ਜ਼ੀਰਕਪੁਰ ਐਨਕਾਉਂਟਰ : ਗੈਂਗਸਟਰ ਭਾਦੂ ਦੇ ਦੋਵੇਂ ਸਾਥੀ 10 ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ
Published : Feb 9, 2019, 4:11 pm IST
Updated : Feb 9, 2019, 4:55 pm IST
SHARE ARTICLE
Police Remand
Police Remand

ਪੀਰਮੁਛੱਲਾ ਐਨਕਾਊਂਟਰ ਵਿਚ ਫੜੇ ਗਏ ਬਦਮਾਸ਼ ਗਿੰਦਾ ਕਾਣਾ ਅਤੇ ਜਰਮਨਜੀਤ ਉਰਫ ਜਰਮਨ 'ਤੇ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕਰਨ ਤੋਂ ਬਾਅਦ ਢਕੌਲੀ....

ਜ਼ੀਰਕਪੁਰ : ਪੀਰਮੁਛੱਲਾ ਐਨਕਾਊਂਟਰ ਵਿਚ ਫੜੇ ਗਏ ਬਦਮਾਸ਼ ਗਿੰਦਾ ਕਾਣਾ ਅਤੇ ਜਰਮਨਜੀਤ ਉਰਫ ਜਰਮਨ 'ਤੇ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕਰਨ ਤੋਂ ਬਾਅਦ ਢਕੌਲੀ ਪੁਲਿਸ ਨੇ ਦੋਵਾਂ ਨੂੰ ਡੇਰਾਬਸੀ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਪੁਲਿਸ ਵੱਲੋਂ ਪੇਸ਼ ਕੀਤੀ ਦਲੀਲਾਂ ਨੂੰ ਸੁਣਨ ਤੋਂ ਬਾਅਦ ਦੋਵੇਂ ਗੈਂਗਸਟਰਾਂ ਨੂੰ ਦਸ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।

Police Encounter Police Encounter

ਪੁਲਿਸ ਰਿਮਾਂਡ ਦੌਰਾਨ ਦੋਵੇਂ ਮੁਲਜ਼ਮਾਂ ਕੋਲੋਂ ਪੁਛਗਿਛ ਕੀਤੀ ਜਾਵੇਗੀ ਕਿ ਉਹ ਪੀਰਮੁਛਲਾ ਵਿਚ ਕਿਸ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ। ਇਸ ਦੇ ਨਾਲ ਹੀ ਪੁਲਿਸ ਗਿਰੋਹ ਨਾਲ ਜੁੜੇ ਹੋਰ ਸਾਥੀਆਂ ਨਾਲ ਕਿਹੜੀ ਕਿਹੜੀ ਵਾਰਦਾਤਾਂ ਵਿਚ ਸ਼ਾਮਲ ਰਹੇ, ਆਦਿ ਕਈ ਅਹਿਮ ਸਵਾਲਾਂ ਦੇ ਜਵਾਬ ਹਾਸਲ ਕਰੇਗੀ। ਅੰਕਿਤ ਭਾਦੂ ਦੇ ਐਨਕਾਊਂਟਰ ਤੋਂ ਬਾਅਦ ਰਾਜਸਥਾਨ ਦੇ ਪੁਲਿਸ ਮੁਖੀ ਵਲੋਂ ਭਾਦੂ 'ਤੇ ਐਲਾਨਿਆ ਇੱਕ ਲੱਖ ਦਾ ਇਨਾਮ ਪੰਜਾਬ ਪੁਲਿਸ ਦੀ ਟੀਮ ਨੂੰ ਮਿਲੇਗਾ।

EncounterEncounter

ਇਸ ਬਾਰੇ ਵਿਚ ਪੰਜਾਬ ਪੁਲਿਸ ਰਾਜਸਥਾਨ ਡੀਜੀਪੀ ਕੋਲੋਂ ਇਨਾਮੀ ਰਕਮ 'ਤੇ ਅਪਣਾ ਹੱਕ ਜਤਾਉਦੇ ਹੋਏ ਫਾਈਟ ਪੁੱਟਅਪ ਕਰੇਗੀ। ਬੀਕਾਨੇਰ ਰੇਂਜ ਦੇ ਆਈਜੀ ਬੀਐਲ ਮੀਣਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਡੀਜੀਪੀ ਕਪਿਲ ਗਰਗ ਨੇ 6 ਫਰਵਰੀ ਨੂੰ ਹੀ ਬਦਮਾਸ਼ ਭਾਦੂ ਬਾਰੇ ਵਿਚ ਸਹੀ ਸੂਚਨਾ ਦੇਣ, ਉਸ ਨੂੰ ਫੜਨ ਵਾਲ ਦਾ ਨਾਂ ਗੁਪਤ ਰਖਦੇ ਹੋਏ ਇੱਕ ਲੱਖ ਰੁਪਏ ਦੇ ਇਨਾਮ ਐਲਾਨ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement