4 ਪੁੱਤਰਾਂ ਦੇ ਬਾਵਜੂਦ ਦਾਣੇ ਭੁੰਨ ਕੇ ਗੁਜ਼ਾਰਾ ਕਰ ਰਹੀ ਬੁੱਢੀ ਮਾਂ
Published : Mar 9, 2020, 1:28 pm IST
Updated : Mar 9, 2020, 1:32 pm IST
SHARE ARTICLE
file photo
file photo

ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਪੂਰੀ ਦੁਨੀਆ ਵਿਚ ਮਨਾਇਆ ਗਿਆ।

ਤਰਨਤਾਰਨ : ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਪੂਰੀ ਦੁਨੀਆ ਵਿਚ ਮਨਾਇਆ ਗਿਆ। ਪਰ ਕੁਝ  ਔਰਤਾਂ ਅਜਿਹੀਆਂ ਵੀ ਹਨ ਜੋ ਸੁਰਖੀਆਂ ਵਿੱਚ ਨਾ ਆਉਣ ਦੇ  ਬਾਵਜੂਦ ਆਮ ਆਦਮੀ ਲਈ ਇਕ ਮਿਸਾਲ ਬਣ ਰਹੀਆਂ ਹਨ। ਅਜਿਹੀ ਹੀ ਇਕ ਬਜ਼ੁਰਗ ਔਰਤ ਪਿੰਡ ਸਰਹਾਲੀ ਦੀ 70 ਸਾਲਾ ਬਜ਼ੁਰਗ ਸਰਵਣ ਕੌਰ ਹੈ ਜੋ 4 ਪੁੱਤਰ ਹੋਣ ਦੇ ਬਾਵਜੂਦ ਮੁਸ਼ਕਲ ਸਥਿਤੀ ਵਿਚ ਭੱਠੀ ਵਿਚ  ਦਾਨੇ ਭੁੰਨ  ਕੇ ਗੁਜ਼ਾਰਾ ਕਰ ਰਹੀ ਹੈ।

photophoto

ਉਸਨੇ ਡੀ.ਸੀ.ਤੋਂ ਪੈਨਸ਼ਨ ਅਤੇ ਰਾਸ਼ਨ ਲਈ ਸਹਾਇਤਾ ਦੀ ਬੇਨਤੀ ਕੀਤੀ ਸੀ। ਸਰਵਣ ਕੌਰ ਪਤਨੀ ਇੰਦਰ ਸਿੰਘ ਦੇ 4 ਪੁੱਤਰ ਅਤੇ 2 ਲੜਕੀਆਂ ਹਨ ਜੋ ਵਿਆਹੇ ਹੋਏ ਹਨ। ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।  ਉਸਨੇ ਮੁਸ਼ਕਲ ਹਾਲਾਤਾਂ ਵਿੱਚ ਬੱਚਿਆਂ ਦੀ ਪਰਵਰਿਸ਼ ਕੀਤੀ ਅਤੇ ਇੱਕ ਦਿਨ ਚਾਰੇ ਪੁੱਤਰਾਂ ਨੇ ਆਪਣੀ ਮਾਂ ਨੂੰ ਬੇਸਹਾਰਾ ਛੱਡ ਦਿੱਤਾ ਅਤੇ ਪਿੰਡ ਵਿੱਚ ਹੀ ਵੱਖਰੇ ਰਹਿਣ ਲੱਗ ਪਏ।

 

photophoto

ਕਿਸੇ ਨੇ ਕਦੇ ਮਾਂ ਨੂੰ ਨਹੀਂ ਪੁੱਛਿਆ।ਅੱਜ ਸਰਵਨ ਕੌਰ ਦੇ ਪੋਤੇ- ਪੋਤੀਆਂ ਦੇ ਵਿਆਹ ਵੀ  ਹੋ ਗਏ ਹਨ। ਜਦੋਂ ਪੁੱਤਰ ਵੱਖ ਹੋ ਗਏ ਸਰਵਣ ਕੌਰ ਨੇ ਪਿੰਡ ਦੀਆਂ ਕੁਝ ਝਾੜੀਆਂ ਨਾਲ ਬਾਲਣ ਨੂੰ ਇਕੱਠਾ ਕੀਤਾ ਅਤੇ ਖੁੱਲ੍ਹੇ ਅਸਮਾਨ ਹੇਠ ਭੱਠੀ ਭੁੰਨਣ ਦਾ ਕੰਮ ਸ਼ੁਰੂ ਕਰ ਦਿੱਤਾ। ਸਰਵਣ ਕੌਰ ਨੇ ਕਿਹਾ ਕਿ ਉਸ ਨੂੰ 6 ਮਹੀਨਿਆਂ ਤੋਂ ਰਾਸ਼ਨ ਨਹੀਂ ਮਿਲਿਆ ਅਤੇ ਸਮੇਂ ਸਿਰ ਪੈਨਸ਼ਨ ਨਹੀਂ ਮਿਲੀ ਜਿਸ ਕਾਰਨ ਮੁਸ਼ਕਿਲ ਨਾਲ  ਗੁਜ਼ਾਰਾ ਹੋ ਰਿਹਾ ਹੈ।

photophoto

ਸਵੇਰ ਤੋਂ ਸ਼ਾਮ ਤੱਕ ਮੱਕੀ ਦੇ ਦਾਣੇ ਭੁੰਨ ਕੇ ਕੁਝ ਰੁਪਏ ਮਿਲਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਕੰਮ ਰੁਕ ਜਾਂਦਾ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਭੀਖ ਮੰਗਣ ਨਾਲੋਂ ਸਖ਼ਤ ਮਿਹਨਤ ਕਰਨਾ ਬਿਹਤਰ ਹੈ।ਬਜ਼ੁਰਗ ਦੀ ਸਾਰ ਲਈ ਜਾਵੇਗੀ ਡੀ.ਸੀ. ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਐਸ.ਡੀ.ਐਮ. ਰਾਹੀਂ ਬੇਸਹਾਰਾ ਔਰਤ ਸਰਵਣ ਕੌਰ ਦੀ ਸਾਰ ਲੈਂਦਿਆਂ, ਉਸਦੀ ਸਮੱਸਿਆਵਾਂ ਦੇ ਹੱਲ ਦਾ ਆਦੇਸ਼ ਦੇ ਦਿੱਤੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement