
ਹਲਕਾ ਚੱਬੇਵਾਲ ਦੇ ਪਿੰਡ ਹਰਖੋਵਾਲ ਦੇ ਹਰਨੇਕ ਸਿੰਘ ਜਿਨ੍ਹਾਂ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰੀਪੋਰਟ ਮਿਲੀ ਸੀ
ਚੱਬੇਵਾਲ, 8 ਮਈ (ਸਪੋਕਸਮੈਨ ਸਮਾਚਾਰ ਸੇਵਾ): ਹਲਕਾ ਚੱਬੇਵਾਲ ਦੇ ਪਿੰਡ ਹਰਖੋਵਾਲ ਦੇ ਹਰਨੇਕ ਸਿੰਘ ਜਿਨ੍ਹਾਂ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰੀਪੋਰਟ ਮਿਲੀ ਸੀ। ਅੱਜ ਹਰਨੇਕ ਸਿੰਘ ਦੇ ਸੰਸਕਾਰ ਸਮੇਂ ਵਿਧਾਇਕ ਚੱਬੇਵਾਲ ਡਾ. ਰਾਜ ਨੇ ਵੀ ਉਨ੍ਹਾਂ ਨੂੰ ਅੰਤਮ ਵਿਦਾਈ ਦਿੱਤੀ। ਇਹ ਇਕ ਮੰਦਭਾਗਾ ਸਮਾਂ ਸੀ ਜਿਸ ਵਿਚ ਸਵ. ਹਰਨੇਕ ਸਿੰਘ ਦੇ ਪਰਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਨਹੀਂ ਸਨ। ਡਾ. ਰਾਜ ਨੇ ਟੀਮ ਮੌਕੇ ਉਤੇ ਲੋਕਾਂ ਨੂੰ ਸੰਦੇਸ਼ ਦਿਤਾ ਕਿ ਕੋਰੋਨਾ ਪਾਜ਼ੇਟਿਵ ਅਪਣੇ ਪਾਰਵਾਰਕ ਮੈਂਬਰਾਂ ਲਈ ਦਿਲਾਂ ਵਿਚ ਦੂਰੀ ਨਾ ਲਿਆਈਆਂ ਅੱਜ ਅਪਣੀ ਹਾਜ਼ਰੀ ਨਾਲ ਵੀ ਉਨ੍ਹਾਂ ਦੇ ਇਹੀ ਜਾਹਿਰ ਕੀਤਾ ਕਿ ਅਪਣੇ ਪਿਆਰਿਆਂ ਨੂੰ ਅੰਤਮ ਵਿਦਾਈ ਦੇਣ ਵਿਚ ਕੋਈ ਡਰਣ ਵਾਲੀ ਗੱਲ ਨਹੀਂ ਹੈ।
File photo
ਪਰੰਤੂ ਇਸ ਦੇ ਨਾਲ ਹੀ ਉਨ੍ਹਾਂ ਨੇ ਸੁਚੇਤ ਕੀਤਾ ਕਿ ਸਾਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸੰਪੂਰਣ ਸਾਵਧਾਨੀਆਂ ਵਰਤਣੀਆਂ ਚਾਹੀਦਿਆਂ ਹਨ। ਘਰੋਂ ਬਾਹਰ ਨਿਕਲਣ ਤੇ ਸੋਸ਼ਲ ਡਿਸਟੈਂਸਿੰਗ ਦਾ ਜ਼ਰੂਰ ਧਿਆਨ ਰੱਖੋ ਅਤੇ ਬਹੁਤ ਜ਼ਰੂਰੀ ਹੋਣ ਤੇ ਹੀ ਘਰੋਂ ਬਾਹਰ ਜਾਉ। ਜੇਕਰ ਅਸੀ ਸਿਆਣਪ ਨਾਲ ਨਹੀਂ ਚਲਾਂਗੇ ਤਾਂ ਸਰਕਾਰ ਨੇ ਕਰਫ਼ਿਊ ਵਿਚ ਜੋ ਰਿਆਇਤਾਂ ਦਿਤੀਆਂ ਹਨ, ਉਹ ਸਰਕਾਰ ਨੂੰ ਵਾਪਸ ਲੈਣੀਆਂ ਪੈ ਸਕਦੀਆਂ ਹਨ। ਇਸ ਕਾਰਣ ਅਸੀਂ ਸਾਰੇ ਅਪਣੀ ਅਤੇ ਪਰਵਾਰ ਤੇ ਸਮਾਜ ਦੀ ਸੁਰੱਖਿਆ ਲਈ ਬਹੁਤ ਸੋਚ-ਵਿਚਾਰ ਕੇ ਹੀ ਅਪਣਾ ਹਰ ਕਦਮ ਚੁੱਕੀਏ। ਇਸ ਮੌਕੇ ਵਿਧਾਇਕ ਡਾ. ਰਾਜ ਦੇ ਨਾਲ ਐਸ.ਡੀ.ਐਮ. ਅਮਿਤ ਮਹਾਜਨ, ਸਿਵਲ ਸਰਜਨ ਜਸਵੀਰ ਸਿੰਘ, ਮੈਡੀਕਲ, ਪੈਰਾਮੈਡੀਕਲ ਸਟਾਫ਼ ਆਦਿ ਨੇ ਸਵ. ਹਰਨੇਕ ਸਿੰਘ ਦੀਆਂ ਅੰਤਮ ਰਸਮਾਂ ਨਿਭਆਇਆਂ।