Ludhiana Aam Aadmi Clinics: ਲੁਧਿਆਣਾ ਦੇ 28 ਮੁਹੱਲਾ ਕਲੀਨਿਕਾਂ ਨੂੰ ਨੋਟਿਸ ਜਾਰੀ; ਮਰੀਜ਼ਾਂ ਦੀ ਗਿਣਤੀ 'ਚ 40 ਫੀ ਸਦੀ ਗਿਰਾਵਟ
Published : Feb 9, 2024, 9:56 am IST
Updated : Feb 9, 2024, 9:56 am IST
SHARE ARTICLE
Ludhiana civil surgeon orders audit of Aam Aadmi Clinics
Ludhiana civil surgeon orders audit of Aam Aadmi Clinics

ਫਰਜ਼ੀ ਡਾਟਾ ਐਂਟਰੀ ਦਾ ਜਤਾਇਆ ਜਾ ਰਿਹਾ ਖਦਸ਼ਾ

Audit of Aam Aadmi Clinics:  ਲੁਧਿਆਣਾ ਵਿਚ ਆਮ ਆਦਮੀ ਮੁਹੱਲਾ ਕਲੀਨਿਕਾਂ ਵਿਚ ਆਊਟ ਪੇਸ਼ੈਂਟ ਵਿਭਾਗ (ਓਪੀਡੀ) ਦੇ ਅੰਕੜਿਆਂ ਵਿਚ ਗੜਬੜੀ ਪਾਈ ਜਾ ਰਹੀ ਹੈ। ਇਸ ਕਾਰਨ ਕਲੀਨਿਕ ਦੀ ਜਾਂਚ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ 75 ਵਿਚੋਂ 28 ਮੁਹੱਲਾ ਕਲੀਨਿਕਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਗਿਰਾਵਟ ਦੇਖੀ ਗਈ ਹੈ। ਕੁੱਝ ਵਿਚ ਦਸੰਬਰ 2023 ਅਤੇ ਜਨਵਰੀ 2024 ਦੇ ਵਿਚਕਾਰ 40 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ ਪਰ ਫਿਰ ਵੀ ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਐਂਟਰੀ ਡਾਟਾ ਕਾਫੀ ਜ਼ਿਆਦਾ ਹੈ।

ਕਈ ਕਲੀਨਿਕਾਂ ਵਿਚ ਕਾਫ਼ੀ ਜ਼ਿਆਦਾ ਮਰੀਜ਼ਾਂ ਦੀ ਰੀਪੋਰਟ ਕੀਤੀ ਗਈ ਹੈ। ਇਸ ਕਾਰਨ ਸਿਵਲ ਸਰਜਨ ਨੇ ਕੁੱਲ 75 ਕਲੀਨਿਕਾਂ ਵਿਚੋਂ 28 ਕਲੀਨਿਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਕਲੀਨਿਕਾਂ ਵਿਚ ਓਪੀਡੀ ਦੀ ਸੰਖਿਆ ਵਿਚ ਘੱਟੋ-ਘੱਟ 40 ਪ੍ਰਤੀਸ਼ਤ ਦੀ ਕਮੀ ਆਈ ਹੈ। ਮੁਹੱਲਾ ਕਲੀਨਿਕਾਂ ਵਿਚ ਨਿਯੁਕਤ ਡਾਕਟਰਾਂ ਨੂੰ ਸਰਕਾਰ 50 ਰੁਪਏ ਪ੍ਰਤੀ ਮਰੀਜ਼ ਦਿੰਦੀ ਹੈ। ਇਸ ਤੋਂ ਇਲਾਵਾ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਨੂੰ ਹਰ ਮਰੀਜ਼ ਲਈ 12 ਅਤੇ 10 ਰੁਪਏ ਦਿਤੇ ਜਾਂਦੇ ਹਨ। ਡਾਕਟਰਾਂ ਨੂੰ ਵੀ ਲਗਭਗ 63,000 ਰੁਪਏ ਦੀ ਨਿਸ਼ਚਿਤ ਮਹੀਨਾਵਾਰ ਤਨਖਾਹ ਮਿਲਦੀ ਹੈ, ਜਦਕਿ ਕਲੀਨਿਕ ਸਹਾਇਕ ਅਤੇ ਫਾਰਮਾਸਿਸਟ ਨੂੰ ਕ੍ਰਮਵਾਰ 11,000 ਰੁਪਏ ਅਤੇ 12,000 ਰੁਪਏ ਦੀ ਘੱਟੋ-ਘੱਟ ਤਨਖਾਹ ਦਿਤੀ ਜਾਂਦੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਹੁਤ ਸਾਰੇ ਕਲੀਨਿਕ ਵਧੇਰੇ ਕਮਿਸ਼ਨ ਪ੍ਰਾਪਤ ਕਰਨ ਲਈ ਜਾਅਲੀ ਡੇਟਾ ਲੌਗ ਕਰ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਵੇਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਤਿੰਨ ਮਹੀਨਿਆਂ ਦੀ ਖਾਲੀ ਪੋਸਟ ਤੋਂ ਬਾਅਦ 15 ਦਸੰਬਰ ਨੂੰ ਸੁਪਰਵਾਈਜ਼ਰੀ ਸੀਟ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕਲੀਨਿਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਜੋ ਰੋਜ਼ਾਨਾ ਮਰੀਜ਼ਾਂ ਦੀ ਅਸਾਧਾਰਨ ਗਿਣਤੀ ਦੀ ਰਿਪੋਰਟ ਕਰਦੇ ਹਨ। ਪੱਤਰ ਵਿਚ ਸਿਵਲ ਸਰਜਨ ਨੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫ਼ਸਰ ਆਮ ਆਦਮੀ ਕਲੀਨਿਕ ਡਾ: ਮਿਨੀਸ਼ਾ ਖੰਨਾ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤਕ 75 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ਵਿਚੋਂ ਹਰੇਕ ਦੇ ਰੋਜ਼ਾਨਾ ਓਪੀਡੀ ਨੰਬਰ ਵੱਖਰੇ ਹਨ।

ਇਸ ਲਈ ਉਨ੍ਹਾਂ ਮੈਡੀਕਲ ਅਫਸਰਾਂ ਦਾ ਆਡਿਟ ਕਰਵਾਉਣਾ ਜ਼ਰੂਰੀ ਹੈ। ਸਿਵਲ ਸਰਜਨ ਨੇ ਅੱਗੇ ਹਦਾਇਤ ਕੀਤੀ ਕਿ ਆਡਿਟ ਰਿਪੋਰਟ ਸੱਤ ਦਿਨਾਂ ਵਿਚ ਮੁਕੰਮਲ ਕੀਤੀ ਜਾਵੇ। ਜਾਂਚ ਲਈ ਸੂਚੀਬੱਧ ਆਮ ਆਦਮੀ ਕਲੀਨਿਕਾਂ ਵਿਚ ਦੁਰਗਾ ਮਾਤਾ ਮੰਦਰ ਨੇੜੇ ਏਏਸੀ ਕਾਰਪੋਰੇਸ਼ਨ ਦਫ਼ਤਰ, ਏਏਸੀ ਕਾਰਪੋਰੇਸ਼ਨ ਓਲਡ ਏਜ ਹੋਮ ਸੀ/ਓ ਐਮਸੀਐਚ ਸਿਵਲ ਹਸਪਤਾਲ ਲੁਧਿਆਣਾ, ਏਏਸੀ ਹੈਬੋਵਾਲ ਕਲਾਂ, ਏਏਸੀ ਜਗਤ ਨਗਰ ਪਾਰਕ ਜੱਸੀਆ ਰੋਡ, ਏਏਸੀ ਢੰਡਰੀ ਕਲਾਂ, ਏਏਸੀ ਇੰਦਰਾ ਪਾਰਕ, ​​ਗਿਆਸਪੁਰਾ ਸ਼ਾਮਲ ਹਨ। ਏਏਸੀ ਭਗਵਾਨ ਨਗਰ, ਏਏਸੀ ਸਟਾਰ ਸਿਟੀ ਕਲੋਨੀ ਨੇੜੇ ਟਿੱਬਾ ਰੋਡ, ਆਮ ਆਦਮੀ ਕਲੀਨਿਕ ਪ੍ਰਤਾਪ ਨਗਰ ਟਿੱਬਾ ਰੋਡ, ਆਮ ਆਦਮੀ ਕਲੀਨਿਕ ਧਰਮਸ਼ਾਲਾ ਨਿਊ ਕੁਲਦੀਪ ਨਗਰ, ਏਏਸੀ ਸੋਫੀਆ ਚੌਕ ਕਿਦਵਈ ਨਗਰ, ਏਏਸੀ ਸਲੇਮ ਟਾਬਰੀ, ਏਏਸੀ ਕਿਲਾ ਮੁਹੱਲਾ, ਏਏਸੀ ਜੀ.ਕੇ. ਇਨਕਲੇਵ ਵਿਚ ਲਲਹੇੜੀ ਰੋਡ ਖੰਨਾ ਅਤੇ ਏਏਸੀ ਦੁੱਗਰੀ ਸ਼ਾਮਲ ਹਨ।

(For more Punjabi news apart from Ludhiana civil surgeon orders audit of Aam Aadmi Clinics news in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement