
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਫ਼ਰੀਦਕੋਟ ਤੋਂ ਚੋਣ ਲੜ ਰਹੇ ਗੁਲਜਾਰ...
ਫਰੀਦਕੋਟ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਪ੍ਰਚਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਵਿਕਾਸ ਦੀਆਂ ਲੀਹਾਂ ਜੋਰਾਂ ‘ਤੇ ਹੁੰਦੀਆਂ ਹਨ ਜਦਕਿ ਕੈਪਟਨ ਦੇ ਸੱਤਾ ਸੰਭਾਲਨ ਤੋਂ ਬਾਅਦ ਸਾਰਾ ਵਿਕਾਸ ਠੱਪ ਕਰਕੇ ਰੱਖ ਦਿੱਤਾ ਹੈ। ਇਥੋਂ ਤੱਕ ਕਿ ਪੰਜਾਬ ਸਰਕਾਰ ਬਿਨ੍ਹਾਂ ਡਰਾਇਵਰ ਤੋਂ ਚੱਲ ਰਹੀ ਹੈ।
Gulzar Singh Ranike
ਉਨ੍ਹਾਂ ਨੇ ਬੇਅਦਬੀ ਮੁੱਦੇ ਤੇ ਬੋਲਦਿਆਂ ਕਿਹਾ ਕਿ ਅਸੀਂ ਹਮੇਸ਼ਾ ਹੀ ਗੁਰੂਆਂ ਦਾ ਸਨਮਾਨ ਕੀਤਾ ਹੈ ਤੇ ਕਦੇ ਵੀ ਧਰਮ ਦੇ ਨਾਮ ਤੇ ਸਿਆਸਤ ਨਹੀਂ ਕੀਤੀ, ਜਦਕਿ ਬੇਅਦਬੀ ਮੁੱਦੇ ਤੇ ਸਾਡੇ ਪਰਵਾਰ ਅਤੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ। ਬਾਦਲ ਨੇ ਕਸਮ ਖਾਦਿਆਂ ਕਿਹਾ ਕਿ ਜਿਸ ਨੇ ਵੀ ਬੇਅਦਬੀ ਕੀਤੀ ਹੈ ਜਾਂ ਕਰਵਾਈ ਹੈ ਉਸ ਦੇ ਖਾਨਦਾਨ ਦਾ ਕੱਖ ਵੀ ਨਾ ਰਹੇ।
Sukhbir Singh Badal and Parkash Singh Badal
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨੂੰ ਢੂਠ ਬੋਲ ਕੇ ਸੱਤਾ ਵਿਚ ਆਈ ਹੈ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਕੈਪਟਨ ਸਾਰੇ ਵਾਅਦੇ ਮੁੱਕਰ ਗਿਆ ਹੈ ਅਤੇ ਲੋਕਾਂ ਨੂੰ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਚੁੱਕ ਕੇ ਸਹੁੰ ਖਾਧੀ ਸੀ ਉਹ ਇਕ ਵੀ ਗੱਲ ਪੂਰੀ ਨਹੀਂ ਹੋਈ, ਜਿਸ ਨੂੰ ਕਦੇ ਵੀ ਪ੍ਰਮਾਤਮਾ ਮੁਆਫ਼ ਨਹੀਂ ਕਰੇਗਾ। ਬਾਦਲ ਨੇ ਕਿਹਾ ਕਿ ਕੈਪਟਨ ਪੰਜਾਬ ਦੇ ਲੋਕਾਂ ਵਿਚ ਬਿਲਕੁਲ ਨਹੀਂ ਜਾ ਰਿਹਾ ਅਤੇ ਨਾ ਹੀ ਇਸ ਨੇ ਕਦੇ ਕਿਸੇ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਿਆ ਹੈ ਅਤੇ ਲੋਕਾਂ ਨਾਲ ਜੋ ਸਕੀਮਾਂ ਦੇਣ ਦੇ ਵਾਅਕਦੇ ਕੀਤੇ ਗਏ ਸਨ ਉਹ ਵੀ ਢੂਠੇ ਸਾਬਤ ਹੋਏ ਹਨ