਾਂ ਵੀ ਇਹਨਾਂ ਕਲੱਬਾਂ ਵਿਚ ਸ਼ਿਕਾਇਤਾਂ ਮਿਲਣ ’ਤੇ ਕਈ ਵਾਰ ਕਾਰਵਾਈ ਹੋ ਚੁੱਕੀ ਹੈ।