
ਇਸ ਹਰਕਤ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਤਲਾਸ਼ੀ ਦੌਰਾਨ ਸਰਹੱਦ ਨੇੜਿਓਂ ਲੱਕੜ ਦੇ ਦੋ ਡੱਬੇ ਮਿਲੇ ਹਨ।
ਗੁਰਦਾਸਪੁਰ (ਨਿਤਿਨ ਲੂਥਰਾ): ਵਿਧਾਨ ਸਭਾ ਚੋਣਾਂ ਦੇ ਨੇੜੇ ਇਕ ਵਾਰ ਫਿਰ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦਿਖਾਈ ਦਿੱਤੇ ਹਨ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ਦੇ ਜਵਾਨਾਂ ਵਲੋਂ ਮੰਗਲਵਾਰ ਦੀ ਰਾਤ ਸੰਘਣੀ ਧੁੰਦ ਦੌਰਾਨ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ ਕੀਤੀ ਗਈ।
Drones at India-Pakistan border
ਬੀਐਸਐਫ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ 12 ਵਜੇ ਦੇ ਕਰੀਬ ਬੀਐਸਐਫ ਦੀ ਪੰਜਗਰਾਈਆਂ ਬੀਓਪੀ ’ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਹਨੇਰੀ ਰਾਤ ਤੇ ਸੰਘਣੀ ਧੁੰਦ ਦੌਰਾਨ ਭਾਰਤ ਪਾਕਿ ਕੌਮਾਂਤਰੀ ਸਰਹੱਦ ਉੱਤੇ ਉੱਡਦੇ ਪਾਕਿਸਤਾਨੀ ਡਰੋਨ ਦੇਖੇ, ਹਾਲਾਂਕਿ ਫਾਈਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਏ।
Drones at India-Pakistan border
ਇਸ ਹਰਕਤ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਤਲਾਸ਼ੀ ਦੌਰਾਨ ਸਰਹੱਦ ਨੇੜਿਓਂ ਲੱਕੜ ਦੇ ਦੋ ਡੱਬੇ ਮਿਲੇ ਹਨ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹਨਾਂ ਡੱਬਿਆਂ ਵਿਚ ਨਸ਼ੀਲੇ ਪਦਾਰਥ ਅਤੇ ਹਥਿਆਰ ਹਨ। ਬੀਐਸਐਫ ਅਧਿਕਾਰੀ ਜਲਦੀ ਹੀ ਇਸ ਦੀ ਜਾਣਕਾਰੀ ਸਾਂਝੀ ਕਰਨਗੇ।