
ਨਾਲ ਹੀ ਕੀਤੀ ਚੋਣਾਂ 'ਤੇ ਚਰਚਾ
ਭਦੌੜ: ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਸਾਰੀਆਂ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਕੰਮ ਕਰ ਰਹੀਆਂ ਹਨ। ਇਸੇ ਕੜੀ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਭਦੌੜ ਪਹੁੰਚੇ, ਜਿੱਥੇ ਇਕ ਵਾਰ ਫਿਰ ਉਨ੍ਹਾਂ ਦਾ ਵੱਖਰਾ ਅਤੇ ਸਾਦਾ ਅੰਦਾਜ਼ ਦੇਖਣ ਨੂੰ ਮਿਲਿਆ। ਇੱਥੇ ਸੀਐਮ ਚੰਨੀ ਨੇ ਸੱਥ ਵਿੱਚ ਬੈਠ ਕੇ ਬਜ਼ੁਰਗਾਂ ਨਾਲ ਤਾਸ਼ ਖੇਡੀ ਨਾਲ ਹੀ ਚੋਣਾਂ 'ਤੇ ਚਰਚਾ ਕੀਤੀ।
CM Channi
CM Channi
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਪਿੰਡ ਅਸਪਾਲ ਖੁਰਦ ਵਿੱਚ ਕ੍ਰਿਕਟ ਦੇ ਚੱਲ ਰਹੇ ਟੂਰਨਾਮੈਂਟ ਦੌਰਾਨ ਕ੍ਰਿਕਟ ਖੇਡੀ।ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਖ਼ੁਦ ਆਪਣੇ ਹਲਕੇ ਵਿੱਚ ਟੂਰਨਾਮੈਂਟ ਕਰਵਾਉਂਦੇ ਹਨ ਤੇ ਪਹਿਲਾ ਇਨਾਮ ਵੀ ਦਿੰਦੇ ਆਏ ਹਨ।