ਪੰਜਾਬ ਬੋਰਡ ਦੀ ਕਿਤਾਬ 'ਚ ਛਾਪੀ ਗਈ ਸ਼ਹੀਦ ਸੁਖਦੇਵ ਸਿੰਘ ਦੀ ਤਸਵੀਰ ਗਲਤ ਨਹੀਂ : ਚੇਅਰਮੈਨ 
Published : Apr 9, 2019, 8:20 pm IST
Updated : Apr 9, 2019, 8:20 pm IST
SHARE ARTICLE
Sukhdev Singh
Sukhdev Singh

ਕਿਹਾ - ਇੰਟਰਨੈਟ 'ਤੇ ਵੀ ਸ਼ਹੀਦ ਸੁਖਦੇਵ ਸਿੰਘ ਦੀ ਇਹੀ ਤਸਵੀਰ ਮੌਜੂਦ ਹੈ

ਐਸਏਐਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੌਥੀਂ ਜਮਾਤ ਦੀ ਪੰਜਾਬੀ ਦੀ ਕਿਤਾਬ 'ਚ ਸ਼ਹੀਦ ਰਾਜਗੁਰੂ ਦੀ ਤਸਵੀਰ ਛਾਪੇ ਜਾਣ ਦੀ ਖ਼ਬਰ ਮਗਰੋਂ ਸਿੱਖਿਆ ਵਿਭਾਗ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਕਿਤਾਬ 'ਚ ਛਾਪੀ ਗਈ ਤਸਵੀਰ ਗਲਤ ਨਹੀਂ ਹੈ। ਇੰਟਰਨੈਟ 'ਤੇ ਵੀ ਸ਼ਹੀਦ ਸੁਖਦੇਵ ਸਿੰਘ ਦੀ ਇਹੀ ਤਸਵੀਰ ਹੈ। ਸਾਲ 2017 'ਚ ਜਦੋਂ ਸੂਬਾ ਸਰਕਾਰ ਨੇ ਸ਼ਹੀਦ ਸੁਖਦੇਵ ਸਿੰਘ ਦੀ ਜਨਮ ਸ਼ਤਾਬਦੀ ਮਨਾਈ ਸੀ ਤਾਂ ਇਹੀ ਤਸਵੀਰ ਵਰਤੀ ਗਈ ਸੀ। ਉਨ੍ਹਾਂ ਨੇ ਕਈ ਹੋਰ ਕਿਤਾਬਾਂ ਵਿਖਾਈਆਂ, ਜਿਸ 'ਤੇ ਸੁਖਦੇਵ ਸਿੰਘ ਦੀ ਤਸਵੀਰ ਲੱਗੀ ਹੋਈ ਹੈ।

PSEB Chairman Manohar Kant KalohiaPSEB Chairman Manohar Kant Kalohia

ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਫਿਰ ਵੀ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਕਰਵਾਈ ਜਾ ਰਹੀ ਹੈ। ਕਿਤਾਬ 'ਚ ਛਪੀ ਤਸਵੀਰ ਬਾਰੇ ਬੱਚਿਆਂ 'ਚ ਪੈਦਾ ਹੋਏ ਭੰਬਲਭੂਸੇ 'ਤੇ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਹੀ ਕਿਬਾਤ ਸੀ ਅਤੇ ਤਸਵੀਰ ਵੀ ਇਹੀ ਸੀ। ਗੂਗਲ 'ਤੇ ਵੀ ਸੁਖਦੇਵ ਸਿੰਘ ਦੀ ਇਹੀ ਤਸਵੀਰ ਹੈ। 

PSEB Chairman Manohar Kant KalohiaManohar Kant Kalohia

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੌਥੀਂ ਜਮਾਤ ਦੀ ਪੰਜਾਬੀ ਦੀ ਕਿਤਾਬ 'ਚ ਸ਼ਹੀਦਾਂ ਬਾਰੇ ਗਲਤ ਜਾਣਕਾਰੀ ਦਿੱਤੇ ਜਾਣ ਦੀ ਖ਼ਬਰ ਚਰਚਾ 'ਚ ਆਈ ਸੀ। ਕਿਤਾਬ ਦੇ ਤੀਜੇ ਪਾਠ ਵਿਚ ਸ਼ਹੀਦ ਸੁਖਦੇਵ ਸਿੰਘ ਬਾਰੇ ਦੱਸਿਆ ਗਿਆ ਹੈ, ਜਦਕਿ ਫ਼ੋਟੋ ਰਾਜਗੁਰੂ ਦੀ ਲਗਾਈ ਗਈ ਹੈ। ਉਸ 'ਤੇ ਲਿਖਿਆ ਹੈ 'ਬਾਲ ਸੁਖਦੇਵ'। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement