ਵਿਕਰਮਜੀਤ ਸਿੰਘ ਦੀ ਲਾਸ਼ ਲੈ ਕੇ ਭਾਰਤ ਪਹੁੰਚੇ ਐਸ.ਪੀ ਸਿੰਘ ਉਬਰਾਏ 
Published : Mar 9, 2019, 8:56 pm IST
Updated : Mar 9, 2019, 8:56 pm IST
SHARE ARTICLE
SP Singh Oberoi
SP Singh Oberoi

ਪੱਟੀ : ਕੁੱਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉੁਣ ਦੁਬਈ ਗਏ ਪੱਟੀ ਦੇ ਵਸਨੀਕ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ, ਉਥੇ ਕੰਪਨੀ ਵਿਚ ਕੰਮ ਕਰਨ ਤੋਂ ਬਾਅਦ...

ਪੱਟੀ : ਕੁੱਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉੁਣ ਦੁਬਈ ਗਏ ਪੱਟੀ ਦੇ ਵਸਨੀਕ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ, ਉਥੇ ਕੰਪਨੀ ਵਿਚ ਕੰਮ ਕਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਬਾਰੇ ਮੈਨੂੰ ਸਾਡੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਜਾਣਕਾਰੀ ਦਿਤੀ ਕਿ ਗ਼ਰੀਬ ਪ੍ਰਵਾਰ ਨੇ ਬੜੀ ਮੁਸ਼ਕਲ ਨਾਲ ਇਸ ਨੂੰ ਕੰਮ ਲਈ ਦੁਬਈ ਭੇਜਿਆ ਸੀ। ਪਰ ਹੁਣ ਉਸ ਦੀ ਮੌਤ ਹੋ ਜਾਣ ਕਾਰਨ ਉਸ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਤੋਂ ਅਸਮਰਥ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਕ ਐਸ.ਪੀ ਸਿੰਘ ਉਬਰਾਏ ਨੇ ਦਸਿਆ ਕਿ ਅਸੀਂ ਉਥੇ ਇਸ ਬਾਰੇ ਸਾਰਾ ਪਤਾ ਕਰ ਕੇ 4-5 ਦਿਨਾਂ ਵਿਚ ਮ੍ਰਿਤਕ ਦੇਹ ਨੂੰ ਇਥੇ ਲਿਆਉਣ ਦਾ ਪ੍ਰਬੰਧ ਕੀਤਾ। ਉਬਰਾਏ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਇਕ ਹੈ, ਪਰ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ  ਜ਼ਰੀਆ ਬਣੇ ਹਾਂ ਕਿ ਮਾਪਿਆਂ ਨੂੰ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਪਹੁੰਚਾ ਸਕੇ। ਹੁਣ ਤਕ ਅਸੀਂ 93 ਮ੍ਰਿਤਕ ਦੇਹਾਂ ਨੂੰ ਉਨਾਂ ਦੇ ਮਾਪਿਆਂ ਦੇ ਸਪੁਰਦ ਕਰ ਚੁੱਕੇ ਹਾਂ। ਹੁਣ ਟਰੱਸਟ ਵਲੋਂ ਬਲਵਿੰਦਰ ਸਿੰਘ ਦੀਆਂ ਦੋਹਾਂ ਲੜਕੀਆਂ ਕ੍ਰਮਵਾਰ 4 ਲੱਖ ਰੁਪਏ ਅਤੇ 2 ਲੱਖ ਰੁਪਏ ਦੀਆਂ ਐਫ਼.ਡੀ.ਆਰ ਬਣਾ ਕੇ ਦੇ ਰਹੇ ਹਾਂ ਤਾਂ ਜੋ ਉਨ੍ਹਾਂ ਦੇ ਵਿਆਹ ਸਮੇਂ ਇਹ ਪੈਸਾ ਕੰਮ ਆਵੇ।

ਇਸ ਮੌਕੇ  ਐਸ.ਪੀ ਸਿੰਘ ਓਬਰਾਏ ਨੇ ਭਾਰਤੀ ਕੌਂਸਲ ਦਾ ਵੀ ਧਨਵਾਦ ਕੀਤਾ ਜੋ ਅਜਿਹੇ ਕੰਮਾਂ ਲਈ ਜਲਦੀ ਕਾਗ਼ਜ਼ਾਤ ਬਣਾਉਣ ਵਿਚ ਕਾਫ਼ੀ ਮਦਦ ਕਰਦੇ ਹਨ। ਇਸ ਮੌਕੇ ਮ੍ਰਿਤਕ ਦੇ ਦੁਖੀ ਪਿਤਾ ਬਲਵਿੰਦਰ ਸਿੰਘ ਨੇ ਸਰਬੱਤ ਦਾ ਭਲਾ ਟਰੱਸਟ,  ਐਸ.ਪੀ ਸਿੰਘ, ਪ੍ਰਿੰਸ ਧੁੰਨਾ ਅਤੇ ਨਿਸ਼ਾਨ ਸਿੰਘ ਬੁਰਜ ਦੁਬਈ ਦਾ ਭਰੇ ਮਨ ਨਾਲ ਧਨਵਾਦ ਕੀਤਾ ਜਿਨ੍ਹਾਂ ਕਰ ਕੇ ਉਸ ਦੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਉਨ੍ਹਾਂ ਕੋਲ ਪਹੁੰਚ ਗਈ ਹੈ।

Cremation of Vikramjit SinghCremation of Vikramjit Singh

ਗਮਗੀਨ ਮਾਹੌਲ ਵਿਚ ਹੋਇਆ ਅੰਤਮ ਸਸਕਾਰ : ਵਿਕਰਮਜੀਤ ਸਿੰਘ ਦਾ ਗਮਗੀਨ ਮਾਹੌਲ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ। ਬਾਬਾ ਸਰੂਪ ਸਿੰਘ ਵਲੋਂ ਅੰਤਮ ਅਰਦਾਸ ਕਰਨ ਉਪਰੰਤ ਮ੍ਰਿਤਕ ਵਿਕਰਮਜੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਵਲੋਂ ਚਿਖਾ ਨੂੰ ਅਗਨੀ ਭੇਂਟ ਕੀਤੀ ਗਈ। ਇਸ ਮੌਕੇ ਪਰਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਬੀਬਾ ਪ੍ਰਨੀਤ ਕੌਰ ਕੈਰੋਂ, ਖੁਸ਼ਵਿੰਦਰ ਸਿਘ ਭਾਟੀਆ, ਸੁਖਵਿੰਦਰ ਸਿੰਘ ਸਿੱਧੂ, ਵਜੀਰ ਸਿੰਘ ਪਾਰਸ, ਬਾਜ ਸਿੰਘ ਖਾਰਾਂ, ਸੁਖਜਿੰਦਰ ਸਿੰਘ ਬਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਪ੍ਰਿੰਸ ਧੁੰਨਾਂ, ਡਾ, ਇੰਦਰਪ੍ਰੀਤ ਸਿੰਘ, ਨਵਜੀਤ ਕੌਰ ਵਾਇਸ ਪ੍ਰਧਾਨ, ਗੁਰਪ੍ਰੀਤ ਸਿੰਘ ਪਨਗੋਟਾ, ਡਾ. ਸਰਬਪ੍ਰੀਤ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement