
ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ
ਪੰਜਾਬ- ਹਲਕਾ ਸ਼ੁਤਰਾਣਾ ਦੇ ਕੀਤੇ ਪ੍ਰਮੁੱਖ ਕੰਮ- ਬੀਤੇ ਪੰਜ ਸਾਲਾਂ ਵਿਚ ਪਾਤੜਾ ਸ਼ਹਿਰ ਦੇ ਚਾਰੇ ਪਾਸੇ ਬਾਈਪਾਸ ਬਣਾਇਆ ਗਿਆ ਜਿਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਵਿਤ ਕਾਫ਼ੀ ਆਸਾਨੀ ਹੋਈ ਹੈ। ਇਸ ਦੇ ਨਾਲ ਹੀ ਪਿੰਡ ਅਰਨੋ ਅਤੇ ਘੱਗਾ ਵਿਖੇ ਬਿਜਲੀ ਗਰਿੱਡ ਅਤੇ ਪਾਤੜਾ ਵਿਖੇ ਅਨਾਜ ਮੰਡੀ ਦਾ ਨਵੀਨੀਕਰਨ ਅਤੇ ਨਵੇਂ ਕੋਰਟ ਕਮਪਲੈਕਸ ਦੀ ਸਥਾਪਨਾ ਸਬੰਧੀ ਮਨਜ਼ੂਰੀ ਵੀ ਲਈ ਗਈ।
Shutrana
ਪਾਣੀ ਦਾ ਨਿਕਾਸ ਘੱਗਰ ਰਾਂਹੀ ਕਰਨ ਲਈ ਡਰੇਨ ਤਿਆਰ ਕਰਵਾਈ ਗਈ। ਕਲਵਾਣੂ ਅਤੇ ਨਨਹੇੜਾ ਦੇ ਦੋਵੇਂ ਪੁਲਾਂ ਦੀ ਮੁਰੰਮਤ ਦਾ ਕੰਮ ਵੀ ਜਾਰੀ ਹੈ। ਪਿੰਡਾਂ ਵਿਚੋਂ ਗੰਦਗੀ ਖ਼ਤਮ ਕਰਨ ਲਈ ਸ਼ੁਤਰਾਣਾ ਹਲਕੇ ਦੇ 97 ਛੱਪੜਾਂ ਦੀ ਸਾਫ ਸਫਾਈ ਦਾ ਕੰਮ ਵੀ ਕਰਵਾਇਆ ਗਿਆ। 54.52 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਤਰਾਣਾ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ।
Preneet Kaur
ਹਲਕਾ ਸ਼ੁਤਰਾਣਾ ਲਈ ਉਲੀਕੇ ਗਏ ਪ੍ਰਮੁੱਖ ਕੰਮ:
1. ਪਾਤੜਾ ਵਿਖੇ ਲੜਕੀਆਂ ਦੇ ਕਾਲਜ ਦੀ ਸਥਾਪਨਾ।
2. ਪਾਤੜਾ ਵਿਖੇ ਸਰਕਾਰੀ ਸਿਵਲ ਹਸਪਤਾਲ ਵਿੱਚ ਟਰੋਮਾ ਸੈਂਟਰ ਦੀ ਸਥਾਪਨਾ।
3. ਘੱਗਰ ਦੇ ਨੇੜਲੇ ਇਲਾਕੇ ਵਿਚ ਭਾਖੜਾ ਨਹਿਰ ਰਾਂਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ।
4. ਪਾਤੜਾ ਵਿਚ ਸਟੇਡੀਅਮ ਦੀ ਉਸਾਰੀ।
5. ਸ਼ੁਤਰਾਣਾ ਹਲਕੇ ਦੇ ਸਮਾਣਾ ਬਲਾਕ ਵਿਚ ਪੈਂਦੇ ਪਿੰਡਾਂ ਨੂੰ ਵੱਖਰਾ ਕਰ ਕੇ ਨਵੇਂ ਬਲਾਕ ਦੀ ਸਥਾਪਨਾ।