Neeraj Arora Arrested: ਪੰਜਾਬ ਸਣੇ ਕਈ ਸੂਬਿਆਂ ’ਚ ਕਰੋੜਾਂ ਦੀ ਠੱਗੀ ਕਰਨ ਵਾਲਾ ਨੀਰਜ ਅਰੋੜਾ ਕਾਬੂ; 117 ਮਾਮਲਿਆਂ ’ਚ ਲੋੜੀਂਦਾ ਸੀ ਮੁਲਜ਼ਮ
Published : Apr 9, 2024, 9:46 am IST
Updated : Apr 9, 2024, 12:49 pm IST
SHARE ARTICLE
Scam kingpin held Neeraj Arora Arrested
Scam kingpin held Neeraj Arora Arrested

ਪੰਜਾਬ ਦੇ 417 ਥਾਣਿਆਂ ਦੀ ਪੁਲਿਸ 117 ਮਾਮਲਿਆਂ ਵਿਚ ਲੋੜੀਂਦੇ ਨੀਰਜ ਅਰੋੜਾ ਦੀ ਭਾਲ ਕਰ ਰਹੀ ਸੀ।

Neeraj Arora Arrested: ਜਾਇਦਾਦ ਦੇ ਨਾਂਅ ’ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਨੇਚਰ ਹਾਈਟਸ ਇੰਫਰਾ ਲਿਮਟਡ ਦੇ ਐਮਡੀ ਨੀਰਜ ਅਰੋੜਾ ਨੂੰ ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਦੇ 417 ਥਾਣਿਆਂ ਦੀ ਪੁਲਿਸ 117 ਮਾਮਲਿਆਂ ਵਿਚ ਲੋੜੀਂਦੇ ਨੀਰਜ ਅਰੋੜਾ ਦੀ ਭਾਲ ਕਰ ਰਹੀ ਸੀ। ਨੀਰਜ ਅਰੋੜਾ ਕੋਲੋਂ ਇਕ ਲਗਜ਼ਰੀ ਬੀਐਮਡਬਲਿਯੂ ਕਾਰ, ਮੋਬਾਈਲ ਫ਼ੋਨ ਅਤੇ ਜਾਅਲੀ ਦਸਤਾਵੇਜ਼ਾਂ ਦੀ ਬਰਾਮਦਗੀ ਹੋਈ ਹੈ।

ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਪੰਜਾਬ ਪੁਲਿਸ ਨੇ ਨੀਰਜ ਉਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਨੀਰਜ ਅਬੋਹਰ ਦਾ ਰਹਿਣ ਵਾਲਾ ਹੈ। ਪੰਜ ਸਾਲ ਪਹਿਲਾਂ ਜਾਇਦਾਦ ਦਾ ਕਾਰੋਬਾਰ ਕਰ ਕੇ ਉਸ ਨੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਸੀ। ਈਡੀ ਨੇ ਨੀਰਜ ਅਰੋੜਾ ਅਤੇ ਹੋਰ ਸਬੰਧਤ ਲੋਕਾਂ ਦੀ 22.24 ਕਰੋੜ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਵਿਚ 17.58 ਕਰੋੜ ਰੁਪਏ ਦੀ ਅਚੱਲ ਅਤੇ 4.38 ਕਰੋੜ ਰੁਪਏ ਦਾ ਬੈਂਕ ਬੈਲੇਂਸ ਸ਼ਾਮਲ ਹੈ।

ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਨੇਚਰ ਹਾਈਟਸ ਵਿਰੁਧ ਨਿਵੇਸ਼ਕਾਂ ਨੇ ਧੋਖਾਧੜੀ ਦੇ 31 ਮਾਮਲੇ ਦਰਜ ਕਰਵਾਏ ਸੀ। ਇਸ ਤੋਂ ਇਲਾਵਾ ਜਾਂਚ ਦੌਰਾਨ 7 ਹੋਰ ਮਾਮਲੇ ਸਾਹਮਣੇ ਆਏ ਸੀ।

500 ਕਰੋੜ ਦੀ ਠੱਗੀ ਕੇਸ ਵਿਚ ਨਾਮਜ਼ਦ ਹੈ ਨੀਰਜ ਅਰੋੜਾ

ਸਾਲ 2013 ਤੋਂ ਲੈ ਕੇ 2016 ਵਿਚਾਲੇ ਕਈ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਵਿਚ ਨੀਰਜ ਅਰੋੜਾ, ਗੌਰਵ ਛਾਬੜਾ ਅਤੇ ਮੋਨਿਕਾ ਤੁਲੀ ਵਿਰੁਧ 2017 ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਜਾਇਦਾਦ ਦੀ ਖਰੀਦੋ-ਫਰੋਖਤ ਵਿਚ 500 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਨੀਰਜ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 9 ਸਾਲ ਪਹਿਲਾਂ 100 ਦੇ ਕਰੀਬ ਨਿਵੇਸ਼ਕਾਂ ਨੇ ਤਹਿਸੀਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ।

(For more Punjabi news apart from Scam kingpin held Neeraj Arora Arrested, stay tuned to Rozana Spokesman)

 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement