ਸੰਨੀ ਸਿੰਘ ਨੇ 'ਫੁੱਲ ਮੈਰਾਥਨ' ਦੌੜ ਲਾ ਕੇ ਰੋਟੋਰੂਆ ਵਿਚ ਪੰਜਾਬੀਆਂ ਦਾ ਝੰਡਾ ਬੁਲੰਦ ਕੀਤਾ
Published : May 8, 2019, 1:50 am IST
Updated : May 8, 2019, 1:50 am IST
SHARE ARTICLE
55th marathon organised in Newzeland
55th marathon organised in Newzeland

42.19 ਕਿਲੋਮੀਟਰ ਦੀ ਦੌੜ ਲਗਭਗ ਸਾਢੇ ਪੰਜ ਘੰਟਿਆਂ ਵਿਚ ਪੂਰੀ ਕੀਤੀ

ਔਕਲੈਂਡ : ਸੈਰ ਸਪਾਟੇ ਦੇ ਮੱਕੇ ਵਜੋਂ ਜਾਣੇ ਜਾਂਦੇ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ਵਿਖੇ ਬੀਤੀ 4 ਮਈ ਨੂੰ 55ਵੀਂ ਮੈਰਾਥਨ ਦੌੜ ਕਰਵਾਈ ਗਈ। 42.19 ਕਿਲੋਮੀਟਰ ਲੰਬੀ ਇਸ ਦੌੜ ਦਾ ਸਫ਼ਰ ਉਚਾ-ਨੀਵਾਂ ਵੀ ਸੀ, ਜੋ ਕਿ ਦੌੜਨ ਵਾਲਿਆਂ ਦੀ ਤਾਕਤ ਦੇ ਲਈ ਇਕ ਚੈਲੰਜ ਸੀ। ਲਗਭਗ 3237 ਲੋਕਾਂ ਨੇ ਇਸ ਦੌੜ ਲਈ ਅਪਣੇ ਆਪ ਨੂੰ ਰਜਿਸਟਰ ਕੀਤਾ ਹੋਇਆ ਸੀ। ਇਨ੍ਹਾਂ ਵਿਚੋਂ ਕਈਆਂ ਨੇ ਫੁੱਲ ਮੈਰਾਥਨ (42.19 ਕਿਲੋਮੀਟਰ) ਦੌੜ ਲਾਈ, ਕਿਸੇ ਨੇ ਅੱਧੀ ਮੈਰਾਥਨ, ਕਿਸੇ ਨੇ 5 ਕਿਲੋਮੀਟਰ ਅਤੇ ਕਿਸੇ ਨੇ ਸਿਰਫ਼ 10 ਕਿਲੋਮੀਟਰ ਦੀ ਦੌੜ ਲਗਾ ਕੇ ਜਿਥੇ ਦੇਸ਼ ਦੇ ਲੋਕਾਂ ਨਾਲ ਕਦਮ ਦਰ ਕਦਮ ਮਿਲਾਉਣ ਦੀ ਉਦਾਹਰਣ ਪੇਸ਼ ਕੀਤੀ ਉਥੇ ਬਹੁ-ਕੌਮੀ ਮੁਲਕ ਹੋਣ ਕਰ ਕੇ ਅਪਣੀ ਕੌਮ ਦੀ ਹਾਜ਼ਰੀ ਵੀ ਲਗਵਾਈ।

Sunny SinghSunny Singh

ਪੰਜਾਬੀ ਭਾਈਚਾਰੇ ਲਈ ਵੀ ਮਾਣ ਦੀ ਗੱਲ ਹੈ ਕਿ ਇਥੇ ਵੀ ਅਪਣੇ ਦੋ ਦਸਤਾਰਧਾਰੀ ਦੌੜਾਕਾਂ ਨੇ ਪਹੁੰਚ ਕੇ ਪੰਜਾਬੀਆਂ ਦਾ ਝੰਡਾ ਬੁਲੰਦ ਕੀਤਾ। ਇਸ ਵਾਰ ਜਿਥੇ ਸ. ਬਲਬੀਰ ਸਿੰਘ ਬਸਰਾ ਨੇ ਅੱਧੀ ਮੈਰਾਥਨ ਦੌੜ ਲਾ ਕੇ ਫਿਰ ਸਾਬਤ ਕੀਤਾ ਕਿ ਉਮਰਾਂ ਦੇ ਨਾਲ ਜਜ਼ਬੇ ਨੂੰ ਘਟਾਇਆ ਵਧਾਇਆ ਨਹੀਂ ਜਾ ਸਕਦਾ। ਉਥੇ ਪਹਿਲੀ ਵਾਰ ਦੌੜੇ ਸ. ਸੰਨੀ ਸਿੰਘ ਨੇ ਪੂਰੀ ਮੈਰਾਥਨ ਦੌੜ ਲਾ ਕੇ ਸ. ਬਲਬੀਰ ਸਿੰਘ ਬਸਰਾ ਨੂੰ ਭਰੋਸਾ ਦਿਵਾ ਦਿਤਾ ਕੇ ਤੁਹਾਡੀ ਪਾਈ ਪਿਰਤ ਨੂੰ ਜਾਰੀ ਰਖਿਆ ਜਾਵੇਗਾ।

MarathonMarathon

ਸ. ਸੰਨੀ ਸਿੰਘ ਪਿਛਲੇ ਕੁੱਝ ਸਮੇਂ ਤੋਂ ਮੈਰਾਥਨ ਦੌੜਨ ਵਾਸਤੇ ਹਲਕੀ ਤਿਆਰੀ ਕਰ ਰਹੇ ਸਨ ਪਰ ਪੂਰੀ ਮੈਰਾਥਨ ਦੌੜ ਦਾ ਹੌਂਸਲਾ ਕਰਨ ਦਾ ਪ੍ਰਣ ਉਨ੍ਹਾਂ ਕੁੱਝ ਹਫ਼ਤੇ ਪਹਿਲਾਂ ਹੀ ਲਿਆ ਸੀ। ਉਨ੍ਹਾਂ ਉਸ ਮਾਲਕ ਦਾ ਸ਼ੁਕਰਾਨਾ ਕੀਤਾ ਹੈ ਕਿ ਉਹ ਪਹਿਲੀ ਵਾਰ 42.19 ਕਿਲੋਮੀਟਰ ਦੀ ਦੌੜ ਲਗਭਗ ਸਾਢੇ ਪੰਜ ਘੰਟਿਆਂ ਵਿਚ ਪੂਰੀ ਕਰ ਗਏ। ਜਦਕਿ ਇਨ੍ਹਾਂ ਤੋਂ ਪਿੱਛੇ ਬਹੁਤ ਸਾਰੇ ਹੋਰ ਲੋਕ ਦੌੜ ਰਹੇ ਸਨ ਅਤੇ ਕਈਆਂ ਨੇ ਇਹ ਦੌੜ 9 ਘੰਟੇ ਤੋਂ ਵੱਧ ਸਮੇਂ ਵਿਚ ਵੀ ਪੂਰੀ ਕੀਤੀ।

MarathonMarathon

ਸ. ਸੰਨੀ ਸਿੰਘ ਜਿਥੇ ਇਮੀਗ੍ਰੇਸ਼ਨ ਐਡਵਾਈਜ਼ਰ ਦੇ ਕੰਮ ਤੋਂ ਬਾਅਦ ਬੈਡਮਿੰਟਨ ਦੇ ਕੋਰਟ ਵਿਚ ਜਾ ਕੇ ਚਿੜੀਆਂ ਉਡਾ ਛੱਡਦੇ ਹਨ ਉਥੇ ਹੁਣ ਮੈਰਾਥਨ ਦੌੜ ਨਾਲ ਵੀ ਕਈਆਂ ਨੂੰ ਪਿੱਛੇ ਛੱਡਣ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਅਪਣੀ ਇਹ ਪ੍ਰੈਕਸਿਟ ਜਾਰੀ ਰੱਖਣਗੇ ਅਤੇ ਆਉਣ ਵਾਲੀਆਂ ਮੈਰਾਥਨ ਦੌੜਾਂ ਵਿਚ ਵੀ ਭਾਗ ਲਿਆ ਕਰਨਗੇ। ਇਸ ਮੈਰਾਥਨ ਦੌੜ ਵਿਚ ਇਨ੍ਹਾਂ ਦੋਹਾਂ ਪੰਜਾਬੀਆਂ ਨੇ ਪੱਗ ਦੀ ਸ਼ਾਨ ਵਧਾਈ ਜਿਸ ਕਰ ਕੇ ਇਹ ਦੋਵੇਂ ਵਧਾਈ ਦੇ ਪਾਤਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement